Home ਦੇਸ਼ ਫਾਰੂਕ ਅਬਦੁੱਲਾ ਦੇ ਪਾਕਿਸਤਾਨ ਬਾਰੇ ਬਿਆਨ ’ਤੇ ਸਿਆਸੀ ਘਮਾਸਾਣ, ਭਾਜਪਾ ਨੇ ਲਾਏ...

ਫਾਰੂਕ ਅਬਦੁੱਲਾ ਦੇ ਪਾਕਿਸਤਾਨ ਬਾਰੇ ਬਿਆਨ ’ਤੇ ਸਿਆਸੀ ਘਮਾਸਾਣ, ਭਾਜਪਾ ਨੇ ਲਾਏ ਦੇਸ਼ਧ੍ਰੋਹ ਦੇ ਦੋਸ਼

Farooq Abdullah’s remarks claiming Pakistan is “protecting” Kashmiris spark a political storm, with BJP leaders accusing him of making anti-national statements and demanding action.

0

ਬਾਰਾਮੂਲਾ, 25 ਅਕਤੂਬਰ (ਛਤਰਪਾਲ ਸਿੰਘ): ਨੈਸ਼ਨਲ ਕਾਨਫਰੰਸ ਦੇ ਮੁਖੀ ਫਾਰੂਕ ਅਬਦੁੱਲਾ ਦੇ ਪਾਕਿਸਤਾਨ ਨੂੰ ਕਸ਼ਮੀਰੀਆਂ ਦੀ ਰੱਖਿਆ ਕਰਨ ਵਾਲਾ ਦੱਸਣ ਅਤੇ ਕੇਂਦਰ ਸਰਕਾਰ ਦੀ ਨੀਅਤ ’ਤੇ ਸਵਾਲ ਚੁੱਕਣ ਤੋਂ ਬਾਅਦ ਸਿਆਸੀ ਵਿਵਾਦ ਭਖ ਗਿਆ ਹੈ। ਅਬਦੁੱਲਾ ਨੇ ਕਿਹਾ ਕਿ ਪਾਕਿਸਤਾਨ ਕਸ਼ਮੀਰ ਦਾ ਮੁੱਦਾ ਕੌਮਾਂਤਰੀ ਮੰਚਾਂ ’ਤੇ ਉਠਾ ਕੇ ਭਾਰਤ ’ਤੇ ਦਬਾਅ ਬਣਾਉਂਦਾ ਹੈ।

ਉਨ੍ਹਾਂ ਦੇ ਬਿਆਨ ਦੀ ਭਾਜਪਾ ਆਗੂਆਂ ਨੇ ਤਿੱਖੀ ਨਿੰਦਾ ਕਰਦਿਆਂ ਉਨ੍ਹਾਂ ’ਤੇ ਪਾਕਿਸਤਾਨ ਦੀ ਬੋਲੀ ਬੋਲਣ ਅਤੇ ਦੇਸ਼ ਵਿਰੋਧੀ ਬਿਆਨ ਦੇਣ ਦੇ ਦੋਸ਼ ਲਾਏ। ਭਾਜਪਾ ਆਗੂ ਰਵਿੰਦਰ ਰੈਣਾ ਨੇ ਇਸ ਨੂੰ ਦੇਸ਼ਧ੍ਰੋਹ ਕਰਾਰ ਦਿੱਤਾ, ਜਦਕਿ ਹੋਰ ਆਗੂਆਂ ਨੇ ਅਬਦੁੱਲਾ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ।

ਦੂਜੇ ਪਾਸੇ, ਕਾਂਗਰਸ ਆਗੂਆਂ ਨੇ ਵੀ ਪਾਕਿਸਤਾਨ ਬਾਰੇ ਅਬਦੁੱਲਾ ਦੇ ਵਿਚਾਰਾਂ ਨਾਲ ਅਸਹਿਮਤੀ ਜਤਾਈ, ਪਰ ਨਾਲ ਹੀ ਜੰਮੂ-ਕਸ਼ਮੀਰ ਦਾ ਰਾਜ ਦਾ ਦਰਜਾ ਬਹਾਲ ਕਰਨ ਵਿੱਚ ਹੋ ਰਹੀ ਦੇਰੀ ਅਤੇ ਉੱਥੋਂ ਦੇ ਲੋਕਾਂ ਦੀਆਂ ਸਮੱਸਿਆਵਾਂ ’ਤੇ ਸਵਾਲ ਉਠਾਏ। ਕਾਂਗਰਸ ਆਗੂ ਰਾਸ਼ਿਦ ਅਲਵੀ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੀ ਸਥਿਤੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਉੱਥੇ ਵੀ ਲੋਕ ਪਾਕਿਸਤਾਨ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰਦੇ ਹਨ। ਫਾਰੂਕ ਅਬਦੁੱਲਾ ਨੇ ਜੰਮੂ-ਕਸ਼ਮੀਰ ਵਿੱਚ ਮੈਡੀਕਲ ਕੋਰਸ ਕਰਨ ਵਾਲੇ ਡਾਕਟਰਾਂ ਲਈ ਦੋ ਸਾਲ ਦੀ ਲਾਜ਼ਮੀ ਸੇਵਾ ਦੀ ਨੀਤੀ ’ਤੇ ਵੀ ਸਵਾਲ ਚੁੱਕੇ। ਉਨ੍ਹਾਂ ਦਾਅਵਾ ਕੀਤਾ ਕਿ ਇਸ ਸਬੰਧੀ ਫਾਈਲ ਇੱਕ ਸਾਲ ਤੋਂ ਉਪ ਰਾਜਪਾਲ ਕੋਲ ਲੰਬਿਤ ਹੈ।

 

Exit mobile version