Home ਸੰਸਾਰ ਮਿਆਮੀ ਏਅਰਪੋਰਟ ’ਤੇ ਜਹਾਜ਼ ਹਾਦਸਾ: ਵਾਹਨਾਂ ਨਾਲ ਟਕਰਾਉਣ ਤੋਂ ਬਾਅਦ ਲੱਗੀ ਭਿਆਨਕ...

ਮਿਆਮੀ ਏਅਰਪੋਰਟ ’ਤੇ ਜਹਾਜ਼ ਹਾਦਸਾ: ਵਾਹਨਾਂ ਨਾਲ ਟਕਰਾਉਣ ਤੋਂ ਬਾਅਦ ਲੱਗੀ ਭਿਆਨਕ ਅੱਗ, 5 ਮੌਤਾਂ

Five killed after an Amazon cargo plane crashes and catches fire at Miami International Airport.

0

ਮਿਆਮੀ, 7 ਸਤੰਬਰ 2026 (ਹਰਸ਼ਪ੍ਰੀਤ ਕੌਰ): ਮਿਆਮੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਐਤਵਾਰ ਨੂੰ ਇੱਕ ਵੱਡਾ ਜਹਾਜ਼ ਹਾਦਸਾ ਵਾਪਰਿਆ। ਅਮਾਜ਼ਨ ਦਾ ਮਾਲਵਾਹਕ ਜਹਾਜ਼ ਲੈਂਡਿੰਗ ਤੋਂ ਬਾਅਦ ਰਨਵੇ ਤੋਂ ਬਾਹਰ ਨਿਕਲ ਗਿਆ ਅਤੇ ਕਈ ਵਾਹਨਾਂ ਨਾਲ ਟਕਰਾ ਗਿਆ। ਟੱਕਰ ਤੋਂ ਬਾਅਦ ਜਹਾਜ਼ ਵਿੱਚ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ਵਿੱਚ ਘੱਟੋ-ਘੱਟ 5 ਲੋਕਾਂ ਦੀ ਮੌਤ ਹੋ ਗਈ, ਜਦਕਿ 3 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ। ਮਿਆਮੀ-ਡੇਡ ਕਾਊਂਟੀ ਦੇ ਅਧਿਕਾਰੀਆਂ ਮੁਤਾਬਕ ਜਹਾਜ਼ ਪਿਊਰਟੋ ਰੀਕੋ ਦੇ ਸੈਨ ਜੁਆਨ ਤੋਂ ਆਇਆ ਸੀ ਅਤੇ ਸਵੇਰੇ ਕਰੀਬ 2 ਵਜੇ ਹਵਾਈ ਅੱਡੇ ’ਤੇ ਉਤਰਿਆ। ਲੈਂਡਿੰਗ ਤੋਂ ਬਾਅਦ ਇਹ ਰਨਵੇ ਤੋਂ ਅੱਗੇ ਨਿਕਲ ਗਿਆ ਅਤੇ ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਵਿੱਚ ਮਰਨ ਵਾਲੇ ਲੋਕ ਜਹਾਜ਼ ਵਿੱਚ ਸਵਾਰ ਸਨ ਜਾਂ ਵਾਹਨਾਂ ਵਿੱਚ ਮੌਜੂਦ ਸਨ, ਇਸ ਬਾਰੇ ਅਜੇ ਸਪੱਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ।

ਮਿਆਮੀ-ਡੇਡ ਰੈਸਕਿਊ ਅਤੇ ਫਾਇਰਫਾਈਟਿੰਗ ਮੁਖੀ ਰੇ ਜਡਾਲਾ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਆਸਮਾਨ ਵਿੱਚ ਕਾਲੇ ਧੂੰਏਂ ਦਾ ਗੁਬਾਰ ਛਾ ਗਿਆ। ਪਾਇਲਟ ਅਤੇ ਕੋ-ਪਾਇਲਟ ਕਾਕਪਿਟ ਵਿੱਚ ਫਸ ਗਏ ਸਨ, ਜਦਕਿ ਕੁਝ ਲੋਕ ਕਾਰਾਂ ਦੇ ਅੰਦਰ ਫਸੇ ਹੋਏ ਸਨ। ਇੱਕ ਵਿਅਕਤੀ ਦੇ ਵਾਹਨ ਦੇ ਹੇਠਾਂ ਫਸੇ ਹੋਣ ਦੀ ਵੀ ਸੂਚਨਾ ਮਿਲੀ। ਬਚਾਅ ਟੀਮਾਂ ਨੇ ਮੌਕੇ ’ਤੇ ਪਹੁੰਚ ਕੇ ਲੋਕਾਂ ਨੂੰ ਬਾਹਰ ਕੱਢਣ ਅਤੇ ਅੱਗ ’ਤੇ ਕਾਬੂ ਪਾਉਣ ਲਈ ਕਾਰਵਾਈ ਕੀਤੀ। ਹਾਦਸੇ ਦੇ ਪ੍ਰਭਾਵ ਕਾਰਨ ਮਿਆਮੀ ਹਵਾਈ ਅੱਡੇ ’ਤੇ ਕੁਝ ਸਮੇਂ ਲਈ ਉਡਾਣਾਂ ਦੀ ਆਵਾਜਾਈ ਵੀ ਪ੍ਰਭਾਵਿਤ ਹੋਈ। ਅਧਿਕਾਰੀਆਂ ਮੁਤਾਬਕ ਕਈ ਘੰਟਿਆਂ ਬਾਅਦ ਵੀ ਜਹਾਜ਼ ਵਿੱਚੋਂ ਈਂਧਨ ਲੀਕ ਹੋ ਰਿਹਾ ਸੀ, ਜਿਸ ਨਾਲ ਨਜਿੱਠਣ ਲਈ ਫਾਇਰਫਾਈਟਰ ਲਗਾਤਾਰ ਕੰਮ ਕਰਦੇ ਰਹੇ।

ਇਹ ਮਾਲਵਾਹਕ ਉਡਾਣ ਨੌਰਥ ਕੈਰੋਲੀਨਾ ਸਥਿਤ 21 ਏਅਰ ਵੱਲੋਂ ਚਲਾਈ ਜਾ ਰਹੀ ਸੀ। ਫਲਾਈਟ ਟਰੈਕਿੰਗ ਜਾਣਕਾਰੀ ਮੁਤਾਬਕ ਹਾਦਸਾਗ੍ਰਸਤ ਬੋਇੰਗ 767 ਲਗਭਗ 32 ਸਾਲ ਪੁਰਾਣਾ ਸੀ। ਇਹ ਜਹਾਜ਼ ਪਹਿਲਾਂ ਯਾਤਰੀਆਂ ਦੀ ਆਵਾਜਾਈ ਲਈ ਵਰਤਿਆ ਜਾਂਦਾ ਸੀ ਅਤੇ ਬਾਅਦ ਵਿੱਚ 2015 ਵਿੱਚ ਇਸ ਨੂੰ ਮਾਲਵਾਹਕ ਜਹਾਜ਼ ਵਿੱਚ ਤਬਦੀਲ ਕੀਤਾ ਗਿਆ ਸੀ। ਹਾਦਸੇ ਦੀ ਜਾਂਚ ਲਈ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ (NTSB) ਵੱਲੋਂ ਮਿਆਮੀ ਵਿੱਚ ਇੱਕ ਟੀਮ ਭੇਜੀ ਜਾ ਰਹੀ ਹੈ। ਬੋਰਡ ਦੀ ਚੇਅਰਪਰਸਨ ਜੈਨੀਫਰ ਹੋਮੈਂਡੀ ਟੀਮ ਦੀ ਅਗਵਾਈ ਕਰਨਗੀ। ਉੱਥੇ ਹੀ ਅਮਾਜ਼ਨ ਨੇ ਕਿਹਾ ਹੈ ਕਿ ਉਹ ਜਾਂਚ ਵਿੱਚ ਪੂਰਾ ਸਹਿਯੋਗ ਦੇਵੇਗੀ। ਅਮਾਜ਼ਨ ਨੇ ਹਾਦਸੇ ਵਿੱਚ ਹੋਈਆਂ ਮੌਤਾਂ ’ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਕੰਪਨੀ ਇਸ ਘਟਨਾ ਤੋਂ ਬੇਹੱਦ ਦੁਖੀ ਹੈ। ਕੰਪਨੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਅਤੇ ਉਨ੍ਹਾਂ ਦੇ ਪਿਆਰਿਆਂ ਨਾਲ ਡੂੰਘੀ ਹਮਦਰਦੀ ਪ੍ਰਗਟ ਕੀਤੀ ਹੈ।

 

Exit mobile version