Home ਪਟਿਆਲਾ ਅਪਡੇਟ ਪਟਿਆਲਾ-3 ਜੋਨ ਨੇ ਜਿੱਤਿਆ ਅੰਡਰ/17 ਕ੍ਰਿਕਟ ਦਾ ਗੋਲਡ ਮੈਡਲ

ਪਟਿਆਲਾ-3 ਜੋਨ ਨੇ ਜਿੱਤਿਆ ਅੰਡਰ/17 ਕ੍ਰਿਕਟ ਦਾ ਗੋਲਡ ਮੈਡਲ

Patiala-3 Zone clinches Under-17 cricket gold after an impressive performance in the championship.

0

ਪਟਿਆਲਾ,  7 ਸਤੰਬਰ, 2026 (ਦੀਪਕ ਦੱਤਾ) : ਜ਼ਿਲ੍ਹਾ ਸਿੱਖਿਆ ਅਫਸਰ ਸ਼ਾਲੂ ਮਹਿਰਾ ਦੀ ਯੋਗ ਅਗਵਾਈ ਤੇ ਉਪ ਜਿਲ੍ਹਾ ਸਿੱਖਿਆ ਅਫਸਰ ਡਾ ਰਵਿੰਦਰਪਾਲ ਸ਼ਰਮਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ.ਦਲਜੀਤ ਸਿੰਘ ਤੇ ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਦੇ ਤਾਲਮੇਲ ਨਾਲ ਅੰਡਰ 17 ਲੜਕਿਆਂ ਦੇ ਕ੍ਰਿਕਟ ਮੁਕਾਬਲੇ ਬੁੱਢਾ ਦਲ ਸਪੋਰਟਸ ਕੰਪਲੈਕਸ ਪਟਿਆਲਾ ਵਿਖੇ ਕਰਵਾਏ ਗਏ।ਪਟਿਆਲਾ-3 ਜੋਨ ਨੇ ਫਾਈਨਲ ਮੁਕਾਬਲੇ ਵਿੱਚ ਰਾਜਪਰਾ ਜੋਨ ਨੂੰ ਹਰਾ ਕੇ ਗੋਲਡ ਮੈਡਲ ਜਿੱਤਿਆ। ਰਾਜਪੁਰਾ ਜੋਨ ਨੇ ਸਿਲਵਰ ਮੈਡਲ ਜਿੱਤਿਆ। ਡਾ ਰਾਜਦੀਪ ਸਿੰਘ ਚੇਅਰਮੈਨ ਪਲੇ ਵੇਜ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਨੇ ਉਚੇਚੇ ਤੌਰ ਤੇ ਬੁੱਢਾ ਦਲ ਸਪੋਰਟਸ ਕੰਪਲੈਕਸ ਵਿਖੇ ਪਹੁੰਚ ਕੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ ਤੇ ਮੈਡਲ ਪਾ ਕੇ ਸਨਮਾਨਿਤ ਵੀ ਕੀਤਾ।ਇਸ ਮੌਕੇ ਤੇ ਬਲਵਿੰਦਰ ਸਿੰਘ ਜੱਸਲ ਜੋਨ ਸਕੱਤਰ ਪਟਿਆਲਾ-2, ਸਤਵਿੰਦਰ ਸਿੰਘ,ਵਿਨੋਦ ਕੁਮਾਰ,ਪਰਵੀਨ ਕੁਮਾਰ ਕੋਚ, ਹਰੀਸ਼ ਸਿੰਘ ਰਾਵਤ,ਵਿਕਾਸ ਜਿੰਦਲ,ਨਿਰਭੈ ਸਿੰਘ ਟੌਹੜਾ, ਰਵੀਇੰਦਰ ਸਿੰਘ ਰਵੀ, ਬਲਕਾਰ ਸਿੰਘ,ਰਾਕੇਸ਼ ਕੁਮਾਰ, ਨਵੀਨ ਕੁਮਾਰ ਅਤੇ ਪ੍ਰੈਸ ਇੰਚਾਰਜ ਜਸਵਿੰਦਰ ਸਿੰਘ ਹਾਜ਼ਰ ਸਨ।

Exit mobile version