ਪਟਿਆਲਾ,14 ਨਵੰਬਰ, 2026 (ਛਤਰਪਾਲ ਸਿੰਘ ) : ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਦੇ ਜਨਰਲ ਸਕੱਤਰ ਚਰਨਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਸੀਨੀਅਰ ਵਰਲਡ ਸ਼ੂਟਿੰਗ ਚੈਂਪੀਅਨਸ਼ਿਪ ਜੋ ਕਿ ਕਤਰ ਦੋਹਾ ਵਿਖੇ ਹੋਈ।ਉਸ ਵਿੱਚ ਪਟਿਆਲੇ ਦੇ ਹੋਣਹਾਰ ਖਿਡਾਰੀ ਰਾਜਕੁਵਰ ਸਿੰਘ ਸੰਧੂ ਤੇ ਇਸ ਦੀ ਟੀਮ ਨੇ ਜਿਸ ਵਿੱਚ ਵਿੱਚ ਅੰਕਰ ਗੋਇਲ,ਅਮਨਪ੍ਰੀਤ ਸਿੰਘ ਵੀ ਸ਼ਾਮਿਲ ਸਨ। ਇਹਨਾਂ ਦੀ ਟੀਮ ਨੇ 25ਮੀਟਰ ਸੈਂਟਰ ਫਾਇਰ ਪਿਸਟਲ ਦੇ ਮੁਕਾਬਲਿਆਂ ਵਿੱਚ ਕਾਂਸੇ ਦਾ ਤਗਮਾ ਜਿੱਤ ਕੇ ਭਾਰਤ,ਪੰਜਾਬ ਰਾਜ ਤੇ ਪਟਿਆਲੇ ਦਾ ਨਾਮ ਅੰਤਰਰਾਸ਼ਟਰੀ ਪੱਧਰ ਤੇ ਚਮਕਾਇਆ ਹੈ।ਇਸ ਕਾਮਯਾਬੀ ਦੇ ਪਿੱਛੇ ਉਹਨਾਂ ਦੇ ਕੋਚ ਹਰਪ੍ਰੀਤ ਸਿੰਘ ਡੀਐਸਪੀ,ਪਿਤਾ ਐਡਵੋਕੇਟ ਭੁਪਿੰਦਰ ਸਿੰਘ ਸੰਧੂ ਦੀ ਕੀਤੀ ਮਿਹਨਤ ਤੇ ਲਗਨ ਦਾ ਨਤੀਜਾ ਹੈ।ਜਿਲਾ ਟੂਰਨਾਮੈਂਟ ਕਮੇਟੀ ਦੇ ਜਨਰਲ ਸਕੱਤਰ ਚਰਨਜੀਤ ਸਿੰਘ ਭੁੱਲਰ ਨੇ ਕੋਚ ਹਰਪ੍ਰੀਤ ਸਿੰਘ ਡੀਐਸਪੀ ਨੂੰ ਵੀ ਵਧਾਈ ਦਿੱਤੀ,ਇਸ ਮੌਕੇ ਤੇ ਪ੍ਰੈੱਸ ਇੰਚਾਰਜ ਜਸਵਿੰਦਰ ਸਿੰਘ ਹਾਜਰ ਸਨ।
ਸੀਨੀਅਰ ਵਰਲਡ ਸ਼ੂਟਿੰਗ ਚੈਂਪੀਅਨਸ਼ਿਪ 25ਮੀਟਰ ਸੈਂਟਰ ਫਾਇਰ ਪਿਸਟਲ ‘ਚ ਪਟਿਆਲੇ ਦੇ ਰਾਜਕੁਵਰ ਸਿੰਘ ਸੰਧੂ ਨੇ ਕਾਂਸੇ ਦਾ ਤਮਗਾ ਜਿੱਤਿਆ
Patiala’s Rajkuwar Singh Sandhu wins bronze medal in the 25m Center Fire Pistol event at the Senior World Shooting Championship, bringing pride to Punjab.
