Home ਸਪੋਰਟਸ ਅਸਫਲਤਾ ਦੇ ਡਰ ਤੋਂ ਬਿਨਾਂ ਖੇਡੋ: ਸ਼੍ਰੇਅਸ ਅੱਈਅਰ ਦਾ ਟੀਮ ਇੰਡੀਆ ਨੂੰ...

ਅਸਫਲਤਾ ਦੇ ਡਰ ਤੋਂ ਬਿਨਾਂ ਖੇਡੋ: ਸ਼੍ਰੇਅਸ ਅੱਈਅਰ ਦਾ ਟੀਮ ਇੰਡੀਆ ਨੂੰ ਸੁਨੇਹਾ

0

ਸਪੋਰਟਸ, 23 ਜੁਲਾਈ, 2026 (ਹਰਸ਼ਪ੍ਰੀਤ ਕੌਰ) : ਇੰਗਲੈਂਡ ਅਤੇ ਆਇਰਲੈਂਡ ਦੇ ਨਿਰਾਸ਼ਾਜਨਕ ਦੌਰੇ ਤੋਂ ਬਾਅਦ, ਭਾਰਤੀ ਕਪਤਾਨ ਸ਼੍ਰੇਅਸ ਅੱਈਅਰ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਖਿਡਾਰੀ ਜ਼ਿੰਬਾਬਵੇ ਵਿਰੁੱਧ ਟੀ-20 ਸੀਰੀਜ਼ ਵਿੱਚ ਅਸਫਲਤਾ ਦਾ ਡਰ ਮਨ ਵਿੱਚ ਰੱਖ ਕੇ ਖੇਡਣ।

ਜ਼ਿੰਬਾਬਵੇ ਵਿਰੁੱਧ ਪਹਿਲੇ ਟੀ-20 ਤੋਂ ਪਹਿਲਾਂ ਅੱਈਅਰ ਨੇ ਕਿਹਾ, “ਮੈਨੂੰ ਨਹੀਂ ਲੱਗਦਾ ਕਿ ਉਨ੍ਹਾਂ ਨੂੰ ਹਾਰਨ/ਅਸਫਲਤਾ ਤੋਂ ਡਰਨਾ ਚਾਹੀਦਾ ਹੈ, ਕਿਉਂਕਿ ਜਦੋਂ ਤੁਹਾਡੇ ਦਿਮਾਗ ਵਿੱਚ ਅਜਿਹੇ ਵਿਚਾਰ ਹੁੰਦੇ ਹਨ, ਤਾਂ ਤੁਸੀਂ ਖੁਦ ਨੂੰ ਬਚਾਉਣ ਲਈ ਖੇਡਦੇ ਹੋ। ਜਦੋਂ ਤੁਹਾਡੇ ਅੰਦਰ ਉਹ ਡਰ ਨਹੀਂ ਹੁੰਦਾ, ਤਾਂ ਤੁਸੀਂ ਆਪਣਾ ਸਰਵੋਤਮ ਪ੍ਰਦਰਸ਼ਨ ਕਰ ਸਕਦੇ ਹੋ।”ਉਨ੍ਹਾਂ ਕਿਹਾ, “ਸਾਨੂੰ ਇਸ ਬਾਰੇ ਬਹੁਤਾ ਸੋਚਣ ਦੀ ਲੋੜ ਨਹੀਂ ਹੈ ਕਿ ਬਾਹਰ ਲੋਕ ਕੀ ਕਹਿ ਰਹੇ ਹਨ। ਸਾਨੂੰ ਮੌਜੂਦਾ ਸਮੇਂ (present) ਵਿੱਚ ਰਹਿਣਾ ਹੋਵੇਗਾ।

ਇੰਗਲੈਂਡ ਅਤੇ ਆਇਰਲੈਂਡ ਦੌਰੇ ‘ਤੇ ਭਾਰਤ ਵੱਲੋਂ ਇੱਕ ਵੀ ਵ੍ਹਾਈਟ-ਬਾਲ (ਸੀਮਤ ਓਵਰਾਂ ਦਾ) ਮੈਚ ਨਾ ਜਿੱਤ ਸਕਣ ਤੋਂ ਬਾਅਦ ਅੱਈਅਰ ‘ਤੇ ਦਬਾਅ ਕਾਫ਼ੀ ਜ਼ਿਆਦਾ ਹੈ। ਭਾਰਤ ਆਇਰਲੈਂਡ ਤੋਂ ਦੋ ਮੈਚਾਂ ਦੀ ਟੀ-20 ਸੀਰੀਜ਼ 0-2 ਨਾਲ ਹਾਰ ਗਿਆ ਸੀ, ਜਿਸ ਤੋਂ ਬਾਅਦ ਇੰਗਲੈਂਡ ਵਿਰੁੱਧ ਪੰਜ ਮੈਚਾਂ ਦੀ ਸੀਰੀਜ਼ ਵਿੱਚ 0-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

 

Exit mobile version