Home ਦੇਸ਼ ਪ੍ਰਧਾਨ ਮੰਤਰੀ ਮੋਦੀ ਨੇ ਦੁਰਗਾ ਅਸ਼ਟਮੀ ਅਤੇ ਮਹਾਨਵਮੀ ਦੀਆਂ ਦਿੱਤੀਆਂ ਵਧਾਈਆਂ, ਮਾਂ...

ਪ੍ਰਧਾਨ ਮੰਤਰੀ ਮੋਦੀ ਨੇ ਦੁਰਗਾ ਅਸ਼ਟਮੀ ਅਤੇ ਮਹਾਨਵਮੀ ਦੀਆਂ ਦਿੱਤੀਆਂ ਵਧਾਈਆਂ, ਮਾਂ ਮਹਾਗੌਰੀ ਦੇ ਆਸ਼ੀਰਵਾਦ ਨਾਲ ਸਭ ਦਾ ਭਵਿੱਖ ਰੌਸ਼ਨ ਹੋਣ ਦੀ ਕੀਤੀ ਕਾਮਨਾ

PM Modi, Amit Shah and Rajnath Singh Extend Durga Ashtami and Maha Navami Greetings, Pray for Peace and Prosperity

0

ਨਵੀਂ ਦਿੱਲੀ, 19 ਅਕਤੂਬਰ 2026 (ਛਤਰਪਾਲ ਸਿੰਘ): ਦੇਸ਼ ਭਰ ਵਿੱਚ ਨਵਰਾਤਰੀ ਦੇ ਪਵਿੱਤਰ ਤਿਉਹਾਰ ਮੌਕੇ ਧਾਰਮਿਕ ਉਤਸ਼ਾਹ ਅਤੇ ਸ਼ਰਧਾ ਦਾ ਮਾਹੌਲ ਬਣਿਆ ਹੋਇਆ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁਰਗਾ ਅਸ਼ਟਮੀ ਅਤੇ ਮਹਾਨਵਮੀ ਦੀਆਂ ਦੇਸ਼ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਸਾਰਿਆਂ ਦੀ ਖੁਸ਼ਹਾਲੀ, ਸਫਲਤਾ ਤੇ ਚੰਗੇ ਭਵਿੱਖ ਲਈ ਮਾਂ ਦੁਰਗਾ ਅੱਗੇ ਅਰਦਾਸ ਕੀਤੀ। ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਸੰਦੇਸ਼ ਸਾਂਝਾ ਕਰਦਿਆਂ ਮਾਂ ਮਹਾਗੌਰੀ ਦੇ ਆਸ਼ੀਰਵਾਦ ਦੀ ਕਾਮਨਾ ਕੀਤੀ। ਉਨ੍ਹਾਂ ਕਿਹਾ ਕਿ ਤਿਆਗ ਅਤੇ ਤਪੱਸਿਆ ਦੀ ਪ੍ਰਤੀਕ ਮਾਂ ਮਹਾਗੌਰੀ ਦੀ ਕਿਰਪਾ ਨਾਲ ਹਰ ਵਿਅਕਤੀ ਦਾ ਭਵਿੱਖ ਰੌਸ਼ਨ ਹੋਵੇ ਅਤੇ ਜੀਵਨ ਵਿੱਚ ਮਾਣ-ਸਨਮਾਨ ਤੇ ਸਫਲਤਾ ਪ੍ਰਾਪਤ ਹੋਵੇ।

ਅਮਿਤ ਸ਼ਾਹ ਨੇ ਵੀ ਦੇਸ਼ਵਾਸੀਆਂ ਨੂੰ ਦਿੱਤੀਆਂ ਸ਼ੁਭਕਾਮਨਾਵਾਂ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਦੁਰਗਾ ਅਸ਼ਟਮੀ ਦੇ ਪਵਿੱਤਰ ਮੌਕੇ ’ਤੇ ਲੋਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਮਾਂ ਦੁਰਗਾ ਦੇ ਆਸ਼ੀਰਵਾਦ ਨਾਲ ਸਾਰਿਆਂ ਦੇ ਜੀਵਨ ਵਿੱਚ ਸੁੱਖ, ਸ਼ਾਂਤੀ ਅਤੇ ਖੁਸ਼ਹਾਲੀ ਬਣੀ ਰਹਿਣ ਦੀ ਕਾਮਨਾ ਕੀਤੀ। ਉਨ੍ਹਾਂ ਆਪਣੇ ਸੰਦੇਸ਼ ਵਿੱਚ ਦੇਸ਼ ਦੇ ਲੋਕਾਂ ਦੀ ਭਲਾਈ ਅਤੇ ਆਪਸੀ ਸਦਭਾਵਨਾ ਲਈ ਵੀ ਪ੍ਰਾਰਥਨਾ ਕੀਤੀ।

