Homeਸਪੋਰਟਸਪ੍ਰਗਿਆਨੰਦਾ ਨੇ ਰਚਿਆ ਇਤਿਹਾਸ, Grand Chess Tour ਜਿੱਤਣ ਵਾਲੇ ਪਹਿਲੇ ਭਾਰਤੀ ਬਣੇ

ਪ੍ਰਗਿਆਨੰਦਾ ਨੇ ਰਚਿਆ ਇਤਿਹਾਸ, Grand Chess Tour ਜਿੱਤਣ ਵਾਲੇ ਪਹਿਲੇ ਭਾਰਤੀ ਬਣੇ

Praggnanandhaa Makes History as First Indian to Win Grand Chess Tour After Stunning Comeback

ਨਵੀਂ ਦਿੱਲੀ, 28 ਅਗਸਤ, 2026 (ਕਾਜਲ) : ਭਾਰਤੀ ਗ੍ਰੈਂਡਮਾਸਟਰ ਆਰ. ਪ੍ਰਗਿਆਨੰਦਾ ਨੇ ਸ਼ੁੱਕਰਵਾਰ ਨੂੰ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਤਿਹਾਸ ਰਚ ਦਿੱਤਾ। ਉਨ੍ਹਾਂ ਨੇ ਫਾਈਨਲ ਵਿੱਚ ਮੌਜੂਦਾ ਚੈਂਪੀਅਨ ਫੈਬਿਆਨੋ ਕਾਰੂਆਨਾ ਨੂੰ ਹਰਾਕੇ Grand Chess Tour ਦਾ ਖਿਤਾਬ ਆਪਣੇ ਨਾਮ ਕਰ ਲਿਆ। ਇਸ ਦੇ ਨਾਲ ਹੀ ਪ੍ਰਗਿਆਨੰਦਾ ਇਹ ਵੱਕਾਰੀ ਖਿਤਾਬ ਜਿੱਤਣ ਵਾਲੇ ਪਹਿਲੇ ਭਾਰਤੀ ਸ਼ਤਰੰਜ ਖਿਡਾਰੀ ਬਣ ਗਏ ਹਨ। ਪ੍ਰਗਿਆਨੰਦਾ ਨੇ ਇਹ ਜਿੱਤ ਇੱਕ ਸ਼ਾਨਦਾਰ ਵਾਪਸੀ ਕਰਦਿਆਂ ਹਾਸਲ ਕੀਤੀ। ਫਾਈਨਲ ਦੇ ਆਖਰੀ ਦਿਨ ਦੀ ਸ਼ੁਰੂਆਤ ਉਨ੍ਹਾਂ ਲਈ ਮੁਸ਼ਕਲ ਰਹੀ, ਕਿਉਂਕਿ ਕਲਾਸੀਕਲ ਪੜਾਅ ਤੋਂ ਬਾਅਦ ਉਹ ਕਾਰੂਆਨਾ ਤੋਂ 3-9 ਨਾਲ ਪਿੱਛੇ ਸਨ। ਉਨ੍ਹਾਂ ਨੇ ਪਹਿਲੀ ਬਾਜ਼ੀ ਗੁਆ ਦਿੱਤੀ ਸੀ, ਜਦਕਿ ਦੂਜੀ ਬਾਜ਼ੀ ਡਰਾਅ ਰਹੀ। ਇਸ ਤੋਂ ਬਾਅਦ ਭਾਰਤੀ ਗ੍ਰੈਂਡਮਾਸਟਰ ਨੇ ਰੈਪਿਡ ਪੜਾਅ ਵਿੱਚ ਜ਼ਬਰਦਸਤ ਵਾਪਸੀ ਕੀਤੀ ਅਤੇ ਦੋਵੇਂ ਬਾਜ਼ੀਆਂ ਜਿੱਤ ਕੇ 8 ਅੰਕ ਹਾਸਲ ਕੀਤੇ। ਰੈਪਿਡ ਵਿੱਚ ਲਗਾਤਾਰ ਦੋ ਜਿੱਤਾਂ ਨਾਲ ਪ੍ਰਗਿਆਨੰਦਾ ਨੇ ਸਕੋਰ 11-9 ਕਰਕੇ ਬੜ੍ਹਤ ਆਪਣੇ ਨਾਮ ਕਰ ਲਈ। ਇਸ ਤੋਂ ਬਾਅਦ ਬਲਿਟਜ਼ ਪੜਾਅ ਵਿੱਚ ਉਨ੍ਹਾਂ ਨੇ ਆਪਣੀ ਬੜ੍ਹਤ ਨੂੰ ਕਾਇਮ ਰੱਖਦਿਆਂ ਫਾਈਨਲ ਜਿੱਤ ਲਿਆ। ਉਨ੍ਹਾਂ ਦੀ ਇਸ ਸ਼ਾਨਦਾਰ ਵਾਪਸੀ ਨੇ ਨਾ ਸਿਰਫ਼ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ, ਸਗੋਂ ਭਾਰਤੀ ਸ਼ਤਰੰਜ ਲਈ ਵੀ ਇੱਕ ਨਵਾਂ ਇਤਿਹਾਸ ਲਿਖ ਦਿੱਤਾ। ਇਸ ਇਤਿਹਾਸਕ ਜਿੱਤ ਨਾਲ ਪ੍ਰਗਿਆਨੰਦਾ ਨੂੰ 2 ਲੱਖ ਅਮਰੀਕੀ ਡਾਲਰ ਦੀ ਇਨਾਮੀ ਰਕਮ ਮਿਲੇਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਅਗਲੇ ਸਾਲ ਹੋਣ ਵਾਲੇ Grand Chess Tour ਵਿੱਚ ਆਪਣੀ ਜਗ੍ਹਾ ਵੀ ਪੱਕੀ ਕਰ ਲਈ ਹੈ। ਪ੍ਰਗਿਆਨੰਦਾ ਨੇ ਆਪਣੀ ਇਸ ਉਪਲਬਧੀ ਨੂੰ ਵਿਸ਼ਵ ਚੈਂਪੀਅਨਸ਼ਿਪ ਤੋਂ ਬਾਅਦ ਆਪਣੇ ਕਰੀਅਰ ਦੀ ਸਭ ਤੋਂ ਵੱਡੀਆਂ ਸਫਲਤਾਵਾਂ ਵਿੱਚੋਂ ਇੱਕ ਦੱਸਿਆ ਹੈ।

 

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments