Homeਹਰਿਆਣਾ‘ਦ ਮਹਾਭਾਰਤ ਐਕਸਪੀਰੀਅੰਸ’ ’ਤੇ ਰੀਲ ਮੁਕਾਬਲੇ ਦਾ ਆਯੋਜਨ, 30 ਸਤੰਬਰ ਤੱਕ ਜਮ੍ਹਾਂ...

‘ਦ ਮਹਾਭਾਰਤ ਐਕਸਪੀਰੀਅੰਸ’ ’ਤੇ ਰੀਲ ਮੁਕਾਬਲੇ ਦਾ ਆਯੋਜਨ, 30 ਸਤੰਬਰ ਤੱਕ ਜਮ੍ਹਾਂ ਕਰਵਾਉਣੀ ਹੋਵੇਗੀ ਰੀਲ

Haryana Tourism launches a reel contest on ‘The Mahabharata Experience’ to promote Kurukshetra’s heritage and tourism.

ਜੇਤੂ ਨੂੰ ਸੂਰਜਕੁੰਡ ਦੀਵਾਲੀ ਮੇਲੇ ਵਿੱਚ ਹਰਿਆਣਾ ਟੂਰਿਜ਼ਮ ਵੱਲੋਂ ਕੀਤਾ ਜਾਵੇਗਾ ਸਨਮਾਨਿਤ

ਕੁਰੂਕਸ਼ੇਤਰ, 27 ਸਤੰਬਰ, 2026 (ਸੰਜੀਵ ਸ਼ਰਮਾ): ਹਰਿਆਣਾ ਟੂਰਿਜ਼ਮ ਵਿਭਾਗ ਵੱਲੋਂ ਕੁਰੂਕਸ਼ੇਤਰ ਦੀ ਇਤਿਹਾਸਕ ਅਤੇ ਪੌਰਾਣਿਕ ਵਿਰਾਸਤ ਨੂੰ ਦੇਸ਼-ਦੁਨੀਆ ਤੱਕ ਪਹੁੰਚਾਉਣ ਲਈ ਇੱਕ ਵਿਲੱਖਣ ਪਹਿਲ ਕੀਤੀ ਗਈ ਹੈ। ਵਿਭਾਗ ਵੱਲੋਂ ‘ਦ ਮਹਾਭਾਰਤ ਐਕਸਪੀਰੀਅੰਸ’ ਥੀਮ ’ਤੇ ਇਨਫਲੂਐਂਸਰਜ਼ ਅਤੇ ਕੰਟੈਂਟ ਕ੍ਰੀਏਟਰਜ਼ ਲਈ ਇੱਕ ਵਿਸ਼ੇਸ਼ ਰੀਲ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਰੀਲ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ 30 ਸਤੰਬਰ ਨਿਰਧਾਰਤ ਕੀਤੀ ਗਈ ਹੈ। ਜੇਤੂ ਇਨਫਲੂਐਂਸਰ ਨੂੰ ਆਉਣ ਵਾਲੇ ਸੂਰਜਕੁੰਡ ਦੀਵਾਲੀ ਮੇਲਾ 2026 ਦੇ ਮੰਚ ’ਤੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾਵੇਗਾ। ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਇਹ ਮੁਕਾਬਲਾ ਵਿਸ਼ੇਸ਼ ਤੌਰ ’ਤੇ ਜੋਤਿਸਰ ਸਥਿਤ ਵਿਸ਼ਵ ਪ੍ਰਸਿੱਧ ਮਹਾਭਾਰਤ ਅਨੁਭਵ ਕੇਂਦਰ ’ਤੇ ਕੇਂਦਰਿਤ ਹੋਵੇਗਾ। ਹਰਿਆਣਾ ਟੂਰਿਜ਼ਮ ਦਾ ਉਦੇਸ਼ ਹੈ ਕਿ ਨੌਜਵਾਨ ਕੰਟੈਂਟ ਕ੍ਰੀਏਟਰ ਆਪਣੀ ਰਚਨਾਤਮਕਤਾ ਰਾਹੀਂ ਮਹਾਭਾਰਤ ਦੇ ਅਨੁਭਵ ਨੂੰ ਨਵੇਂ ਅੰਦਾਜ਼ ਵਿੱਚ ਪੇਸ਼ ਕਰਨ ਅਤੇ ਕੁਰੂਕਸ਼ੇਤਰ ਦੇ ਸੈਰ-ਸਪਾਟੇ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਭਾਗੀਦਾਰਾਂ ਨੂੰ 30 ਤੋਂ 60 ਸਕਿੰਟ ਦੀ ਇੱਕ ਐਚਡੀ ਕੁਆਲਿਟੀ ਰੀਲ ਬਣਾਉਣੀ ਹੋਵੇਗੀ।

