Home ਪਟਿਆਲਾ ਅਪਡੇਟ 70ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ‘ਚ ਪਟਿਆਲੇ ਦੇ ਮੁੱਕੇਬਾਜ਼ਾਂ ਨੇ ਕੀਤਾ ਸ਼ਾਨਦਾਰ...

70ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ‘ਚ ਪਟਿਆਲੇ ਦੇ ਮੁੱਕੇਬਾਜ਼ਾਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ ਕੀਤਾ

Patiala’s young boxers deliver an impressive performance at the 70th Punjab State Inter-District School Games.

0

ਪਟਿਆਲਾ ,16 ਸਤੰਬਰ, 2026 (ਹਰਸ਼ਪ੍ਰੀਤ ਕੌਰ ) : ਜ਼ਿਲ੍ਹਾ ਸਿੱਖਿਆ ਅਫਸਰ ਸ਼ਾਲੂ ਮਹਿਰਾ ਦੀ ਯੋਗ ਅਗਵਾਈ ਤੇ ਉਪ ਜਿਲ੍ਹਾ ਸਿੱਖਿਆ ਅਫਸਰ ਡਾ ਰਵਿੰਦਰਪਾਲ ਸ਼ਰਮਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ.ਦਲਜੀਤ ਸਿੰਘ ਤੇ ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਦੇ ਤਾਲਮੇਲ ਨਾਲ ਅੰਡਰ-17 ਲੜਕਿਆਂ ਦੇ ਬਾਕਸਿੰਗ ਦੇ ਮੁਕਾਬਲੇ ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਲਟੀਪਰਪਜ਼ ਪਾਸੀ ਰੋਡ ਪਟਿਆਲਾ ਵਿਖੇ ਕਰਵਾਏ ਗਏ।ਇਹ ਟੂਰਨਾਮੈਂਟ 15 ਸਤੰਬਰ ਤੋਂ ਲੈ ਕੇ 19 ਸਤੰਬਰ ਤੱਕ ਹੋਵੇਗਾ।

ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਉਚੇਚੇ ਤੌਰ ਤੇ ਪਹੁੰਚ ਕੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ।ਅੱਜ ਦੇ ਹੋਏ ਬਾਕਸਿੰਗ ਮੁਕਾਬਲਿਆ ਵਿੱਚ  ਪਟਿਆਲੇ ਦੇ ਮੁੱਕੇਬਾਜ਼ਾਂ ਨੇ ਵੱਖ-ਵੱਖ ਭਾਰ ਵਿੱਚ ਆਪਣੇ ਮੁਕਾਬਲੇ ਜਿੱਤੇ। -46 ਕਿਲੋ ਵਿੱਚ ਅੰਮ੍ਰਿਤਪਾਲ ਸਿੰਘ,ਸੂਰਜ ਕੁਮਾਰ ਯਾਦਵ,ਨਿਤਿਨ, ਅਨਮੋਲ ਸਿੰਘ,46-48 ਕਿਲੋ ਵਿੱਚ ਲੱਕੀ ਸਿੰਘ, ਲਖਵਿੰਦਰ ਸਿੰਘ, ਮਹਿਕਦੀਪ ਸਿੰਘ, ਰੁਸੰਤਮਜੋਤ ਸਿੰਘ, 48-50 ਕਿਲੋ ਵਿੱਚ ਕਿ੍ਸ਼ਨਾ,ਗੁਰਵਿੰਦਰ ਸਿੰਘ ਤੇ ਅੰਸ਼ੁਕ ਨੋਜੀਆ, 50-52 ਕਿਲੋ ਵਿੱਚ ਸੁਵੇਜ,ਗੁਰਜੋਤ ਸਿੰਘ ਤੇ ਤਸਲੀਮ ਮਲਿਕ ਨੇ ਮੁਕਾਬਲੇ ਜਿੱਤੇ। ਇਸ ਮੌਕੇ ਤੇ ਟੂਰਨਾਮੈਂਟ ਅਬਜਰਵਰ ਰਾਜੇਸ਼ ਕੁਮਾਰ,ਅਨਿਲ ਕੁਮਾਰ ਕੋਚ,ਰਜਿਸਟਰੇਸ਼ਨ ਕਮੇਟੀ ਇੰਚਾਰਜ ਕੁਮਾਰੀ ਹੇਮਾ ਸ਼ੇਖੂਪੁਰ,ਮੈਸ ਕਮੇਟੀ ਇੰਚਾਰਜ ਪਿ੍ੰਸੀਪਲ ਰਾਜ ਕੁਮਾਰ ਨੌਗਾਵਾਂ, ਮੈਡੀਕਲ ਕਮੇਟੀ ਇੰਚਾਰਜ ਪਿ੍ੰਸੀਪਲ ਰਾਜੇਸ਼ ਗਰਗ,ਗੁਰਪ੍ਰੀਤ ਸਿੰਘ ਟਿਵਾਣਾ ਜੋਨ ਸਕੱਤਰ ਭਾਦਸੋਂ, ਅਮਰਜੋਤ ਸਿੰਘ ਕੋਚ, ਗੁਰਵਿੰਦਰ ਸਿੰਘ ਸੰਧੂ ਕੋਚ,ਦਿਨੇਸ਼ ਕੁਮਾਰ ਕੋਚ, ਬਿਕਰਮਜੀਤ ਸਿੰਘ ਕੋਚ, ਰਣਜੀਤ ਸਿੰਘ,ਜਤਿੰਦਰ ਪਾਲ ਸਿੰਘ,ਬਲਕਾਰ ਸਿੰਘ,ਰਕੇਸ਼ ਕੁਮਾਰ, ਹਰਜੀਤ ਸਿੰਘ ਤੇ ਪ੍ਰੈਸ ਇੰਚਾਰਜ ਜਸਵਿੰਦਰ ਸਿੰਘ ਹਾਜਰ ਸਨ

Exit mobile version