Home ਪਟਿਆਲਾ ਅਪਡੇਟ ਡੀ.ਬੀ.ਈ.ਈ., ਪਟਿਆਲਾ ਵਿਖੇ ਮਿਤੀ 30 ਅਕਤੂਬਰ ਸ਼ੁੱਕਰਵਾਰ ਨੂੰ ਰਮਾਯਾ ਹੈਲਥ ਕੇਅਰ ਦਾ...

ਡੀ.ਬੀ.ਈ.ਈ., ਪਟਿਆਲਾ ਵਿਖੇ ਮਿਤੀ 30 ਅਕਤੂਬਰ ਸ਼ੁੱਕਰਵਾਰ ਨੂੰ ਰਮਾਯਾ ਹੈਲਥ ਕੇਅਰ ਦਾ ਪਲੇਸਮੈਂਟ ਕੈਂਪ

Ramaya Health Care to Organise Placement Camp at DBEE Patiala on October 30

0

ਪਟਿਆਲਾ, 28 ਅਕਤੂਬਰ, 2026 (ਛਤਰਪਾਲ ਸਿੰਘ ) : ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ, ਪਟਿਆਲਾ ਵੱਲੋਂ ਮਿਤੀ 30 ਅਕਤੂਬਰ ਦਿਨ ਸ਼ੁੱਕਰਵਾਰ, ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਰਮਾਯਾ ਹੈਲਥ ਕੇਅਰ ਕੰਪਨੀ ਵਲੋਂ ਵੈਲਨੈਸ ਐਡਵਾਈਜਰ ਦੀਆਂ ਅਸਾਮੀਆਂ ਲਈ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ, ਜ਼ਿਲ੍ਹਾ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਬਿਉਰੋ ਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਰਮਾਯਾ ਹੈਲਥ ਕੇਅਰ ਕੰਪਨੀ ਵਲੋਂ ਵੈਲਨੈਸ ਐਡਵਾਈਜਰ ਦੀਆਂ ਅਸਾਮੀਆਂ ਲਈ ਉਮੀਦਵਾਰਾਂ ਦੀ ਮੰਗ ਕੀਤੀ ਗਈ ਹੈ।ਜਿਸ ਲਈ ਉਮਰ 18 ਤੋਂ 30 ਸਾਲ, ਵਿੱਦਿਅਕ ਯੋਗਤਾ ਦਸਵੀਂ, ਬਾਰਵੀਂ ਅਤੇ ਮਰਦ ਤੇ ਔਰਤਾਂ ਦੋਵੇਂ ਇੰਟਰਵਿਊ ਦੇ ਸਕਦੇ ਹਨ। ਨੌਕਰੀ ਦੇ ਚਾਹਵਾਨ ਉਮੀਦਵਾਰ ਇਸ ਪਲੇਸਮੇਂਟ ਕੈਂਪ ਵਿੱਚ ਭਾਗ ਲੈਣ ਲਈ ਆਪਣੀ ਯੋਗਤਾ ਦੇ ਸਾਰੇ ਸਰਟੀਫਿਕੇਟ, ਉਨ੍ਹਾਂ ਦੀਆਂ ਫੋਟੋਕਾਪੀਆਂ ਅਤੇ ਰਜ਼ਿਊਮੇ ਨਾਲ ਲੈ ਕੇ ਮਿਤੀ 30-10-2026, ਸਵੇਰੇ 10 ਵਜੇ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਬਲਾਕ ਡੀ, ਮਿੰਨੀ ਸਕੱਤਰੇਤ, ਨੇੜੇ ਸੇਵਾ ਕੇਂਦਰ, ਪਟਿਆਲਾ ਵਿਖੇ ਪਹੁੰਚ ਕੇ ਇਸ ਕੈਂਪ ਵਿੱਚ ਹਿੱਸਾ ਲੈਣ। ਵਧੇਰੇ ਜਾਣਕਾਰੀ ਲਈ ਦਫ਼ਤਰ ਦੇ ਹੈਲਪਲਾਈਨ ਨੰਬਰ 98776-10877 ਤੇ ਸੰਪਰਕ ਕਰ ਸਕਦੇ ਹਨ।

Exit mobile version