ਉਨ੍ਹਾਂ ਦੱਸਿਆ ਕਿ ਰੀਲ ਮਹਾਭਾਰਤ ਅਨੁਭਵ ਕੇਂਦਰ, ਜੋਤਿਸਰ, ਕੁਰੂਕਸ਼ੇਤਰ ਵਿਖੇ ਹੀ ਸ਼ੂਟ ਕੀਤੀ ਜਾਣੀ ਚਾਹੀਦੀ ਹੈ। ਰੀਲ ਨੂੰ ਸੋਸ਼ਲ ਮੀਡੀਆ ’ਤੇ ਪੋਸਟ ਕਰਦੇ ਸਮੇਂ ਹਰਿਆਣਾ ਟੂਰਿਜ਼ਮ ਨਾਲ ਕੋਲੈਬੋਰੇਟ ਕਰਨਾ ਅਤੇ ਉਸ ਨੂੰ ਟੈਗ ਕਰਨਾ ਲਾਜ਼ਮੀ ਹੋਵੇਗਾ। ਰੀਲ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ 30 ਸਤੰਬਰ ਨਿਰਧਾਰਤ ਕੀਤੀ ਗਈ ਹੈ। ਵਿਭਾਗ ਵੱਲੋਂ 30 ਸਤੰਬਰ ਨੂੰ ਦੁਪਹਿਰ 2:30 ਵਜੇ ਤੋਂ ਮਹਾਭਾਰਤ ਅਨੁਭਵ ਕੇਂਦਰ ਦੇ ਪਰਿਸਰ ਵਿੱਚ ਇੱਕ ਵਿਸ਼ੇਸ਼ ਇਨਫਲੂਐਂਸਰ ਮੀਟ ਦਾ ਆਯੋਜਨ ਕੀਤਾ ਜਾਵੇਗਾ। ਇਸ ਦੌਰਾਨ ਭਾਗੀਦਾਰਾਂ ਲਈ ਮੌਕੇ ’ਤੇ ਹੀ ਵੀਡੀਓਗ੍ਰਾਫਰ ਦੀ ਸਹਾਇਤਾ ਵੀ ਉਪਲਬਧ ਕਰਵਾਈ ਜਾਵੇਗੀ, ਤਾਂ ਜੋ ਕੋਈ ਵੀ ਕ੍ਰੀਏਟਰ ਸਰੋਤਾਂ ਦੀ ਘਾਟ ਕਾਰਨ ਵਾਂਝਾ ਨਾ ਰਹੇ।

ਉਨ੍ਹਾਂ ਕਿਹਾ ਕਿ ਸਾਰੇ ਭਾਗੀਦਾਰਾਂ ਲਈ ਐਂਟਰੀ ਅਤੇ ਰਿਫਰੈਸ਼ਮੈਂਟ ਦੀ ਵਿਵਸਥਾ ਮੁਫ਼ਤ ਰੱਖੀ ਗਈ ਹੈ। ਇਸ ਮੁਕਾਬਲੇ ਵਿੱਚ ਸਭ ਤੋਂ ਵੱਧ ਰੀਚ ਹਾਸਲ ਕਰਨ ਵਾਲੀ ਰੀਲ ਨੂੰ ‘ਬੈਸਟ ਇਨਫਲੂਐਂਸਰ ਐਵਾਰਡ’ ਨਾਲ ਸਨਮਾਨਿਤ ਕੀਤਾ ਜਾਵੇਗਾ। ਜੇਤੂ ਇਨਫਲੂਐਂਸਰ ਨੂੰ ਆਉਣ ਵਾਲੇ ਸੂਰਜਕੁੰਡ ਦੀਵਾਲੀ ਮੇਲਾ 2026 ਦੇ ਮੰਚ ’ਤੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਹਰੇਕ ਇਨਫਲੂਐਂਸਰ ਨੂੰ ਹਰਿਆਣਾ ਟੂਰਿਜ਼ਮ ਵੱਲੋਂ ਪ੍ਰਸ਼ੰਸਾ ਪੱਤਰ ਵੀ ਪ੍ਰਦਾਨ ਕੀਤਾ ਜਾਵੇਗਾ। ਹਰਿਆਣਾ ਟੂਰਿਜ਼ਮ ਵਿਭਾਗ ਨੇ ਸੂਬੇ ਦੇ ਸਾਰੇ ਨੌਜਵਾਨ ਇਨਫਲੂਐਂਸਰਜ਼, ਯੂਟਿਊਬਰਜ਼ ਅਤੇ ਕੰਟੈਂਟ ਕ੍ਰੀਏਟਰਜ਼ ਨੂੰ ਇਸ ਮੁਕਾਬਲੇ ਵਿੱਚ ਵੱਧ-ਚੜ੍ਹ ਕੇ ਭਾਗ ਲੈਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਨਾ ਸਿਰਫ਼ ਆਪਣੀ ਪ੍ਰਤਿਭਾ ਦਿਖਾਉਣ ਦਾ ਮੰਚ ਹੈ, ਸਗੋਂ ਹਰਿਆਣਾ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਵਿਸ਼ਵ ਪੱਧਰ ’ਤੇ ਪਛਾਣ ਦਿਵਾਉਣ ਦਾ ਵੀ ਇੱਕ ਮੌਕਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਅਤੇ ਸਥਾਨ ਨਾਲ ਸਬੰਧਤ ਪੁੱਛਗਿੱਛ ਲਈ ਮੋਬਾਈਲ ਨੰਬਰ 94161-18755 ਅਤੇ 70150-40528 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

 

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments