Homeਪਟਿਆਲਾ ਅਪਡੇਟਨੋਗਾਵਾਂ ’ਚ ਰਾਤ ਭਰ ਬਿਜਲੀ ਗੁੱਲ, ਪੁਲਿਸ ਮੁਲਾਜ਼ਮਾਂ ’ਤੇ ਟਰਾਂਸਫਾਰਮਰ ਦਾ ਸਵਿੱਚ...

ਨੋਗਾਵਾਂ ’ਚ ਰਾਤ ਭਰ ਬਿਜਲੀ ਗੁੱਲ, ਪੁਲਿਸ ਮੁਲਾਜ਼ਮਾਂ ’ਤੇ ਟਰਾਂਸਫਾਰਮਰ ਦਾ ਸਵਿੱਚ ਕੱਟਣ ਦੇ ਦੋਸ਼

Patiala Village Faces Overnight Power Cut as Cops Accused of Switching Off Transformer

ਪਟਿਆਲਾ, 10 ਅਗਸਤ, 2026 (ਬਲਜੀਤ ਸਰਨਾ) : ਪਟਿਆਲਾ ਦੇ ਪਿੰਡ ਨੋਗਾਵਾਂ ਵਿੱਚ ਪੁਲਿਸ ਮੁਲਾਜ਼ਮਾਂ ’ਤੇ ਟਰਾਂਸਫਾਰਮਰ ਦਾ ਸਵਿੱਚ ਕੱਟਣ ਦੇ ਦੋਸ਼ ਲੱਗੇ ਹਨ। ਇਸ ਕਾਰਨ ਪਿੰਡ ਵਾਸੀਆਂ ਨੂੰ ਭਿਆਨਕ ਗਰਮੀ ਵਿੱਚ ਸਾਰੀ ਰਾਤ ਬਿਜਲੀ ਤੋਂ ਬਿਨਾਂ ਰਹਿਣਾ ਪਿਆ।

ਜਾਣਕਾਰੀ ਮੁਤਾਬਕ ਚੌਕੀ ਬਲਬੇੜਾ ਦੇ ਦੋ ਪੁਲਿਸ ਮੁਲਾਜ਼ਮ ਰਾਤ ਕਰੀਬ 10 ਤੋਂ 11 ਵਜੇ ਪਿੰਡ ਵਿੱਚ ਪਹੁੰਚੇ ਸਨ। ਉਨ੍ਹਾਂ ਨੂੰ ਪਿੰਡ ਵਿੱਚ ਕਿਸੇ ਵਿਅਕਤੀ ਵੱਲੋਂ ਕਥਿਤ ਤੌਰ ’ਤੇ ਨਾਜਾਇਜ਼ ਕੁੰਡੀ ਲਗਾ ਕੇ ਬਿਜਲੀ ਵਰਤਣ ਦੀ ਸੂਚਨਾ ਮਿਲੀ ਸੀ। ਹਾਲਾਂਕਿ ਮੌਕੇ ’ਤੇ ਕੋਈ ਵਿਅਕਤੀ ਨਹੀਂ ਮਿਲਿਆ। ਇਲਜ਼ਾਮ ਹੈ ਕਿ ਇਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੇ ਉਸ ਟਰਾਂਸਫਾਰਮਰ ਦਾ ਸਵਿੱਚ ਕੱਟ ਦਿੱਤਾ, ਜਿਸ ਤੋਂ ਪੂਰੇ ਪਿੰਡ ਨੂੰ ਬਿਜਲੀ ਸਪਲਾਈ ਹੁੰਦੀ ਸੀ। ਘਟਨਾ ਨਾਲ ਸਬੰਧਤ ਇੱਕ CCTV ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਇੱਕ ਵਿਅਕਤੀ ਟਰਾਂਸਫਾਰਮਰ ਨੇੜੇ ਦਿਖਾਈ ਦੇ ਰਿਹਾ ਹੈ।

DSP ਰਣਬੀਰ ਸਿੰਘ ਨੇ ਦੱਸਿਆ ਕਿ ਮਾਮਲੇ ਸਬੰਧੀ SHO ਤੋਂ ਵਿਸਥਾਰਪੂਰਵਕ ਰਿਪੋਰਟ ਲਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਜਾਂਚ ਵਿੱਚ ਪੁਲਿਸ ਮੁਲਾਜ਼ਮਾਂ ਦੀ ਕੋਈ ਗਲਤੀ ਸਾਹਮਣੇ ਆਉਂਦੀ ਹੈ ਤਾਂ ਉਨ੍ਹਾਂ ਖ਼ਿਲਾਫ਼ ਬਣਦੀ ਸਖ਼ਤ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਮਾਮਲਾ ਜਾਂਚ ਅਧੀਨ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਨੇ ਗੈਰ-ਕਾਨੂੰਨੀ ਤਰੀਕੇ ਨਾਲ ਬਿਜਲੀ ਵਰਤੀ ਸੀ ਤਾਂ ਉਸ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਸੀ, ਪਰ ਪੂਰੇ ਪਿੰਡ ਦੀ ਬਿਜਲੀ ਕੱਟਣ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

 

RELATED ARTICLES
- Advertisment -
Google search engine
Google search engine
Google search engine

Most Popular

Recent Comments