Home ਪਟਿਆਲਾ ਅਪਡੇਟ ਈ-ਨਿਗਮ ਐਪ ਰਾਹੀਂ ਪਟਿਆਲਾ ਨਿਗਮ ਨੇ ਕੀਤੀ ਡਿਜੀਟਲ ਹਾਊਸ ਮੀਟਿੰਗ

ਈ-ਨਿਗਮ ਐਪ ਰਾਹੀਂ ਪਟਿਆਲਾ ਨਿਗਮ ਨੇ ਕੀਤੀ ਡਿਜੀਟਲ ਹਾਊਸ ਮੀਟਿੰਗ

Patiala Municipal Corporation conducts its House meeting digitally through the e-Nigam app to streamline civic administration.

0

ਪਟਿਆਲਾ 13 ਅਗਸਤ, 2026 (ਦੀਪਕ ਦੱਤਾ) : ਸਥਾਨਕ ਸਰਕਾਰਾਂ ਵਿਭਾਗ, ਪੰਜਾਬ ਵੱਲੋਂ ‘ਈ-ਨਿਗਮ ਐਪਲੀਕੇਸ਼ਨ’ ਦੀ ਸ਼ੁਰੂਆਤ ਕੀਤੀ ਗਈ ਹੈ, ਜੋ ਸੂਬੇ ਦੀਆਂ ਸ਼ਹਿਰੀ ਸਥਾਨਕ ਸੰਸਥਾਵਾਂ ਵਿੱਚ ਡਿਜੀਟਲਾਈਜ਼ੇਸ਼ਨ, ਪਾਰਦਰਸ਼ਤਾ, ਕੁਸ਼ਲਤਾ ਅਤੇ ਪੇਪਰਲੈੱਸ ਪ੍ਰਸ਼ਾਸਨ ਨੂੰ ਉਤਸ਼ਾਹਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ। ਇਸੇ ਲੜੀ ਤਹਿਤ ਨਗਰ ਨਿਗਮ ਪਟਿਆਲਾ ਨੇ ਬੀਤੇ ਦਿਨੀ 11 ਅਗਸਤ 2026 ਨੂੰ ਈ-ਨਿਗਮ ਐਪ ਰਾਹੀਂ ਆਪਣੀ ਦੂਜੀ ਪੇਪਰਲੈੱਸ ਹਾਊਸ ਮੀਟਿੰਗ ਸਫ਼ਲਤਾਪੂਰਵਕ ਆਯੋਜਿਤ ਕਰਕੇ ਪੰਜਾਬ ਦਾ ਪਹਿਲਾ ‘ਡਿਜੀਟਲ ਨਗਰ ਨਿਗਮ’ ਬਣਨ ਦਾ ਮਾਣ ਹਾਸਲ ਕੀਤਾ ਹੈ।

ਦੱਸ ਦੇਈਏ ਕਿ ਮੀਟਿੰਗ ਦੌਰਾਨ ਕਿਸੇ ਵੀ ਤਰ੍ਹਾਂ ਦੇ ਕਾਗਜ਼ੀ ਏਜੰਡੇ ਦੀ ਵਰਤੋਂ ਨਹੀਂ ਕੀਤੀ ਗਈ, ਸਗੋਂ ਸਾਰਾ ਏਜੰਡਾ ਈ-ਨਿਗਮ ਐਪਲੀਕੇਸ਼ਨ ‘ਚ ‘ਈ-ਬੁੱਕ’ ਰਾਹੀਂ ਆਨਲਾਈਨ ਹੀ ਸਾਰਿਆਂ ਨਾਲ ਸਾਂਝਾ ਕੀਤਾ ਗਿਆ, ਜਿਸ ਨਾਲ ਇਹ ਮੀਟਿੰਗ ਪੂਰੀ ਤਰ੍ਹਾਂ ਕਾਗਜ਼-ਮੁਕਤ ਰਹੀ। ਸਥਾਨਕ ਸਰਕਾਰਾਂ ਵਿਭਾਗ ਦੇ ਪੱਧਰ ‘ਤੇ ਵੀ ਹੁਣ ਸਾਰੀਆਂ ਪ੍ਰਵਾਨਗੀਆਂ ਆਨਲਾਈਨ ਪ੍ਰਕਿਰਿਆ ਰਾਹੀਂ ਦਿੱਤੀਆਂ ਜਾ ਰਹੀਆਂ ਹਨ, ਜਿਸ ਨਾਲ ਵਿਕਾਸ ਪ੍ਰੋਜੈਕਟਾਂ ਨੂੰ ਤੇਜ਼ੀ ਨਾਲ ਲਾਗੂ ਕਰਨ ‘ਚ ਮਦਦ ਮਿਲ ਰਹੀ ਹੈ। ਇਹ ਐਪਲੀਕੇਸ਼ਨ ਐਨ ਆਈ ਸੀ ਪੰਜਾਬ ਵੱਲੋਂ ਤਿਆਰ ਕੀਤੀ ਗਈ ਹੈ।

