Homeਪੰਜਾਬਰੋਟਰੀ ਕਲੱਬ ਮੋਗਾ ਰਾਇਲ ਵੱਲੋਂ ਲੋੜਵੰਦ ਲੜਕੀ ਦੇ ਵਿਆਹ ਲਈ ਰਾਸ਼ਨ ਦਾ...

ਰੋਟਰੀ ਕਲੱਬ ਮੋਗਾ ਰਾਇਲ ਵੱਲੋਂ ਲੋੜਵੰਦ ਲੜਕੀ ਦੇ ਵਿਆਹ ਲਈ ਰਾਸ਼ਨ ਦਾ ਸਾਮਾਨ ਭੇਟ

ਮੋਗਾ: 4-10-2026  (ਲਛਮਣ ਜੀਤ ਸਿੰਘ ਪੁਰਬਾ)
ਸਮਾਜ ਸੇਵਾ ਦੇ ਕਾਰਜਾਂ ਨੂੰ ਲਗਾਤਾਰ ਅੱਗੇ ਵਧਾਉਂਦੇ ਹੋਏ ਰੋਟਰੀ ਕਲੱਬ ਮੋਗਾ ਰਾਇਲ ਵੱਲੋਂ ਇੱਕ ਲੋੜਵੰਦ ਪਰਿਵਾਰ ਦੀ ਧੀ ਦੇ ਵਿਆਹ ਵਿੱਚ ਸਹਿਯੋਗ ਦਿੰਦਿਆਂ ਕਰਿਆਨੇ ਦਾ ਸਾਮਾਨ ਭੇਟ ਕੀਤਾ ਗਿਆ। ਇਸ ਸਬੰਧੀ ਐਤਵਾਰ ਨੂੰ ਕਲੱਬ ਦੇ ਮੈਂਬਰ ਪ੍ਰਧਾਨ ਅਮੋਲ ਸੂਦ ਦੀ ਅਗਵਾਈ ਹੇਠ ਪ੍ਰਤਾਪ ਰੋਡ ਸਥਿਤ ਬਿਗ ਬੈਨ ਹੋਟਲ ਵਿਖੇ ਇਕੱਠੇ ਹੋਏ, ਜਿੱਥੇ ਕਲੱਬ ਵੱਲੋਂ ਲੜਕੀ ਦੇ ਵਿਆਹ ਲਈ ਲੋੜੀਂਦਾ ਕਰਿਆਨੇ ਦਾ ਸਾਮਾਨ ਪਰਿਵਾਰਕ ਮੈਂਬਰ ਨੂੰ ਸੌਂਪਿਆ ਗਿਆ।
ਇਸ ਮੌਕੇ ਕਲੱਬ ਦੇ ਪ੍ਰਧਾਨ ਅਮੋਲ ਸੂਦ ਨੇ ਕਿਹਾ ਕਿ ਕਿਸੇ ਵੀ ਲੋੜਵੰਦ ਪਰਿਵਾਰ ਦੀ ਖੁਸ਼ੀ ਵਿੱਚ ਸ਼ਾਮਲ ਹੋਣਾ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਘਟਾਉਣ ਲਈ ਸਹਿਯੋਗ ਦੇਣਾ ਬਹੁਤ ਹੀ ਨੇਕ ਕਾਰਜ ਹੈ। ਧੀ ਦਾ ਵਿਆਹ ਹਰ ਪਰਿਵਾਰ ਲਈ ਖੁਸ਼ੀ ਦਾ ਮੌਕਾ ਹੁੰਦਾ ਹੈ, ਪਰ ਆਰਥਿਕ ਤੰਗੀ ਕਾਰਨ ਕਈ ਪਰਿਵਾਰਾਂ ਨੂੰ ਇਸ ਮੌਕੇ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਵਿੱਚ ਸਮਾਜ ਦੇ ਸਮਰੱਥ ਲੋਕਾਂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਅੱਗੇ ਆ ਕੇ ਲੋੜਵੰਦ ਪਰਿਵਾਰਾਂ ਦੀ ਮਦਦ ਕਰਨੀ ਚਾਹੀਦੀ ਹੈ, ਤਾਂ ਜੋ ਉਹ ਆਪਣੀਆਂ ਖੁਸ਼ੀਆਂ ਬਿਨਾਂ ਕਿਸੇ ਆਰਥਿਕ ਚਿੰਤਾ ਦੇ ਮਨਾ ਸਕਣ।
