Home ਪੰਜਾਬ ਪੰਜਾਬ ਕਾਂਗਰਸ ‘ਚ ਪੋਸਟਰ ਜੰਗ ਤੇਜ਼

ਪੰਜਾਬ ਕਾਂਗਰਸ ‘ਚ ਪੋਸਟਰ ਜੰਗ ਤੇਜ਼

A poster war has intensified within the Punjab Congress as fresh posters targeting Bhupesh Baghel and Charanjit Singh Channi surface ahead of key party meetings in Ferozepur and Fazilka.

0

ਚੰਡੀਗੜ੍ਹ, 4 ਅਗਸਤ 2026 (ਦੀਪਕ ਦੱਤਾ) : ਪੰਜਾਬ ਕਾਂਗਰਸ ਵਿੱਚ ਅੰਦਰੂਨੀ ਖਿੱਚਤਾਣ ਇੱਕ ਵਾਰ ਫਿਰ ਸਾਹਮਣੇ ਆ ਗਈ ਹੈ। ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ, ਪਰ ਇਸ ਦੌਰਾਨ ਪਾਰਟੀ ਦੇ ਵੱਖ-ਵੱਖ ਧੜਿਆਂ ਵਿਚਕਾਰ ਪੋਸਟਰ ਜੰਗ ਵੀ ਤੇਜ਼ ਹੋ ਗਈ ਹੈ। ਮੰਗਲਵਾਰ ਨੂੰ ਬਘੇਲ ਅਤੇ ਵੜਿੰਗ ਦੀਆਂ ਫਿਰੋਜ਼ਪੁਰ ਅਤੇ ਫਾਜ਼ਿਲਕਾ ਵਿੱਚ ਮੀਟਿੰਗਾਂ ਤੈਅ ਹਨ। ਇਸ ਤੋਂ ਪਹਿਲਾਂ ਸ੍ਰੀ ਮੁਕਤਸਰ ਸਾਹਿਬ ਵਿੱਚ ਲੱਗੇ ਕੁਝ ਪੋਸਟਰਾਂ ਨੇ ਸਿਆਸੀ ਚਰਚਾ ਛੇੜ ਦਿੱਤੀ। ਇਨ੍ਹਾਂ ਪੋਸਟਰਾਂ ਵਿੱਚ ਭੂਪੇਸ਼ ਬਘੇਲ ਦੀ ਤੁਲਨਾ ਬ੍ਰਿਟਿਸ਼ ਅਫ਼ਸਰ ਨਾਲ ਕਰਦੇ ਹੋਏ “ਗੋ ਬੈਕ ਬਘੇਲ” ਦੇ ਨਾਅਰੇ ਲਿਖੇ ਗਏ ਸਨ।

ਹੁਣ ਤਾਜ਼ਾ ਵਿਵਾਦ ਵਿੱਚ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਸਾਹਮਣੇ ਆਏ ਨਵੇਂ ਪੋਸਟਰਾਂ ਵਿੱਚ ਚੰਨੀ ਨੂੰ ਆਰਐੱਸਐੱਸ ਵਰਕਰ ਵਜੋਂ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ “ਚੰਨੀ ਭਜਾਓ, ਕਾਂਗਰਸ ਬਚਾਓ” ਦੇ ਨਾਅਰੇ ਲਿਖੇ ਗਏ ਹਨ। ਲਗਾਤਾਰ ਸਾਹਮਣੇ ਆ ਰਹੇ ਅਜਿਹੇ ਪੋਸਟਰਾਂ ਨੇ ਪੰਜਾਬ ਕਾਂਗਰਸ ਵਿੱਚ ਚੱਲ ਰਹੇ ਅੰਦਰੂਨੀ ਮਤਭੇਦਾਂ ਨੂੰ ਮੁੜ ਚਰਚਾ ਵਿੱਚ ਲਿਆ ਦਿੱਤਾ ਹੈ। ਹਾਲਾਂਕਿ ਪਾਰਟੀ ਲੀਡਰਸ਼ਿਪ ਵੱਲੋਂ ਸੰਗਠਨ ਨੂੰ ਮਜ਼ਬੂਤ ਕਰਨ ਲਈ ਮੀਟਿੰਗਾਂ ਦਾ ਦੌਰ ਜਾਰੀ ਹੈ, ਪਰ ਪੋਸਟਰ ਜੰਗ ਕਾਰਨ ਸਿਆਸੀ ਮਾਹੌਲ ਗਰਮਾਇਆ ਹੋਇਆ ਹੈ।

 

Exit mobile version