Homeਹਰਿਆਣਾਪੰਚਕੂਲਾ ਦੇ ਪੈਟ ਐਨੀਮਲ ਮੈਡੀਕਲ ਸੈਂਟਰ ਦਾ ਹੋਵੇਗਾ ਆਧੁਨਿਕੀਕਰਨ

ਪੰਚਕੂਲਾ ਦੇ ਪੈਟ ਐਨੀਮਲ ਮੈਡੀਕਲ ਸੈਂਟਰ ਦਾ ਹੋਵੇਗਾ ਆਧੁਨਿਕੀਕਰਨ

Haryana Approves Modern Diagnostic Equipment, a New Animal Ambulance and Upgraded Facilities at Panchkula's Pet Animal Medical Centre

ਪੰਚਕੂਲਾ ਦੇ ਪੈਟ ਐਨੀਮਲ ਮੈਡੀਕਲ ਸੈਂਟਰ ਦਾ ਹੋਵੇਗਾ ਆਧੁਨਿਕੀਕਰਨ

ਚੰਡੀਗੜ੍ਹ, 14 ਅਕਤੂਬਰ, 2026 (ਸੰਜੀਵ ਸ਼ਰਮਾ) : ਹਰਿਆਣਾ ਸਰਕਾਰ ਨੇ ਪਸ਼ੂ ਚਿਕਿਤਸਾ ਸੇਵਾਵਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਮਹੱਤਵਪੂਰਨ ਪਹਿਲ ਕਰਦਿਆਂ ਪੰਚਕੂਲਾ ਸਥਿਤ ਪੈਟ ਐਨੀਮਲ ਮੈਡੀਕਲ ਸੈਂਟਰ ਦੇ ਆਧੁਨਿਕੀਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤਹਿਤ ਸੈਂਟਰ ਵਿੱਚ ਉੱਨਤ ਜਾਂਚ ਉਪਕਰਣਾਂ ਦੀ ਉਪਲਬਧਤਾ ਯਕੀਨੀ ਬਣਾਉਣ ਦੇ ਨਾਲ-ਨਾਲ ਆਧੁਨਿਕ ਪਸ਼ੂ ਐਂਬੂਲੈਂਸ ਦੀ ਖਰੀਦ ਅਤੇ ਹਸਪਤਾਲ ਦੀ ਇਮਾਰਤ ਦੀ ਮੁਰੰਮਤ ਅਤੇ ਨਵੀਨੀਕਰਨ ਕੀਤਾ ਜਾਵੇਗਾ। ਇਹ ਫ਼ੈਸਲੇ ਅੱਜ ਇੱਥੇ ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਦੀ ਪ੍ਰਧਾਨਗੀ ਹੇਠ ਪੈਟ ਐਨੀਮਲ ਹੈਲਥ ਸੁਸਾਇਟੀ ਦੀ ਗਵਰਨਿੰਗ ਬਾਡੀ ਦੀ ਅੱਠਵੀਂ ਮੀਟਿੰਗ ਵਿੱਚ ਲਏ ਗਏ। ਮੀਟਿੰਗ ਵਿੱਚ ਵਿਸ਼ੇਸ਼ ਪਸ਼ੂ ਚਿਕਿਤਸਾ ਉਪਚਾਰ ਨੂੰ ਵਧੇਰੇ ਸੁਲੱਭ, ਕਿਫ਼ਾਇਤੀ ਅਤੇ ਪ੍ਰਭਾਵਸ਼ਾਲੀ ਬਣਾਉਣ ‘ਤੇ ਜ਼ੋਰ ਦਿੱਤਾ ਗਿਆ। ਗਵਰਨਿੰਗ ਬਾਡੀ ਨੇ ਇਸ ਚਿਕਿਤਸਾ ਕੇਂਦਰ ਵਿੱਚ ਪਸ਼ੂਆਂ ਦੇ ਦਿਲ ਦੀ ਕਾਰਜਪ੍ਰਣਾਲੀ ਦੀ ਜਾਂਚ ਲਈ ਇਲੈਕਟ੍ਰੋਕਰਿਡਿਓਗ੍ਰਾਮ ਮਸ਼ੀਨ ਅਤੇ ਕੈਨਾਈਨ ਡਿਸਟੈਂਪਰ, ਪਾਰਵੋਵਾਇਰਸ, ਲੇਪਟੋਸਪਾਈਰੋਸਿਸ ਅਤੇ ਖ਼ੂਨ ਰਾਹੀਂ ਫੈਲਣ ਵਾਲੇ ਇਨਫੈਕਸ਼ਨਾਂ ਦੀ ਤੁਰੰਤ ਜਾਂਚ ਦੀਆਂ ਸਹੂਲਤਾਂ ਸ਼ੁਰੂ ਕਰਨ ਨੂੰ ਮਨਜ਼ੂਰੀ ਦਿੱਤੀ ਹੈ। ਤੁਰੰਤ ਜਾਂਚ ਕਿੱਟਾਂ ਦੀ ਖਰੀਦ ਲਈ ਪ੍ਰਤੀ ਸਾਲ ਇੱਕ ਲੱਖ ਰੁਪਏ ਦੇ ਪ੍ਰਬੰਧ ਦਾ ਪ੍ਰਸਤਾਵ ਕੀਤਾ ਗਿਆ ਹੈ।

