ਪਟਿਆਲਾ, 24 ਅਕਤੂਬਰ, 2026 (ਚੌਧਰੀ ਪ੍ਰਭਜੀਤ ਸਿੰਘ ) : ਪੰਜਾਬ ਸਰਕਾਰ ਦੀ ਰਹਿਨੁਮਾਈ ਅਤੇ ਡਾਇਰੈਕਟਰ, ਭਾਸ਼ਾ ਵਿਭਾਗ, ਦੀ ਅਗਵਾਈ ਹੇਠ ਜ਼ਿਲ੍ਹਾ ਭਾਸ਼ਾ ਦਫ਼ਤਰ, ਪਟਿਆਲਾ ਨੇ ਹਰ ਸਾਲ ਦੀ ਤਰ੍ਹਾਂ ਜ਼ਿਲ੍ਹਾ ਪੱਧਰੀ ਪੰਜਾਬੀ ਸਾਹਿਤ ਸਿਰਜਣ ਅਤੇ ਕਾਵਿ ਗਾਇਨ ਮੁਕਾਬਲੇ ਕਰਵਾਏ। ਇਨ੍ਹਾਂ ਮੁਕਾਬਲਿਆਂ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਬਾਰਵੀਂ ਪੱਧਰ ਤੱਕ ਦੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਸਮਾਗਮ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ) ਮਮਤਾ ਖੁਰਾਣਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਨ੍ਹਾਂ ਮੁਕਾਬਲਿਆਂ ਵਿੱਚ ਚਾਰ ਵੰਨਗੀਆਂ ਲੇਖ ਰਚਨਾ, ਕਹਾਣੀ ਰਚਨਾ, ਕਵਿਤਾ ਰਚਨਾ ਅਤੇ ਕਵਿਤਾ ਗਾਇਨ ਸ਼ਾਮਲ ਸਨ। ਜ਼ਿਲ੍ਹਾ ਖੋਜ ਅਫ਼ਸਰ ਡਾ. ਮਨਜਿੰਦਰ ਸਿੰਘ ਨੇ ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲੈਣ ਆਏ ਮਹਿਮਾਨਾਂ, ਸਮੂਹ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਸਵਾਗਤ ਕੀਤਾ। ਇਨ੍ਹਾਂ ਮੁਕਾਬਲਿਆਂ ਵਿੱਚ ਲੇਖ ਰਚਨਾ ਵੰਨਗੀ ਵਿੱਚੋਂ ਪਹਿਲਾ ਸਥਾਨ ਜਾਸਮੀਨ, ਮਾਡਰਨ ਨਾਭਾ ਪਬਲਿਕ ਸਕੂਲ ਨਾਭਾ, ਦੂਜਾ ਸਥਾਨ ਜਸਮੀਨ ਕੌਰ, ਸਰਕਾਰੀ ਸਕੂਲ ਦੌਣ ਕਲਾਂ ਅਤੇ ਤੀਜਾ ਸਥਾਨ ਰੁਹੀਨ ਅਰੋੜਾ, ਆਵਰ ਲੇਡੀ ਆਫ ਫਾਤਿਮਾ ਕੋਨਵੈਂਟ ਸਕੂਲ ਨੇ ਪ੍ਰਾਪਤ ਕੀਤਾ। ਕਹਾਣੀ ਰਚਨਾ ਵਿੱਚੋਂ ਪਹਿਲਾ ਸਥਾਨ ਖੁਸ਼ਪ੍ਰੀਤ ਕੌਰ, ਭਾਈ ਕਾਹਨ ਸਿੰਘ ਨਾਭਾ ਸਕੂਲ, ਦੂਜਾ ਸਥਾਨ ਜਪਲੀਨ ਕੌਰ, ਡੀ.ਏ.ਵੀ ਦੁਲੱਦੀ ਗੇਟ ਨਾਭਾ ਅਤੇ ਤੀਜਾ ਸਥਾਨ ਹਰਪ੍ਰੀਤ ਕੌਰ ਸਰਕਾਰੀ ਸਕੂਲ ਵਜੀਦਪੁਰ ਨੇ ਪ੍ਰਾਪਤ ਕੀਤਾ। ਕਵਿਤਾ ਰਚਨਾ ਮੁਕਾਬਲੇ ਵਿੱਚ ਪਹਿਲਾ ਸਥਾਨ ਕਿਰਨਜੋਤ ਕੌਰ, ਸਕੂਲ ਸਿਵਲ ਲਾਇਨਜ਼, ਦੂਜਾ ਸਥਾਨ ਜਸ਼ਨਪ੍ਰੀਤ ਸਿੰਘ, ਮੈਰੀਟੋਰੀਅਸ ਸਕੂਲ ਪਟਿਆਲਾ ਅਤੇ ਤੀਜਾ ਸਥਾਨ ਸ਼ਾਹਬਾਜ਼ ਸਿੰਘ, ਮਾਡਲ ਸਕੂਲ ਪੰਜਾਬੀ ਯੂਨੀਵਰਸਿਟੀ ਨੇ ਪ੍ਰਾਪਤ ਕੀਤਾ। ਇਸ ਤਰ੍ਹਾਂ ਕਵਿਤਾ ਗਾਇਨ ਵਿੱਚੋਂ ਪਹਿਲਾ ਸਥਾਨ ਹਰਮੀਨ ਕੌਰ, ਮਾਤਾ ਗੁਜਰੀ ਸਕੂਲ ਦੇਵੀਗੜ੍ਹ, ਦੂਜਾ ਸਥਾਨ ਨਵਨੀਤ ਕੌਰ ਤੇ ਤੀਜਾ ਸਥਾਨ ਏਕਮਜੋਤ ਸਿੰਘ, ਅਲਾਇੰਸ ਇੰਟਰਨੈਸ਼ਨਲ ਸਕੂਲ ਬਨੂੰੜ ਨੇ ਪ੍ਰਾਪਤ ਕੀਤਾ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਮਮਤਾ ਖੁਰਾਣਾ ਨੇ ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਸਮੂਹ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਨੇ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਭਾਸ਼ਾ ਵਿਭਾਗ ਪੰਜਾਬ ਵੱਲੋਂ ਵਿਦਿਆਰਥੀਆਂ ਲਈ ਕੀਤੇ ਜਾਂਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਇਨ੍ਹਾਂ ਮੁਕਾਬਲਿਆਂ ਵਿੱਚ ਜੱਜਾਂ ਦੀ ਭੂਮਿਕਾ ਡਾ.ਪੁਸ਼ਪਿੰਦਰ ਕੌਰ, ਬਲਵਿੰਦਰ ਸੰਧੂ, ਤਿਰਲੋਚਨ ਤੋਚੀ ਅਤੇ ਸਤਨਾਮ ਪੰਜਾਬੀ ਨੇ ਨਿਭਾਈ। ਜ਼ਿਲ੍ਹਾ ਭਾਸ਼ਾ ਦਫ਼ਤਰ ਨੇ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ। ਇਨ੍ਹਾਂ ਮੁਕਾਬਲਿਆਂ ਵਿੱਚੋਂ ਪਹਿਲੇ ਸਥਾਨ ਤੇ ਆਉਣ ਵਾਲੇ ਵਿਦਿਆਰਥੀ ਨਵੰਬਰ ਮਹੀਨੇ ਵਿੱਚ ਰਾਜ ਪੱਧਰ ਤੇ ਕਰਵਾਏ ਜਾਣ ਵਾਲੇ ਮੁਕਾਬਲਿਆਂ ਵਿੱਚ ਭਾਗ ਲੈ ਸਕਣਗੇ। ਇਸ ਤੋ ਇਲਾਵਾ ਮਿਤੀ 7 ਅਕਤੂਬਰ 2026 