ਉਨ੍ਹਾਂ ਕਿਹਾ ਕਿ ਰੋਟਰੀ ਕਲੱਬ ਮੋਗਾ ਰਾਇਲ ਦਾ ਮੁੱਖ ਉਦੇਸ਼ ਸਮਾਜ ਦੇ ਲੋੜਵੰਦ ਵਰਗਾਂ ਦੀ ਸਹਾਇਤਾ ਕਰਨਾ ਅਤੇ ਸਮਾਜ ਵਿੱਚ ਸੇਵਾ ਤੇ ਸਹਿਯੋਗ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਹੈ। ਕਲੱਬ ਵੱਲੋਂ ਸਮੇਂ-ਸਮੇਂ ‘ਤੇ ਲੋੜਵੰਦ ਪਰਿਵਾਰਾਂ ਦੀ ਮਦਦ ਲਈ ਵੱਖ-ਵੱਖ ਸਮਾਜ ਸੇਵੀ ਪ੍ਰੋਜੈਕਟ ਕੀਤੇ ਜਾਂਦੇ ਹਨ ਅਤੇ ਭਵਿੱਖ ਵਿੱਚ ਵੀ ਅਜਿਹੇ ਕਾਰਜ ਜਾਰੀ ਰੱਖੇ ਜਾਣਗੇ।
ਇਸ ਮੌਕੇ ਕਲੱਬ ਦੇ ਸਕੱਤਰ ਰੁਪੇਸ਼ ਮਜੀਠੀਆ, ਖ਼ਜ਼ਾਨਚੀ ਰਵੀ ਸ਼ੰਕਰ ਬਾਂਸਲ, ਪ੍ਰੋਜੈਕਟ ਚੇਅਰਮੈਨ ਇੰਦਰਜੀਤ ਧੁੰਨਾ, ਪੁਰਸ਼ੋਤਮ ਸ਼ਰਮਾ, ਮਨੀਸ਼ ਸਿੰਗਲਾ, ਅਮਨ ਕਾਂਸਲ, ਪੁਨੀਤ ਗਰਗ, ਸਚਿਨ ਗੋਇਲ, ਸਮੀਰ ਬਾਂਸਲ, ਅਮਨ ਸਿੰਗਲਾ, ਰਿਪਨ ਸਿੰਗਲਾ, ਸੂਰਜ ਮਿੱਤਲ, ਗਗਨਦੀਪ ਗਰਗ, ਵਨੀਤ ਸਿੰਗਲਾ, ਹਰੀਸ਼ ਬਾਂਸਲ, ਸਿਧਾਰਥ ਮਹਾਜਨ, ਵਿਜੇ ਅਰੋੜਾ, ਪਵਨ ਸਿੰਗਲਾ, ਵਿਸ਼ਾਲ ਸਿੰਗਲਾ, ਸਚਿਨ ਗੋਇਲ, ਵਿਭੋਰ ਸੂਦ, ਅਤੇ ਵਨੀਤ ਗਰਗ ਨੇ ਕਿਹਾ ਕਿ ਲੋੜਵੰਦ ਪਰਿਵਾਰਾਂ ਦੀ ਮਦਦ ਕਰਨਾ ਹੀ ਸੱਚੀ ਸਮਾਜ ਸੇਵਾ ਹੈ ਅਤੇ ਹਰ ਵਿਅਕਤੀ ਨੂੰ ਆਪਣੀ ਸਮਰੱਥਾ ਅਨੁਸਾਰ ਅਜਿਹੇ ਕਾਰਜਾਂ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ।
ਫੋਟੋ ਕੇਪਸ਼ਨ: ਜਰੂਰਤਮੰਦ ਪਰਿਵਾਰ ਨੂ ਕਿਰਾਨੇ ਦਾ ਸਮਾਨ ਦਿੰਦੇ ਰੋਟਰੀ ਕਲਬ ਮੋਗਾ ਰਾਇਲ ਦੇ ਪ੍ਰਧਾਨ ਅਮੋਲ ਸੂਦ ਅਤੇ ਹੋਰ ਮੇਮਬਰ

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments