Homeਪਟਿਆਲਾ ਅਪਡੇਟਪੰਜਾਬ ਖੇਡ ਯੂਨੀਵਰਸਿਟੀ ਨੇ ਬਜ਼ੁਰਗਾਂ ਦੀ ਸਾਂਭ-ਸੰਭਾਲ ਦਾ ਸਮਾਜ ਨੂੰ ਦਿੱਤਾ ਨਿਵੇਕਲਾ...

ਪੰਜਾਬ ਖੇਡ ਯੂਨੀਵਰਸਿਟੀ ਨੇ ਬਜ਼ੁਰਗਾਂ ਦੀ ਸਾਂਭ-ਸੰਭਾਲ ਦਾ ਸਮਾਜ ਨੂੰ ਦਿੱਤਾ ਨਿਵੇਕਲਾ ਸੁਨੇਹਾ- ਉਲੰਪੀਅਨ ਡਾ. ਰੂਪਾ ਸੈਣੀ

Punjab Sports University highlights the importance of caring for the elderly.

ਪਟਿਆਲਾ, 30 ਸਤੰਬਰ, 2026 (ਚੌਧਰੀ ਪ੍ਰਭਜੀਤ ਸਿੰਘ) : ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਖੇਡ ਯੂਨੀਵਰਸਿਟੀ ਵੱਲੋਂ ਵਾਈਸ ਚਾਂਸਲਰ ਡਾ. ਪੁਸ਼ਪਿੰਦਰ ਸਿੰਘ ਗਿੱਲ ਦੀ ਰਹਿਨੁਮਾਈ ਹੇਠ 21 ਸਤੰਬਰ ਤੋਂ 30 ਸਤੰਬਰ ਤੱਕ ਬਜ਼ੁਰਗਾਂ ਦੀ ਤੰਦਰੁਸਤੀ ਲਈ 10 ਰੋਜ਼ਾ ਕੈਂਪ ਸਫਲਤਾਪੂਰਵਕ ਸੰਪੰਨ ਹੋ ਗਿਆ ਹੈ। ਖੇਡ ਯੂਨੀਵਰਸਿਟੀ ਨੇ ਇਸ ਕੈਂਪ ਜ਼ਰੀਏ ਬਜ਼ੁਰਗਾਂ ਦੀ ਸਾਂਭ-ਸੰਭਾਲ  ਦਾ ਨਿਵੇਕਲਾ ਸੁਨੇਹਾ ਪੂਰੇ ਸਮਾਜ ਨੂੰ ਦਿੱਤਾ ਹੈ। ਇਸ ਕੈਂਪ ਦੇ ਵਿਦਾਇਗੀ ਸਮਾਰੋਹ ਵਿਚ ਹਾਕੀ ਉਲੰਪੀਅਨ ਡਾ. ਰੂਪਾ ਸੈਣੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਵਾਈਸ ਚਾਂਸਲਰ ਡਾ. ਪੁਸ਼ਪਿੰਦਰ ਸਿੰਘ ਗਿੱਲ ਨੇ ਕਿਹਾ ਕਿ ਅਸੀਂ ਬਜੁਰਗਾਂ ਦੀ ਸਿਹਤ ਅਤੇ ਮਾਨਸਿਕ ਸਮੱਸਿਆਵਾਂ ਨੂੰ ਧਿਆਨ ਵਿਚ ਰੱਖਦਿਆ ਇਹ ਕੈਂਪ ਦਾ ਲਗਾਇਆ ਸੀ। ਅੱਜ ਦੇ ਸਮੇਂ ਬਜੁਰਗਾਂ ਨੂੰ ਸਭ ਤੋਂ ਵੱਧ ਅੱਖੋਂ-ਪਰੋਖੇ ਕੀਤਾ ਜਾਂਦਾ ਹੈ। ਪਰਿਵਾਰਾਂ ਵਿਚ ਜਿਹੜੀ ਪੁੱਛ-ਪੜਤਾਲ ਬਜੁਰਗਾਂ ਦੀ ਹੋਣੀ ਚਾਹੀਦੀ ਹੈ, ਉਹ ਨਹੀਂ ਹੋ ਰਹੀ ਸਗੋਂ ਉਹਨਾਂ ਨੂੰ ਵਾਧੂ ਪਈ ਵਸਤੂ ਵਜੋਂ ਦੇਖਿਆ ਜਾ ਰਿਹਾ ਹੈ ਜਿਹੜੀ ਸਾਡੇ ਸਮਾਜ ਦੀ ਸਭ ਤੋਂ ਵੱਡੀ ਤ੍ਰਾਸਦੀ ਹੈ। ਉਨ੍ਹਾਂ ਕਿਹਾ ਕਿ ਬਜ਼ੁਰਗ ਸਾਡਾ ਸਰਮਾਇਆ ਹਨ। ਉਹਨਾਂ ਦੇ ਸਾਰੀ ਉਮਰ ਦੇ ਤਜ਼ਰਬੇ, ਉਹਨਾਂ ਦਾ ਨਜ਼ਰੀਆ ਸਾਡੇ ਲਈ ਖਜ਼ਾਨੇ ਦਾ ਕੰਮ ਕਰ ਸਕਦਾ ਹੈ। ਜਿਹੜੀਆਂ ਗੱਲਾਂ ਅਸੀਂ ਉਹਨਾਂ ਦੀ ਜ਼ਿੰਦਗੀ ਦੇ  ਤਜ਼ਰਬੇ ਸਾਂਝੇ ਕਰਕੇ ਸਿੱਖ ਸਕਦੇ ਹਾਂ, ਉਹ ਕਿਸੇ ਕਿਤਾਬ ਵਿਚੋਂ ਨਹੀਂ ਸਿੱਖੇ ਜਾ ਸਕਦੇ।
