Homeਪਟਿਆਲਾ ਅਪਡੇਟਖੇਡਾਂ ਵਤਨ ਪੰਜਾਬ ਦੀਆਂ ਸੀਜਨ -4 'ਚ ਪਟਿਆਲਾ ਸ਼ਹਿਰੀ ਨੇ ਖੋ-ਖੋ ਵਿੱਚ...

ਖੇਡਾਂ ਵਤਨ ਪੰਜਾਬ ਦੀਆਂ ਸੀਜਨ -4 ‘ਚ ਪਟਿਆਲਾ ਸ਼ਹਿਰੀ ਨੇ ਖੋ-ਖੋ ਵਿੱਚ ਜਿੱਤੀ ਓਵਰਆਲ ਟਰਾਫੀ

Patiala Urban clinches the overall Kho-Kho trophy in Season 4 of Khedan Watan Punjab Diyan.

ਪਟਿਆਲਾ, 5 ਅਕਤੂਬਰ, 2026 ( ਚੌਧਰੀ ਪ੍ਰਭਜੀਤ ਸਿੰਘ ) : ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਤੇ ਪੰਜਾਬ ਸਰਕਾਰ ਦੇ ਯਤਨਾਂ ਨਾਲ ਅਤੇ ਜ਼ਿਲ੍ਹਾ ਖੇਡ ਅਫਸਰ ਨਵਜੋਤ ਸਿੰਘ ਧਾਲੀਵਾਲ ਦੇ ਤਾਲਮੇਲ ਨਾਲ ਖੇਡਾਂ ਵਤਨ ਪੰਜਾਬ ਦੀਆਂ ਸ਼ੀਜਨ-4 ਜਿਲਾ ਪੱਧਰੀ ਖੇਡਾਂ ਪੋਲੋ ਗਰਾਊਂਡ,ਪਟਿਆਲਾ ਵਿਖੇ ਕਰਵਾਈਆਂ ਗਈਆਂ।ਖੋ-ਖੋ ਟੂਰਨਾਮੈਂਟ ਕਨਵੀਨਰ ਕੋਚ ਸੁਖਦੀਪ ਸਿੰਘ ਨੇ ਦੱਸਿਆ ਕਿ  ਅੱਜ ਮੁੱਖ ਮਹਿਮਾਨ ਦੇ ਤੌਰ ਤੇ ਉਪਕਾਰ ਸਿੰਘ ਵਿਰਕ ਸੈਕਟਰੀ ਕੇ.ਕੇ.ਐਫ.ਆਈ. ਡਾ.ਦਲਜੀਤ ਸਿੰਘ ਡੀਐਸਸੀ ਗੁਰਚੰਦ ਸਿੰਘ ਜੁਆਇੰਟ ਸੈਕਟਰੀ ਪੀ.ਕੇ.ਕੇ.ਏ. ਨੇ ਉਚੇਚੇ ਤੌਰ ਤੇ ਪਹੁੰਚ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ।ਅੱਜ ਦੇ ਹੋਏ ਅੰਡਰ-17 ਲੜਕੀਆਂ ਦੇ ਮੁਕਾਬਲਿਆਂ ਵਿੱਚ ਪਟਿਆਲਾ ਸ਼ਹਿਰੀ ਨੇ ਪਹਿਲਾ,ਪਾਤੜਾਂ ਨੇ ਦੂਜਾ,ਘਨੌਰ ਤੇ ਸਨੌਰ ਨੇ ਤੀਜਾ,ਅੰਡਰ-17 ਲੜਕਿਆਂ ਵਿੱਚ ਪਟਿਆਲਾ ਸ਼ਹਿਰੀ ਨੇ ਪਹਿਲਾ,ਘਨੌਰ ਨੇ ਦੂਜਾ,ਪਾਤੜਾਂ ਦੇ ਸਮਾਣਾ ਨੇ ਤੀਜਾ,ਅੰਡਰ-21 ਲੜਕਿਆਂ ਵਿੱਚ ਪਟਿਆਲਾ ਸ਼ਹਿਰੀ ਨੇ ਪਹਿਲਾ,ਸਨੌਰ ਨੇ ਦੂਜਾ,ਪਾਤੜਾਂ ਦੇ ਘਨੌਰ ਨੇ ਤੀਜਾ,ਅੰਡਰ-21 ਲੜਕੀਆਂ ਵਿੱਚ ਘਨੌਰ ਨੇ ਪਹਿਲਾ,ਪਟਿਆਲਾ ਸ਼ਹਿਰੀ ਨੇ ਦੂਜਾ,ਪਾਤੜਾਂ ਤੇ ਘਨੌਰ ਯੂਨੀਵਰਸਿਟੀ ਕਾਲਜ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਇਸ ਮੌਕੇ ਤੇ ਲੈਕ. ਵਿਨੋਦ ਕੁਮਾਰ,ਲੈਕ. ਸਰਬਜੀਤ ਸਿੰਘ,ਕਮਲਦੀਪ ਸਿੰਘ ਕੋਚ,ਸੁਖਵਿੰਦਰ ਕੌਰ ਕੋਚ, ਵੀਰਾਂ ਦੇਵੀ ਕੋਚ,ਜਰਨੈਲ ਸਿੰਘ, ਲੈਕ.ਸੁਖਵੰਤ ਸਿੰਘ,ਸੰਦੀਪ ਸਿੰਘ,ਨਿਧੀ ਸ਼ਰਮਾਂ,ਪ੍ਰੈਸ ਇੰਚਾਰਜ ਜਸਵਿੰਦਰ ਸਿੰਘ ਹਾਜ਼ਰ ਸਨ।

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments