Home ਪਟਿਆਲਾ ਅਪਡੇਟ ਡਾਇਮੰਡ ਪੈਲੇਸ ਬਹਾਦੁਰਗੜ੍ਹ ਵਿਖੇ ਰਾਕੇਸ਼ ਬੱਗਾ ਦੀ ਲੋਕ ਮਿਲਣੀ ਨੇ ਲਿਆ ਰੈਲੀ...

ਡਾਇਮੰਡ ਪੈਲੇਸ ਬਹਾਦੁਰਗੜ੍ਹ ਵਿਖੇ ਰਾਕੇਸ਼ ਬੱਗਾ ਦੀ ਲੋਕ ਮਿਲਣੀ ਨੇ ਲਿਆ ਰੈਲੀ ਦਾ ਰੂਪ

Rakesh Bagga’s public interaction meeting in Bahadurgarh turns into a rally amid a large gathering.

0

ਸਨੌਰ, 28 ਸਤੰਬਰ, 2026 (ਪਟਵਾਰੀ ਸਿੱਧੂ) :  ਡਾਇਮੰਡ ਪੈਲੇਸ ਬਹਾਦੁਰਗੜ੍ਹ ਵਿਖੇ ਅੱਜ ਆਜ਼ਾਦ ਉਮੀਦਵਾਰ ਰਾਕੇਸ਼ ਬੱਗਾ ਵੱਲੋਂ ਲੋਕ ਮਿਲਣੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਇਲਾਕੇ ਦੇ ਵੱਖ-ਵੱਖ ਪਿੰਡਾਂ ਅਤੇ ਖੇਤਰਾਂ ਤੋਂ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ ਅਤੇ ਰਾਕੇਸ਼ ਬੱਗਾ ਨਾਲ ਮੁਲਾਕਾਤ ਕੀਤੀ।ਲੋਕ ਮਿਲਣੀ ਦੌਰਾਨ ਰਾਕੇਸ਼ ਬੱਗਾ ਨੇ ਹਾਜ਼ਰ ਲੋਕਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੀਆਂ ਸਮੱਸਿਆਵਾਂ, ਸੁਝਾਅ ਅਤੇ ਇਲਾਕੇ ਨਾਲ ਜੁੜੇ ਮੁੱਦਿਆਂ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਲੋਕਾਂ ਵੱਲੋਂ ਵੀ ਆਪਣੇ ਵਿਚਾਰ ਸਾਂਝੇ ਕੀਤੇ ਗਏ।ਰਾਕੇਸ਼ ਬੱਗਾ ਨੇ ਕਿਹਾ ਕਿ ਉਨ੍ਹਾਂ ਦਾ ਉਦੇਸ਼ ਲੋਕਾਂ ਨਾਲ ਸਿੱਧਾ ਸੰਪਰਕ ਬਣਾਈ ਰੱਖਣਾ ਅਤੇ ਇਲਾਕੇ ਦੀਆਂ ਸਮੱਸਿਆਵਾਂ ਨੂੰ ਨੇੜਿਓਂ ਸਮਝਣਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਮਿਲ ਰਹੇ ਹੁੰਗਾਰੇ ਨਾਲ ਉਨ੍ਹਾਂ ਨੂੰ ਹੋਰ ਉਤਸ਼ਾਹ ਮਿਲ ਰਿਹਾ ਹੈ। ਡਾਇਮੰਡ ਪੈਲੇਸ ਵਿਖੇ ਹੋਈ ਇਸ ਲੋਕ ਮਿਲਣੀ ਦੌਰਾਨ ਹੋਈ ਭਰਵੀਂ ਸ਼ਮੂਲੀਅਤ ਨੇ ਸਥਾਨਕ ਚੋਣ ਮਾਹੌਲ ਵਿੱਚ ਚਰਚਾ ਨੂੰ ਵਧਾ ਦਿੱਤਾ। ਸਮਾਗਮ ਦੌਰਾਨ ਸਮਰਥਕਾਂ ਅਤੇ ਹਾਜ਼ਰ ਲੋਕਾਂ ਵਿੱਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ।ਇਸ ਮੌਕੇ ਸਤਪਾਲ ਸਿੰਘ ਖ਼ਾਨਪੁਰ, ਕੁਲਦੀਪ ਸਿੰਘ ਭੰਬੂਆ, ਸੁਰਜੀਤ ਸਿੰਘ ਖ਼ਾਨਪੁਰ, ਇਕਬਾਲ ਬੱਗਾ,ਰਮਨ ਬੱਗਾ,ਸੁਨੀਲ ਕੈਟਰਸ, ਪਰਵਿੰਦਰ ਸਿੰਘ ਆਦਿ ਸਾਮਲ ਸਨ

Exit mobile version