Homeਪਟਿਆਲਾ ਅਪਡੇਟਰਣਜੋਧ ਹਡਾਣਾ ਨੇ ਪਿੰਡ ਕਰਤਾਰਪੁਰ ਦੇ 180 ਤੋਂ ਵੱਧ ਪਰਿਵਾਰਾਂ ਨੂੰ ਵੰਡੇ ਪ੍ਰਾਪਰਟੀ ਕਾਰਡ- ਲਾਲ...

ਰਣਜੋਧ ਹਡਾਣਾ ਨੇ ਪਿੰਡ ਕਰਤਾਰਪੁਰ ਦੇ 180 ਤੋਂ ਵੱਧ ਪਰਿਵਾਰਾਂ ਨੂੰ ਵੰਡੇ ਪ੍ਰਾਪਰਟੀ ਕਾਰਡ- ਲਾਲ ਲਕੀਰ ਅੰਦਰ ਵੱਸਦੇ ਲੋਕਾਂ ਨੂੰ ਮਿਲਿਆ ਉਹਨਾਂ ਦੀਆਂ ਛੱਤਾਂ ਦਾ ਅਸਲ ਮਾਲਕਾਨਾ ਹੱਕ: ਰਣਜੋਧ ਹਡਾਣਾ

Ranjodh Hadana Empowers Over 180 Families in Kartarpur Village with Formal Lal Lakir Property Rights

ਸਨੌਰ, 24 ਅਕਤੂਬਰ, 2026 (ਪਟਵਾਰੀ ਸਿੱਧੂ ) : ਮਾਨ ਸਰਕਾਰ ਵੱਲੋਂ ਪੇਂਡੂ ਵਸਨੀਕਾਂ ਨੂੰ ਆਤਮ-ਨਿਰਭਰ ਅਤੇ ਸਵੈਮਾਣੀ ਬਣਾਉਣ ਦੀ ਮੁਹਿੰਮ ਤਹਿਤ ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਵਲੋਂ  ਪਿੰਡ ਕਰਤਾਰਪੁਰ ਦੇ 180 ਤੋਂ ਵੱਧ ਵਸਨੀਕਾਂ ਨੂੰ ਪ੍ਰਾਪਰਟੀ ਕਾਰਡ ਤਕਸੀਮ ਕੀਤੇ ਗਏ। ਦੱਸ ਦੇਈਏ ਕਿ ‘ਮੇਰਾ ਘਰ ਮੇਰੇ ਨਾਮ’ ਸਕੀਮ ਤਹਿਤ ਮਿਲੇ ਇਹਨਾਂ ਕਾਨੂੰਨੀ ਦਸਤਾਵੇਜ਼ਾਂ ਨਾਲ ਦਹਾਕਿਆਂ ਤੋਂ ਲਾਲ ਲਕੀਰ ਅੰਦਰ ਰਹਿ ਰਹੇ ਪਰਿਵਾਰਾਂ ਨੂੰ ਆਪਣੀਆਂ ਛੱਤਾਂ ਦੀ ਪੱਕੀ ਮਾਲਕੀ ਮਿਲੀ ਹੈ। ਇਸ ਮੌਕੇ ਪਿੰਡ ਦੀ ਪੰਚਾਇਤ ਅਤੇ ਸਮੂਹ ਵਸਨੀਕਾਂ ਵੱਲੋਂ ਹਡਾਣਾ ਅਤੇ ਪਾਰਟੀ ਟੀਮ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਤਹਿਸੀਲਦਾਰ ਕਰਨਵੀਰ ਮਾਨ ਵੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ. ਇਕੱਠ ਨੂੰ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਨੇ ਆਖਿਆ ਕਿ ਦਹਾਕਿਆਂ ਤੋਂ ਲਾਲ ਲਕੀਰ ਅੰਦਰ ਵੱਸਦੇ ਲੋਕ ਆਪਣੇ ਹੀ ਘਰਾਂ ਦੇ ਕਾਨੂੰਨੀ ਦਸਤਾਵੇਜ਼ਾਂ ਤੋਂ ਵਾਂਝੇ ਚੱਲੇ ਆ ਰਹੇ ਸਨ, ਜਿਸ ਕਾਰਨ ਉਹਨਾਂ ਨੂੰ ਕਈ ਤਰ੍ਹਾਂ ਦੇ ਜਾਇਦਾਦੀ ਝਗੜਿਆਂ ਅਤੇ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹਰ ਪਰਿਵਾਰ ਨੂੰ ਆਪਣੀ ਛੱਤ ਦਾ ਕਾਨੂੰਨੀ ਅਧਿਕਾਰ ਦੇ ਕੇ ਲੋਕਾਂ ਦਾ ਸਵੈਮਾਣ ਬਹਾਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਹ ਪ੍ਰਾਪਰਟੀ ਕਾਰਡ ਮਿਲਣ ਨਾਲ ਜਿੱਥੇ ਆਪਸੀ ਜ਼ਮੀਨੀ ਖ਼ਦਸ਼ੇ ਖ਼ਤਮ ਹੋਣਗੇ, ਉੱਥੇ ਹੀ ਨੌਜਵਾਨ ਤੇ ਵਸਨੀਕ ਘਰ ਦੀ ਉਸਾਰੀ ਜਾਂ ਕਾਰੋਬਾਰ ਲਈ ਬੈਂਕਾਂ ਤੋਂ ਆਸਾਨੀ ਨਾਲ ਕਰਜ਼ਾ ਸਹੂਲਤਾਂ ਵੀ ਲੈ ਸਕਣਗੇ।ਇਸ ਮੌਕੇ ਸਰਪੰਚ ਸੰਦੀਪ ਸਿੰਘ, ਲੰਬੜਦਾਰ ਲਖਵਿੰਦਰ ਸਿੰਘ, ਪਟਵਾਰੀ ਸਤਨਾਮ ਸਿੰਘ, ਬਲਾਕ ਪ੍ਰਧਾਨ ਗੁਰਮੀਤ ਅਸਰਪੁਰ, ਮੈਂਬਰ ਜਰਨੈਲ ਸਿੰਘ, ਮੈਂਬਰ ਸਿਵ ਨਾਥ, ਸਥਾਨਕ ਗੁਰਦੁਆਰਾ ਕਮੇਟੀ ਮੈਂਬਰਜ ਤੋਂ ਇਲਾਵਾ ਪਿੰਡ ਦੇ ਪਤਵੰਤਿਆਂ, ਪੰਚਾਇਤ ਮੈਂਬਰਾਂ ਅਤੇ ਲਾਭਪਾਤਰੀਆਂ ਨੇ ਪੰਜਾਬ ਸਰਕਾਰ ਅਤੇ ਰਣਜੋਧ ਸਿੰਘ ਹਡਾਣਾ ਦਾ ਵਿਸ਼ੇਸ਼ ਧੰਨਵਾਦ ਪ੍ਰਗਟਾਇਆ।

RELATED ARTICLES
- Advertisment -
Google search engine
Google search engine
Google search engine

Most Popular

Recent Comments