Home ਪਟਿਆਲਾ ਅਪਡੇਟ ਪੰਜਾਬ ਐਂਡ ਸਿੰਧ ਬੈਂਕ ਨੇ ਉਤਸ਼ਾਹ ਨਾਲ ਮਨਾਇਆ 80ਵਾਂ ਆਜ਼ਾਦੀ ਦਿਹਾੜਾ

ਪੰਜਾਬ ਐਂਡ ਸਿੰਧ ਬੈਂਕ ਨੇ ਉਤਸ਼ਾਹ ਨਾਲ ਮਨਾਇਆ 80ਵਾਂ ਆਜ਼ਾਦੀ ਦਿਹਾੜਾ

Punjab & Sind Bank marks the 80th Independence Day with patriotic spirit and enthusiasm.

0

 ਪਟਿਆਲਾ, 18 ਅਗਸਤ,2026 ( ਗੁਰਮੀਤ ਸਿੰਘ ਤੁੰਗ) : ਪੰਜਾਬ ਐਂਡ ਸਿੰਧ ਬੈਂਕ ਦੇ ਖੇਤਰੀ ਦਫਤਰ, ਪਟਿਆਲਾ ਵਿਖੇ 15 ਅਗਸਤ ਨੂੰ ਭਾਰਤ ਦਾ 80 ਵਾਂ ਆਜ਼ਾਦੀ ਦਿਹਾੜਾ ਬਹੁਤ ਹੀ ਮਾਣ, ਉਤਸ਼ਾਹ ਅਤੇ ਦੇਸ਼ ਭਗਤੀ ਦੇ ਜਜਬੇ ਨਾਲ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਸਵੇਰੇ-ਸਵੇਰੇ ਖੇਤਰੀ ਦਫਤਰ ਦੇ ਵਿਹੜੇ ਵਿੱਚ ਸਟਾਫ ਮੈਂਬਰਾਂ ਦੀ ਊਰਜਾ ਅਤੇ ਉਤਸ਼ਾਹਜਨਕ ਮੌਜੂਦਗੀ ਨਾਲ ਹੋਈ। ਪ੍ਰੋਗਰਾਮ ਦਾ ਮੁੱਖ ਆਕਰਸ਼ਨ ਝੰਡਾ ਲਹਿਰਾਉਣ ਦੀ ਰਸਮ ਰਹੀ, ਜਿਸ ਵਿੱਚ ਸ੍ਰੀ ਸੁਖਵਿੰਦਰ ਜੀਤ ਸਿੰਘ, ਡਿਪਟੀ ਰੀਜਨਲ ਮੈਨੇਜਰ ਨੇ ਇਸ ਇਤਿਹਾਸਕ ਮੌਕੇ ਤੇ ਰਾਸ਼ਟਰੀ ਝੰਡਾ ਲਹਿਰਾਇਆ। ਜਿਵੇਂ ਹੀ ਤਿਰੰਗਾ ਝੂਲਿਆ, ਸਾਰੇ ਅਧਿਕਾਰੀਆਂ ਅਤੇ ਸਟਾਫ ਮੈਂਬਰਾਂ ਨੇ ਸਤਿਕਾਰ ਵਿੱਚ ਖੜ੍ਹੇ ਹੋ ਕੇ ਇੱਕ ਸੁਰ ਵਿੱਚ ਰਾਸ਼ਟਰੀ ਗਾਨ ਗਾਇ। ਇਕੱਠ ਨੂੰ ਸੰਬੋਧਨ ਕਰਦਿਆਂ। ਸ੍ਰੀ ਸੁਖਵਿੰਦਰਜੀਤ ਸਿੰਘ ਨੇ ਸਮੂਹ ਸਟਾਫ ਮੈਂਬਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਆਜ਼ਾਦੀ ਦਿਹਾੜੇ ਦੀਆਂ ਨਿੱਘੀਆਂ ਮੁਬਾਰਕਾਂ ਦਿੱਤੀਆਂ। ਆਪਣੇ ਭਾਸ਼ਣ ਵਿੱਚ ਉਨ੍ਹਾਂ ਨੇ ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾਜ਼ਲੀ ਭੇਟ ਕੀਤੀ, ਜਿਨ੍ਹਾਂ ਦੀਆਂ ਅਪਾਰ ਕੁਰਬਾਨੀਆਂ ਸਦਕਾ ਦੇਸ਼ ਨੂੰ ਆਜਾਦੀ ਮਿਲੀ। ਉਨ੍ਹਾਂ ਨੇ ਰਾਸ਼ਟਰ ਨਿਰਮਾਣ ਆਰਥਿਕ ਸ਼ਕਤੀਕਰਨ ਅਤੇ ਸ਼ਹਿਰੀ ਤੇ ਗ੍ਰਾਮੀਣ ਖੇਤਰਾਂ ਵਿੱਚ ਵਿੱਤੀ ਸਮੂਲੀਅਤ ਨੂੰ ਵਧਾਵਾ ਦੇਣ ਵਿੱਚ ਸਰਕਾਰੀ ਖੇਤਰ ਦੇ ਬੈਂਕਾਂ ਦੀ ਮਹੱਤਵਪੂਰਨ ਭੂਮਿਕਾ ਤੇ ਜੋਰ ਦਿੱਤਾ। ਉਨ੍ਹਾਂ ਸਾਰੇ ਕਰਮਚਾਰੀਆਂ ਨੂੰ ਇਮਾਨਦਾਰੀ, ਉੱਤਮਤਾ

Exit mobile version