Home ਪਟਿਆਲਾ ਅਪਡੇਟ ਸਾਬਕਾ ਸੰਸਦ ਮੈਂਬਰ ਸਵਰਗੀ ਚਰਨਜੀਤ ਸਿੰਘ ਵਾਲੀਆ ਦੇ ਨਾਂ ’ਤੇ ਰੱਖਿਆ ਸੜਕ...

ਸਾਬਕਾ ਸੰਸਦ ਮੈਂਬਰ ਸਵਰਗੀ ਚਰਨਜੀਤ ਸਿੰਘ ਵਾਲੀਆ ਦੇ ਨਾਂ ’ਤੇ ਰੱਖਿਆ ਸੜਕ ਦਾ ਨਾਮ, ਪਤਨੀ ਕੁਸਮਵੀਰ ਕੌਰ ਨੇ ਕੀਤਾ ਬੋਰਡ ਦਾ ਉਦਘਾਟਨ

A road stretch from Thapar College Chowk to Peer Baba Dargah in Patiala has been named after former MP Late Charanjit Singh Walia. His wife Kusumvir Kaur inaugurated the commemorative signboard.

0

ਪਟਿਆਲਾ, 2 ਨਵੰਬਰ, 2026  (ਚੌਧਰੀ ਪ੍ਰਭਜੀਤ ਸਿੰਘ ) : ਸਾਬਕਾ ਸੰਸਦ ਮੈਂਬਰ ਸਵਰਗੀ ਚਰਨਜੀਤ ਸਿੰਘ ਵਾਲੀਆ ਦੀ ਯਾਦ ਨੂੰ ਸਮਰਪਿਤ ਕਰਦਿਆਂ ਥਾਪਰ ਕਾਲਜ ਚੌਕ ਤੋਂ ਪੀਰ ਬਾਬਾ ਦਰਗਾਹ ਤੱਕ ਜਾਣ ਵਾਲੀ ਸੜਕ ਦਾ ਨਾਮ ਉਨ੍ਹਾਂ ਦੇ ਨਾਂ ’ਤੇ ਰੱਖਿਆ ਗਿਆ ਹੈ। ਇਸ ਸਬੰਧੀ ਸੜਕ ’ਤੇ ਲਗਾਏ ਗਏ ਨਾਮਕਰਨ ਬੋਰਡ ਦਾ ਉਦਘਾਟਨ ਉਨ੍ਹਾਂ ਦੀ ਪਤਨੀ ਅਤੇ ਭਾਸ਼ਾ ਵਿਭਾਗ ਦੀ ਸਾਬਕਾ ਡਿਪਟੀ ਡਾਇਰੈਕਟਰ ਕੁਸਮਵੀਰ ਕੌਰ ਵੱਲੋਂ ਕੀਤਾ ਗਿਆ।

ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਸੇਵਾਮੁਕਤ ਮੁਲਾਜ਼ਮਾਂ        , ਅਧਿਕਾਰੀਆਂ ਅਤੇ ਇਲਾਕਾ ਨਿਵਾਸੀਆਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਹਾਜ਼ਰ ਸ਼ਖ਼ਸੀਅਤਾਂ ਨੇ ਸਵਰਗੀ ਚਰਨਜੀਤ ਸਿੰਘ ਵਾਲੀਆ ਵੱਲੋਂ ਮੁਲਾਜ਼ਮ ਵਰਗ ਦੀ ਭਲਾਈ ਲਈ ਕੀਤੇ ਗਏ ਯਤਨਾਂ ਅਤੇ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕੀਤਾ। ਬੁਲਾਰਿਆਂ ਨੇ ਦੱਸਿਆ ਕਿ ਚਰਨਜੀਤ ਸਿੰਘ ਵਾਲੀਆ ਨੇ ਪੰਜਾਬ ਸਟੇਟ ਸਬਆਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਪ੍ਰਧਾਨ ਵਜੋਂ ਮੁਲਾਜ਼ਮਾਂ ਦੇ ਹੱਕਾਂ ਅਤੇ ਮੰਗਾਂ ਲਈ ਲੰਮਾ ਸੰਘਰਸ਼ ਕੀਤਾ। ਉਨ੍ਹਾਂ ਦੀ ਅਗਵਾਈ ਹੇਠ ਫੈਡਰੇਸ਼ਨ ਵੱਲੋਂ ਮੁਲਾਜ਼ਮਾਂ ਨੂੰ ਕਈ ਅਹਿਮ ਸਹੂਲਤਾਂ ਅਤੇ ਵਿੱਤੀ ਲਾਭ ਦਿਵਾਉਣ ਵਿੱਚ ਸਫ਼ਲਤਾ ਹਾਸਲ ਕੀਤੀ ਗਈ, ਜਿਨ੍ਹਾਂ ਦਾ ਲਾਭ ਅੱਜ ਵੀ ਮੁਲਾਜ਼ਮ ਵਰਗ ਨੂੰ ਮਿਲ ਰਿਹਾ ਹੈ।

ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਵਾਲੀਆ ਨੇ ਮੁਲਾਜ਼ਮਾਂ ਦੀਆਂ ਮੰਗਾਂ ਸਰਕਾਰਾਂ ਤੱਕ ਪਹੁੰਚਾਉਣ ਅਤੇ ਉਨ੍ਹਾਂ ਨੂੰ ਮਨਵਾਉਣ ਲਈ ਹਮੇਸ਼ਾ ਦ੍ਰਿੜਤਾ, ਦਲੀਲ ਅਤੇ ਹਿੰਮਤ ਨਾਲ ਕੰਮ ਕੀਤਾ। ਉਨ੍ਹਾਂ ਨੇ ਰਾਜਨੀਤਿਕ ਖੇਤਰ ਵਿੱਚ ਵੀ ਆਪਣੀ ਸਾਫ਼-ਸੁਥਰੀ ਛਵੀ ਕਾਇਮ ਰੱਖੀ। ਉਨ੍ਹਾਂ ਦੇ ਸਮਾਜਿਕ ਅਤੇ ਮੁਲਾਜ਼ਮ ਹਿੱਤਾਂ ਲਈ ਕੀਤੇ ਕੰਮਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇਸ ਮੌਕੇ ਨਗਰ ਨਿਗਮ ਪ੍ਰਸ਼ਾਸਨ ਦਾ ਵੀ ਧੰਨਵਾਦ ਕੀਤਾ ਗਿਆ, ਜਿਸ ਦੇ ਯਤਨਾਂ ਸਦਕਾ ਸੜਕ ਦਾ ਨਾਮ ਸਵਰਗੀ ਚਰਨਜੀਤ ਸਿੰਘ ਵਾਲੀਆ ਦੇ ਨਾਂ ’ਤੇ ਰੱਖਿਆ ਗਿਆ।

ਸਮਾਗਮ ਵਿੱਚ ਦਵਿੰਦਰ ਪਾਲ ਸਿੰਘ ਵਾਲੀਆ, ਸਟੇਟ ਜੁਆਇੰਟ ਸਕੱਤਰ ਆਮ ਆਦਮੀ ਪਾਰਟੀ, ਗੁਰਸ਼ਰਨ ਕੌਰ, ਮਨਜੀਤ ਕੌਰ, ਸੁਖਵੰਤ ਕੌਰ, ਕਵਲਜੀਤ ਕੌਰ, ਰਮਿੰਦਰ ਕੌਰ, ਮਨਪ੍ਰੀਤ ਕੌਰ, ਰਾਜਵੰਤ ਕੌਰ, ਅਮਨਦੀਪ ਕੌਰ, ਸੁਰਜੀਤ ਕੌਰ, ਮੋਹਨਜੀਤ ਕੌਰ, ਪ੍ਰਭਪ੍ਰੀਤ ਕੌਰ, ਰਜਿੰਦਰ ਸਿੰਘ ਮੋਹਲ, ਜ਼ਿਲ੍ਹਾ ਪ੍ਰਧਾਨ ਓਬੀਸੀ ਵਿੰਗ ਆਮ ਆਦਮੀ ਪਾਰਟੀ, ਹਰਪਾਲ ਸਿੰਘ, ਗੁਰਦੀਪ ਸਿੰਘ ਵਾਲੀਆ, ਭੁਪਿੰਦਰ ਸਿੰਘ ਬਰਾੜ, ਦਰਸ਼ਨ ਸਿੰਘ ਬਠੋਈ, ਗੁਰਧਿਆਨ ਸਿੰਘ ਕਰਹਾਲੀ, ਬੂਟਾ ਸਿੰਘ ਭੰਗਰ, ਹਰਮੀਤ ਸਿੰਘ, ਸੁਲੱਖਣ ਸਿੰਘ ਡਰੋਲੀ, ਲਛਮਣ ਸਿੰਘ ਸ਼ੇਰ ਮਾਜਰਾ, ਰਾਜ ਸਿੰਘ ਖੁਸਰੋਪੁਰ, ਹਰਬੰਸ ਸਿੰਘ ਅਲੀਪੁਰ ਜੱਟਾਂ, ਹੇਮਰਾਜ, ਅਸ਼ੋਕ ਕੁਮਾਰ ਈਟੀਓ, ਸੁਮੇਰ ਮਿੱਤਲ, ਐਮ.ਪੀ. ਸਿੰਘ ਹੁੰਦਲ, ਰਜਿੰਦਰ ਸਿੰਘ ਰੱਖੜਾ, ਐਸ.ਡੀ.ਓ. ਭਾਗ ਸਿੰਘ, ਐਡਵੋਕੇਟ ਆਰ.ਕੇ. ਕਪੂਰ, ਐਡਵੋਕੇਟ ਅੰਕੁਸ਼, ਜਗਤਾਰ ਸਿੰਘ ਜੁਲਕਾ, ਸਾਧੂ ਸਿੰਘ, ਗੁਲਜ਼ਾਰ ਸਿੰਘ, ਪਵਿੱਤਰ ਸਿੰਘ ਡਕਾਲਾ, ਰਾਮ ਸਿੰਘ ਭੱਟੀਆ, ਕਰਨਲ ਸੰਜੀਵ ਕੁਮਾਰ ਸਲਵਾਨ, ਦਰਸ਼ਨਜੀਤ ਸਿੰਘ ਵਾਲੀਆ, ਦੀਦਾਰ ਸਿੰਘ ਵਾਲੀਆ, ਜਸਵਿੰਦਰ ਪਾਲ ਸਿੰਘ, ਚਰਨਪ੍ਰੀਤ ਸਿੰਘ, ਮਾਨਵਜੋਤ ਸਿੰਘ, ਅਮਰਜੀਤ ਸਿੰਘ, ਸਮਰਵੀਰ ਸਿੰਘ ਸਮੇਤ ਹੋਰ ਪਤਵੰਤੇ ਹਾਜ਼ਰ ਸਨ।

 

Exit mobile version