ਰਾਜਨਾਥ ਸਿੰਘ ਨੇ ਮਾਂ ਸਿੱਧੀਦਾਤਰੀ ਅੱਗੇ ਕੀਤੀ ਅਰਦਾਸ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮਹਾਨਵਮੀ ਦੇ ਮੌਕੇ ’ਤੇ ਮਾਂ ਦੁਰਗਾ ਦੇ ਨੌਵੇਂ ਸਰੂਪ ਮਾਂ ਸਿੱਧੀਦਾਤਰੀ ਦੀ ਪੂਜਾ-ਅਰਚਨਾ ਕੀਤੀ ਅਤੇ ਦੇਸ਼ਵਾਸੀਆਂ ਦੀ ਭਲਾਈ ਲਈ ਪ੍ਰਾਰਥਨਾ ਕੀਤੀ। ਉਨ੍ਹਾਂ ਕਿਹਾ ਕਿ ਮਾਂ ਸਿੱਧੀਦਾਤਰੀ ਸਾਰਿਆਂ ਨੂੰ ਸਹੀ ਗਿਆਨ, ਬੁੱਧੀ, ਨਿਮਰਤਾ ਅਤੇ ਨੇਕ ਕੰਮ ਕਰਨ ਦੀ ਪ੍ਰੇਰਣਾ ਬਖ਼ਸ਼ਣ। ਰਾਜਨਾਥ ਸਿੰਘ ਨੇ ਆਪਣੇ ਸੰਦੇਸ਼ ਵਿੱਚ ਇਹ ਵੀ ਕਾਮਨਾ ਕੀਤੀ ਕਿ ਮਨੁੱਖ ਦੀ ਹਰ ਪ੍ਰਾਪਤੀ ਸਮੁੱਚੀ ਦੁਨੀਆ ਦੀ ਭਲਾਈ ਦਾ ਸਾਧਨ ਬਣੇ ਅਤੇ ਲੋਕ ਸੇਵਾ, ਸ਼ਰਧਾ ਤੇ ਧਰਮ ਦੇ ਮਾਰਗ ’ਤੇ ਅੱਗੇ ਵਧਣ। ਉਨ੍ਹਾਂ ਮਾਂ ਸਿੱਧੀਦਾਤਰੀ ਨੂੰ ਸਮਰਪਿਤ ਸੰਸਕ੍ਰਿਤ ਮੰਤਰ ਵੀ ਸਾਂਝਾ ਕੀਤਾ।

ਨਵਰਾਤਰੀ ਦੌਰਾਨ ਨੌਂ ਸਰੂਪਾਂ ਦੀ ਕੀਤੀ ਜਾਂਦੀ ਹੈ ਪੂਜਾ

ਜ਼ਿਕਰਯੋਗ ਹੈ ਕਿ ਨਵਰਾਤਰੀ ਦਾ ਤਿਉਹਾਰ ਨੌਂ ਦਿਨਾਂ ਤੱਕ ਮਨਾਇਆ ਜਾਂਦਾ ਹੈ। ਇਸ ਦੌਰਾਨ ਮਾਂ ਦੁਰਗਾ ਦੇ ਨੌਂ ਸਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਦੁਰਗਾ ਅਸ਼ਟਮੀ ’ਤੇ ਮਾਂ ਮਹਾਗੌਰੀ ਅਤੇ ਮਹਾਨਵਮੀ ’ਤੇ ਮਾਂ ਸਿੱਧੀਦਾਤਰੀ ਦੀ ਵਿਸ਼ੇਸ਼ ਪੂਜਾ ਦਾ ਮਹੱਤਵ ਹੈ।ਧਾਰਮਿਕ ਮਾਨਤਾਵਾਂ ਅਨੁਸਾਰ, ਦੁਰਗਾ ਪੂਜਾ ਮਾਂ ਦੁਰਗਾ ਦੀ ਮਹਿਸ਼ਾਸੁਰ ’ਤੇ ਜਿੱਤ ਦੀ ਯਾਦ ਵਿੱਚ ਮਨਾਈ ਜਾਂਦੀ ਹੈ। ਇਹ ਤਿਉਹਾਰ ਵਿਜੇਦਸ਼ਮੀ ਜਾਂ ਦੁਸਹਿਰੇ ਨਾਲ ਸਮਾਪਤ ਹੁੰਦਾ ਹੈ, ਜੋ ਬੁਰਾਈ ’ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਪਵਿੱਤਰ ਮੌਕੇ ’ਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਮੰਦਰਾਂ ਅੰਦਰ ਪੂਜਾ-ਪਾਠ, ਧਾਰਮਿਕ ਸਮਾਗਮ ਅਤੇ ਹੋਰ ਸ਼ਰਧਾਮਈ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ।

 

Exit mobile version