ਇਸ ਮੌਕੇ ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਪਟਿਆਲਾ ਨਿਗਮ ਵੱਲੋਂ ਡਿਜੀਟਲਾਈਜ਼ੇਸ਼ਨ ਵੱਲ ਵਧਾਇਆ ਗਿਆ ਇਹ ਕਦਮ ਸ਼ਹਿਰ ਦੇ ਵਿਕਾਸ ਵਿੱਚ ਪਾਰਦਰਸ਼ਤਾ ਅਤੇ ਤੇਜ਼ੀ ਲਿਆਵੇਗਾ। ਪੇਪਰਲੈੱਸ ਮੀਟਿੰਗਾਂ ਨਾਲ ਨਾ ਸਿਰਫ਼ ਕਾਗਜ਼ ਦੀ ਬਚਤ ਹੋਵੇਗੀ, ਸਗੋਂ ਵਾਤਾਵਰਣ ਦੀ ਸੰਭਾਲ ਵਿੱਚ ਵੀ ਵੱਡਾ ਯੋਗਦਾਨ ਮਿਲੇਗਾ। ਨਿਗਮ ਕਮਿਸ਼ਨਰ ਪੂਜਾ ਸਿਆਲ ਗਰੇਵਾਲ ਨੇ ਦੱਸਿਆ ਕਿ ਈ-ਨਿਗਮ ਐਪ ਰਾਹੀਂ ਸਾਰੇ ਕੰਮ ਆਨਲਾਈਨ ਅਤੇ ਨਿਯਮਿਤ ਹੋਣ ਨਾਲ ਫ਼ਾਈਲਾਂ ਦੀ ਪ੍ਰਵਾਨਗੀ ਪ੍ਰਕਿਰਿਆ ਸੁਚਾਰੂ ਹੋ ਗਈ ਹੈ। ਪਟਿਆਲਾ ਨਿਗਮ ਵੱਲੋਂ ਸਭ ਤੋਂ ਪਹਿਲਾਂ ਇਸ ਐਪ ਨੂੰ ਅਪਣਾਇਆ ਗਿਆ ਸੀ। ਹੁਣ ਇਹ ਪ੍ਰਣਾਲੀ ਪੰਜਾਬ ਦੀਆਂ ਸਾਰੀਆਂ 14 ਨਗਰ ਨਿਗਮਾਂ, 100 ਨਗਰ ਕੌਂਸਲਾਂ, 52 ਨਗਰ ਪੰਚਾਇਤਾਂ ਅਤੇ 21 ਇੰਪ੍ਰੂਵਮੈਂਟ ਟਰੱਸਟਾਂ ਵਿੱਚ ਵੀ ਸਫ਼ਲਤਾਪੂਰਵਕ ਲਾਗੂ ਹੋ ਚੁੱਕੀ ਹੈ।

Exit mobile version