Homeਦੇਸ਼ਦੀਵਾਲੀ ਮੌਕੇ ਹਿਮਾਚਲ ਜਾਣ ਵਾਲੇ ਯਾਤਰੀਆਂ ਲਈ ਰਾਹਤ, HRTC ਚੰਡੀਗੜ੍ਹ ਤੋਂ ਚਲਾਏਗਾ...

ਦੀਵਾਲੀ ਮੌਕੇ ਹਿਮਾਚਲ ਜਾਣ ਵਾਲੇ ਯਾਤਰੀਆਂ ਲਈ ਰਾਹਤ, HRTC ਚੰਡੀਗੜ੍ਹ ਤੋਂ ਚਲਾਏਗਾ 29 ਵਿਸ਼ੇਸ਼ ਬੱਸਾਂ

HRTC to Operate 29 Special Buses from Chandigarh to Himachal Pradesh on November 6 and 7 for Diwali Travellers.

ਸ਼ਿਮਲਾ, 18 ਅਕਤੂਬਰ (ਛਤਰਪਾਲ ਸਿੰਘ): ਦੀਵਾਲੀ ਦੇ ਤਿਉਹਾਰ ਮੌਕੇ ਘਰ ਜਾਣ ਵਾਲੇ ਯਾਤਰੀਆਂ ਦੀ ਸਹੂਲਤ ਲਈ ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ (HRTC) ਵੱਲੋਂ 6 ਅਤੇ 7 ਨਵੰਬਰ ਨੂੰ ਚੰਡੀਗੜ੍ਹ ਤੋਂ ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਸ਼ਹਿਰਾਂ ਅਤੇ ਜ਼ਿਲ੍ਹਿਆਂ ਲਈ 29 ਵਿਸ਼ੇਸ਼ ਬੱਸਾਂ ਚਲਾਈਆਂ ਜਾਣਗੀਆਂ। ਤਿਉਹਾਰ ਦੌਰਾਨ ਯਾਤਰੀਆਂ ਦੀ ਵਧਣ ਵਾਲੀ ਭੀੜ ਨੂੰ ਧਿਆਨ ਵਿੱਚ ਰੱਖਦਿਆਂ ਇਹ ਫ਼ੈਸਲਾ ਕੀਤਾ ਗਿਆ ਹੈ। ਇਨ੍ਹਾਂ ਵਿਸ਼ੇਸ਼ ਬੱਸਾਂ ਨਾਲ ਚੰਡੀਗੜ੍ਹ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਨੌਕਰੀਆਂ ਕਰਨ ਵਾਲੇ, ਪੜ੍ਹਾਈ ਕਰ ਰਹੇ ਅਤੇ ਕਾਰੋਬਾਰ ਨਾਲ ਜੁੜੇ ਹਿਮਾਚਲ ਵਾਸੀਆਂ ਨੂੰ ਆਪਣੇ ਘਰਾਂ ਤੱਕ ਪਹੁੰਚਣ ਵਿੱਚ ਸਹੂਲਤ ਮਿਲੇਗੀ। HRTC ਨੇ ਯਾਤਰੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਖ਼ਰੀ ਸਮੇਂ ਦੀ ਪਰੇਸ਼ਾਨੀ ਤੋਂ ਬਚਣ ਲਈ ਆਪਣੀਆਂ ਟਿਕਟਾਂ ਪਹਿਲਾਂ ਹੀ ਕਾਰਪੋਰੇਸ਼ਨ ਦੀ ਅਧਿਕਾਰਤ ਵੈੱਬਸਾਈਟ ਰਾਹੀਂ ਆਨਲਾਈਨ ਬੁੱਕ ਕਰਵਾ ਲੈਣ।

ਮੰਗ ਵਧਣ ’ਤੇ ਹੋਰ ਬੱਸਾਂ ਚਲਾਉਣ ਬਾਰੇ ਵੀ ਵਿਚਾਰ

ਕਾਰਪੋਰੇਸ਼ਨ ਅਨੁਸਾਰ, ਜੇਕਰ ਕਿਸੇ ਰੂਟ ’ਤੇ ਨਿਰਧਾਰਤ ਵਿਸ਼ੇਸ਼ ਬੱਸਾਂ ਦੀਆਂ ਸਾਰੀਆਂ ਸੀਟਾਂ ਆਨਲਾਈਨ ਬੁੱਕ ਹੋ ਜਾਂਦੀਆਂ ਹਨ, ਤਾਂ ਯਾਤਰੀਆਂ ਦੀ ਮੰਗ ਨੂੰ ਦੇਖਦਿਆਂ ਉਸ ਰੂਟ ’ਤੇ ਹੋਰ ਬੱਸਾਂ ਚਲਾਉਣ ਬਾਰੇ ਵੀ ਫ਼ੈਸਲਾ ਲਿਆ ਜਾ ਸਕਦਾ ਹੈ। ਇਸ ਕਦਮ ਦਾ ਮਕਸਦ ਦੀਵਾਲੀ ਦੌਰਾਨ ਯਾਤਰੀਆਂ ਨੂੰ ਬਿਹਤਰ ਆਵਾਜਾਈ ਸਹੂਲਤ ਮੁਹੱਈਆ ਕਰਵਾਉਣਾ ਅਤੇ ਘਰ ਪਰਤਣ ਵਾਲਿਆਂ ਦੀ ਯਾਤਰਾ ਨੂੰ ਸੁਖਾਲਾ ਬਣਾਉਣਾ ਹੈ।

 

 

RELATED ARTICLES
- Advertisment -
Google search engine
Google search engine
Google search engine

Most Popular

Recent Comments