Home ਸਪੋਰਟਸ ਮੀਂਹ ਨੇ ਭਾਰਤ-ਵੈਸਟਇੰਡੀਜ਼ ਵਿਚਾਲੇ ਆਖ਼ਰੀ ਟੀ-20 ਮੈਚ ’ਤੇ ਫੇਰਿਆ ਪਾਣੀ, ਲੜੀ 2-2...

ਮੀਂਹ ਨੇ ਭਾਰਤ-ਵੈਸਟਇੰਡੀਜ਼ ਵਿਚਾਲੇ ਆਖ਼ਰੀ ਟੀ-20 ਮੈਚ ’ਤੇ ਫੇਰਿਆ ਪਾਣੀ, ਲੜੀ 2-2 ਨਾਲ ਬਰਾਬਰ

Rain Forces Abandonment of India vs West Indies 5th T20 in Bengaluru as the Five-Match Series Ends in a 2-2 Draw.

0

ਬੈਂਗਲੁਰੂ, 18 ਅਕਤੂਬਰ, 2026 (ਚੌਧਰੀ ਪ੍ਰਭਜੀਤ ਸਿੰਘ ) : ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਪੰਜ ਮੈਚਾਂ ਦੀ ਟੀ-20 ਲੜੀ ਦਾ ਪੰਜਵਾਂ ਅਤੇ ਆਖ਼ਰੀ ਮੁਕਾਬਲਾ ਮੀਂਹ ਕਾਰਨ ਰੱਦ ਕਰਨਾ ਪਿਆ। ਬੈਂਗਲੁਰੂ ਦੇ ਐੱਮ. ਚਿੰਨਾਸਵਾਮੀ ਸਟੇਡੀਅਮ ਵਿੱਚ ਖੇਡੇ ਗਏ ਇਸ ਮੈਚ ਦੇ ਰੱਦ ਹੋਣ ਨਾਲ ਲੜੀ 2-2 ਦੀ ਬਰਾਬਰੀ ’ਤੇ ਸਮਾਪਤ ਹੋ ਗਈ। ਮੀਂਹ ਕਾਰਨ ਮੈਚ ਦੇ ਸ਼ੁਰੂ ਹੋਣ ਵਿੱਚ ਦੇਰੀ ਹੋਈ। ਟਾਸ ਰਾਤ 9 ਵਜੇ ਹੋਇਆ ਅਤੇ ਪਹਿਲੀ ਗੇਂਦ 9:15 ਵਜੇ ਸੁੱਟੀ ਗਈ। ਮੌਸਮ ਨੂੰ ਦੇਖਦਿਆਂ ਅੰਪਾਇਰਾਂ ਨੇ ਮੁਕਾਬਲੇ ਨੂੰ 9-9 ਓਵਰਾਂ ਦਾ ਕਰਵਾਉਣ ਦਾ ਫ਼ੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤੀ ਟੀਮ ਨੇ 7.4 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ ’ਤੇ 118 ਦੌੜਾਂ ਬਣਾ ਲਈਆਂ ਸਨ। ਇਸ ਦੌਰਾਨ ਨਮਨ ਧੀਰ ਨੇ ਤੂਫ਼ਾਨੀ ਬੱਲੇਬਾਜ਼ੀ ਕਰਦਿਆਂ ਸਿਰਫ਼ 6 ਗੇਂਦਾਂ ਵਿੱਚ 24 ਦੌੜਾਂ ਬਣਾਈਆਂ ਅਤੇ ਉਹ ਨਾਬਾਦ ਰਹੇ। ਭਾਰਤੀ ਪਾਰੀ ਦੌਰਾਨ ਮੁੜ ਮੀਂਹ ਸ਼ੁਰੂ ਹੋਣ ਕਾਰਨ ਖੇਡ ਰੋਕਣੀ ਪਈ। ਮੈਚ ਮੁੜ ਸ਼ੁਰੂ ਹੋਣ ਦੀ ਲੰਮੀ ਉਡੀਕ ਤੋਂ ਬਾਅਦ ਰਾਤ 10:21 ਵਜੇ ਇਸ ਨੂੰ ਰੱਦ ਐਲਾਨ ਦਿੱਤਾ ਗਿਆ। ਇਸ ਤਰ੍ਹਾਂ ਆਖ਼ਰੀ ਮੁਕਾਬਲੇ ਦਾ ਕੋਈ ਨਤੀਜਾ ਨਹੀਂ ਨਿਕਲਿਆ ਅਤੇ ਦੋਵਾਂ ਟੀਮਾਂ ਨੇ ਪੰਜ ਮੈਚਾਂ ਦੀ ਲੜੀ 2-2 ਨਾਲ ਸਾਂਝੀ ਕੀਤੀ।

 

Exit mobile version