ਇਸ ਮੌਕੇ ਡਾ. ਰੂਪਾ ਸੈਣੀ ਨੇ ਕਿਹਾ ਕਿ ਅਜੋਕੇ ਸਮੇਂ ਵਿਚ ਸਾਡਾ ਸਮਾਜ ਕੁਰਾਹੇ ਪਿਆ ਹੋਇਆ ਹੈ, ਇਸ ਵਿਚ ਬਜ਼ੁਰਗਾਂ ਦੀ ਬੇਕਦਰੀ ਤੇ ਨਿਰਾਦਰ ਆਮ ਵਰਤਾਰਾ ਹੈ, ਜਿਆਦਾਤਰ ਘਰਾਂ ਵਿਚ ਔਲਾਦ ਬੁਢਾਪੇ ਸਮੇਂ ਆਪਣੇ ਮਾਂ-ਬਾਪ ਤੋਂ ਕਿਨਾਰਾ ਕਰਨ ਲੱਗ ਪਈ ਹੈ। ਉਹਨਾਂ ਕਿਹਾ ਕਿ ਮੈਂ ਖੇਡ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਗਿੱਲ ਨੂੰ ਇਸ ਨੇਕ ਉਪਰਾਲੇ ਲਈ ਵਧਾਈ ਦਿੰਦੀ ਹਾਂ। ਉਹਨਾਂ ਦੀ ਦੂਰ ਅੰਦੇਸ਼ੀ ਸਦਕਾ ਇਕ ਚੰਗਾ ਸੁਨੇਹਾ ਸਮਾਜ ਵਿਚ ਜਾ ਸਕਿਆ ਹੈ ਅਤੇ ਬਜ਼ੁਰਗਾਂ ਦਾ ਆਸ਼ੀਰਵਾਦ ਵੀ ਇਸ ਯੂਨੀਵਰਸਿਟੀ ਨੂੰ ਮਿਲ ਸਕਿਆ ਹੈ। ਵਿਦਾਇਗੀ ਸਮਾਰੋਹ ਦੌਰਾਨ ਬਜ਼ੁਰਗ ਆਪਣੇ ਕੈਂਪ ਦੇ ਅਨੁਭਵ ਸਾਂਝੇ ਕਰਦਿਆ ਕਾਫੀ ਖੁਸ਼ ਅਤੇ ਉਤਸ਼ਾਹਿਤ ਨਜ਼ਰ ਆਏ। ਅੰਤ ਵਿਚ ਸਾਰੇ ਬਜ਼ੁਰਗਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਡਾ. ਗਿੱਲ ਨੇ ਦੱਸਿਆ ਕਿ ਇਸ ਕੈਂਪ ਵਿੱਚ 110 ਦੀ ਗਿਣਤੀ ਵਿੱਚ ਬਜ਼ੁਰਗ ਨੇ ਭਾਗ ਲਿਆ। 10 ਦਿਨਾਂ ਦੌਰਾਨ ਸਾਡੇ ਵੱਖ-ਵੱਖ ਵਿਸ਼ਿਆਂ ਦੇ ਮਾਹਿਰਾਂ ਵੱਲੋਂ ਬਜ਼ੁਰਗਾਂ ਨੂੰ ਰੋਜ਼ਾਨਾ ਦੀਆਂ ਡਾਇਲਸਿਸ,ਬਲੱਡ ਪ੍ਰੈਸ਼ਰ, ਸ਼ੂਗਰ, ਕਿਸੇ ਵੀ ਤਰ੍ਹਾਂ ਦੀ ਸਰਜਰੀ ਆਦਿ ਵੱਖ-ਵੱਖ ਬਿਮਾਰੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਦੀ ਸੁਵਿਧਾ ਅਤੇ ਲੋੜ ਅਨੁਸਾਰ ਖਾਣ-ਪੀਣ ਦੀਆਂ ਆਦਤਾਂ ਨੂੰ ਨਿਰਧਾਰਤ ਕਰਨ ਸਬੰਧੀ ਜਾਗਰੂਕ ਕੀਤਾ ਗਿਆ। ਇਸ ਤੋਂ ਇਲਾਵਾ ਬਜ਼ੁਰਗਾਂ ਦੇ ਮਾਨਸਿਕ ਤਣਾਅ ਅਤੇ ਇਕੱਲੇਪਣ ਨੂੰ ਘੱਟ ਕਰਨ ਲਈ ਕੌਂਸਲਰਾਂ ਦੀ ਟੀਮ ਨੇ ਲੋੜੀਂਦੀ ਕੌਂਸਲਿੰਗ ਕਰਕੇ ਖੇਡਾਂ ਦੀਆਂ ਰਚਨਾਤਮਕ ਕ੍ਰਿਆਵਾਂ ਵੀ ਕਰਵਾਈਆਂ।

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments