Homeਪੰਜਾਬਪੰਜਾਬ ਮੌਸਮ ਅਪਡੇਟ: ਜਾਣੋ ਅਗਲੇ 5 ਦਿਨਾਂ ਦਾ ਹਾਲ

ਪੰਜਾਬ ਮੌਸਮ ਅਪਡੇਟ: ਜਾਣੋ ਅਗਲੇ 5 ਦਿਨਾਂ ਦਾ ਹਾਲ

ਪੰਜਾਬ, 25 ਜੁਲਾਈ, 2026 (ਜਗਦੇਵ ਸਿੰਘ ਜੱਗੀ) : ਪੰਜਾਬ ‘ਚ ਮਾਨਸੂਨ ਦੀ ਵਾਪਸੀ ਨਾਲ ਮੌਸਮ ਦਾ ਮਿਜ਼ਾਜ ਪੂਰੀ ਤਰ੍ਹਾਂ ਬਦਲ ਗਿਆ ਹੈ। ਸ਼ਨੀਵਾਰ ਚੜ੍ਹਦੀ ਸਵੇਰ ਤੋਂ ਹੀ ਸੂਬੇ ਦੇ ਕਈ ਹਿੱਸਿਆਂ ਵਿੱਚ ਕਾਲੀਆਂ ਘਟਾਵਾਂ ਛਾ ਗਈਆਂ। ਪਠਾਨਕੋਟ ਅਤੇ ਜਲੰਧਰ ‘ਚ ਸਵੇਰ ਤੋਂ ਹੀ ਬਾਰਿਸ਼ ਹੋ ਰਹੀ ਹੈ, ਜਦਕਿ ਮੁਹਾਲੀ ‘ਚ ਹਲਕੀ ਕਿਣਮਿਣ ਨਾਲ ਮੌਸਮ ਖੁਸ਼ਗਵਾਰ ਹੋ ਗਿਆ ਹੈ।

ਕਪੂਰਥਲਾ ‘ਚ ਸਭ ਤੋਂ ਵੱਧ ਬਾਰਿਸ਼

ਪਿਛਲੇ 24 ਘੰਟਿਆਂ ਦੀ ਗੱਲ ਕਰੀਏ ਤਾਂ ਕਪੂਰਥਲਾ ਵਿੱਚ ਸਭ ਤੋਂ ਵੱਧ 40.0 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਹਾਲਾਂਕਿ ਪਿਛਲੇ ਦਿਨ ਔਸਤ ਵੱਧ ਤੋਂ ਵੱਧ ਤਾਪਮਾਨ ‘ਚ 2.5 ਡਿਗਰੀ ਸੈਲਸੀਅਸ ਦਾ ਵਾਧਾ ਦੇਖਣ ਨੂੰ ਮਿਲਿਆ ਸੀ, ਪਰ ਅੱਜ ਦੀ ਬਾਰਿਸ਼ ਨਾਲ ਤਾਪਮਾਨ ਹੇਠਾਂ ਆ ਗਿਆ ਹੈ। ਫਰੀਦਕੋਟ 36.5 ਡਿਗਰੀ ਸੈਲਸੀਅਸ ਨਾਲ ਸੂਬੇ ਦਾ ਸਭ ਤੋਂ ਗਰਮ ਸ਼ਹਿਰ ਰਿਹਾ।

ਅਗਲੇ ਦਿਨਾਂ ਦਾ ਪੂਰਵ-ਅਨੁਮਾਨ

ਮੌਸਮ ਵਿਭਾਗ (IMD) ਅਨੁਸਾਰ:

  • 25 ਜੁਲਾਈ (ਅੱਜ): ਸੂਬੇ ਦੇ ਕਈ ਹਿੱਸਿਆਂ ‘ਚ ਹਲਕੇ ਤੋਂ ਦਰਮਿਆਨੇ ਮੀਂਹ ਦੀ ਸੰਭਾਵਨਾ।
  • 26 ਜੁਲਾਈ: ਮੀਂਹ ਦੀ ਗਤੀਵਿਧੀ ਥੋੜ੍ਹੀ ਘੱਟ ਰਹੇਗੀ।
  • 27 ਜੁਲਾਈ: ਮਾਨਸੂਨ ਫਿਰ ਜ਼ੋਰ ਫੜੇਗਾ।
  • 28 ਅਤੇ 29 ਜੁਲਾਈ: ਪੰਜਾਬ ਅਤੇ ਚੰਡੀਗੜ੍ਹ ਲਈ ਔਰੇਂਜ ਅਲਰਟ—ਕਈ ਜ਼ਿਲ੍ਹਿਆਂ ‘ਚ ਮੂਸਲਾਧਾਰ ਬਾਰਿਸ਼ ਹੋ ਸਕਦੀ ਹੈ।
  • 30 ਜੁਲਾਈ: ਹਲਕੀ ਤੋਂ ਦਰਮਿਆਨੀ ਬਾਰਿਸ਼ ਜਾਰੀ ਰਹਿਣ ਦੇ ਆਸਾਰ ਹਨ।

 

RELATED ARTICLES
- Advertisment -
Google search engine
Google search engine
Google search engine

Most Popular

Recent Comments