ਨੂੰ ਹੋਏ ਕੁਇਜ਼ ਮੁਕਾਬਲਿਆਂ (ਵਰਗ ੳ, ਅ, ੲ) ਵਿੱਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲਿਆਂ ਨੂੰ ਮੈਡਲ ਅਤੇ ਸਰਟੀਫਿਕੇਟ ਵੰਡੇ ਗਏ। ਇਹਨਾਂ ਮੁਕਾਬਲਿਆਂ ਦੇ ਅੰਤਰਗਤ ਵਰਗ ‘ੳ’ ਵਿਚ ਅੱਠਵੀਂ ਸ਼੍ਰੇਣੀ ਤੱਕ, ਵਰਗ ‘ਅ’ ਵਿਚ ਨੌਵੀ ਤੋਂ ਬਾਰ੍ਹਵੀਂ ਤੱਕ ਅਤੇ ਵਰਗ ‘ੲ’ ਵਿੱਚ ਕਾਲਜ ਪੱਧਰ ਦੇ 25 ਸਾਲ ਦੀ ਉਮਰ ਤੱਕ ਦੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀ ਸ਼ਾਮਲ ਸਨ।ਇਨ੍ਹਾਂ ਮੁਕਾਬਲਿਆਂ ਵਿੱਚੋਂ ‘ੳ’ ਵਰਗ ਵਿੱਚ ਪਹਿਲਾ ਸਥਾਨ ਤਮੰਨਿਆ ਕੌਰ, ਕੁਲਾਰਾਂ, ਦੂਜਾ ਸਥਾਨ ਮੁਹੰਮਦ ਆਦਿਲ, ਹਾਈ ਸਕੂਲ ਚੌਰਾ ਅਤੇ ਤੀਜਾ ਸਥਾਨ ਐਂਬਰੀਨ ਕੌਰ, ਆਵਰ ਲੇਡੀ ਆਫ ਫਾਤਿਮਾ ਕੋਨਵੈਂਟ ਸਕੂਲ, ਪਟਿਆਲਾ ਵਰਗ ‘ਅ’ ਵਿੱਚੋਂ ਪਹਿਲਾ ਸਥਾਨ ਜਸ਼ਨਪ੍ਰੀਤ ਸਿੰਘ, ਪਬਲਿਕ ਕਾਲਜੀਏਟ ਸਕੂਲ, ਸਮਾਣਾ, ਦੂਜਾ ਸਥਾਨ ਖੁਸ਼ਮਨ ਕੌਰ, ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਫਾਰ ਗਰਲਜ਼ ਆਕੜ, ਤੀਜਾ ਸਥਾਨ ਕਾਰਜਨੀਤ ਕੌਰ, ਪੀ ਐਮ.ਸ਼੍ਰੀ ਹਾਈ ਸਕੂਲ, ਢਕਾਂਨਸੂ ਕਲਾਂ ਅਤੇ ਵਰਗ ‘ੲ’ ਵਿੱਚੋਂ ਪਹਿਲਾ ਸਥਾਨ ਹਰਕੀਰਤ ਕੌਰ, ਪਬਲਿਕ ਕਾਲਜ, ਸਮਾਣਾ, ਦੂਜਾ ਸਥਾਨ ਹਰਮਨਦੀਪ ਕੌਰ, ਪਬਲਿਕ ਕਾਲਜ, ਸਮਾਣਾ ਪਟਿਆਲਾ ਅਤੇ ਤੀਜਾ ਸਥਾਨ ਹਰਮਨਜੋਤ ਕੌਰ, ਜਨਰਲ ਸ਼ਿਵਦੇਵ ਸਿੰਘ ਦੀਵਾਨ ਗੁਰਬਚਨ ਸਿੰਘ ਖਾਲਸਾ ਕਾਲਜ, ਪਟਿਆਲਾ ਨੇ ਹਾਸਲ ਕੀਤਾ। ਮੰਚ ਸੰਚਾਲਨ ਗੁਰਮੇਲ ਸਿੰਘ ਖੋਜ ਸਹਾਇਕ ਨੇ ਕੀਤਾ। ਡਾ. ਸੰਤੋਖ ਸਿੰਘ ਸੁੱਖੀ, ਸਤਪਾਲ ਸਿੰਘ, ਖੋਜ ਅਫ਼ਸਰ ਸ਼ਰਨਜੀਤ ਕੌਰ, ਹਰਦੀਪ ਕੌਰ ਤੇ ਸਟੈਨੋ ਕਲਾਸ ਦੇ ਵਿਦਿਆਰਥੀਆਂ ਨੇ ਸਹਿਯੋਗ ਦਿੱਤਾ।