ਪਰਿਸ਼ਦ ਨੇ ਸਾਲ 2009 ਤੋਂ ਪਸ਼ੂ ਚਿਕਿਤਸਾ ਸੇਵਾਵਾਂ ਪ੍ਰਦਾਨ ਕਰ ਰਹੇ ਇਸ ਪੈਟ ਐਨੀਮਲ ਮੈਡੀਕਲ ਸੈਂਟਰ ਦੀ ਇਮਾਰਤ ਦੀ ਮੁਰੰਮਤ ਅਤੇ ਨਵੀਨੀਕਰਨ ਨੂੰ ਵੀ ਮਨਜ਼ੂਰੀ ਦਿੱਤੀ ਹੈ। ਹਸਪਤਾਲ ਦੀਆਂ ਵੱਖ-ਵੱਖ ਮੰਜ਼ਿਲਾਂ ਤੱਕ ਪਹੁੰਚ ਆਸਾਨ ਬਣਾਉਣ, ਖਾਸ ਕਰਕੇ ਵੱਡੇ, ਜ਼ਖ਼ਮੀ ਅਤੇ ਤੁਰਨ-ਫਿਰਨ ਵਿੱਚ ਅਸਮਰੱਥ ਪਸ਼ੂਆਂ ਲਈ 10 ਵਿਅਕਤੀਆਂ ਦੀ ਸਮਰੱਥਾ ਵਾਲੀ ਲਿਫਟ ਲਗਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਨਾਲ ਪਹਿਲੀ ਮੰਜ਼ਿਲ ‘ਤੇ ਸਥਿਤ ਨੇਤਰ ਚਿਕਿਤਸਾ ਅਤੇ ਜਾਂਚ ਯੂਨਿਟਾਂ ਤੱਕ ਪਹੁੰਚਣ ਵਿੱਚ ਸਹੂਲਤ ਮਿਲੇਗੀ। ਐਮਰਜੈਂਸੀ ਪਸ਼ੂ ਚਿਕਿਤਸਾ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਲਗਭਗ 25 ਲੱਖ ਰੁਪਏ ਦੀ ਲਾਗਤ ਨਾਲ ਇੱਕ ਨਵੀਂ ਪਸ਼ੂ ਐਂਬੂਲੈਂਸ ਖਰੀਦਣ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ। ਇਸ ਐਂਬੂਲੈਂਸ ਵਿੱਚ ਵਾਤਾਨੁਕੂਲਿਤ ਕੈਬਿਨ, ਐਮਰਜੈਂਸੀ ਆਕਸੀਜਨ ਸਪਲਾਈ, ਮੁੱਢਲੀ ਸਹਾਇਤਾ ਦੀਆਂ ਸਹੂਲਤਾਂ, ਵੱਖ-ਵੱਖ ਸਰੀਰਕ ਮਾਪਦੰਡਾਂ ਦੀ ਨਿਗਰਾਨੀ ਕਰਨ ਵਾਲੇ ਉਪਕਰਣ, ਸਟਰੈਚਰ ਅਤੇ ਨਸਾਂ ਰਾਹੀਂ ਤਰਲ ਪਦਾਰਥ ਦੇਣ ਦੀ ਵਿਵਸਥਾ ਉਪਲਬਧ ਹੋਵੇਗੀ।

ਵਧੀ ਹੋਈਆਂ ਸਹੂਲਤਾਂ ਦਾ ਸੁਚਾਰੂ ਸੰਚਾਲਨ ਯਕੀਨੀ ਬਣਾਉਣ ਲਈ ਪਰਿਸ਼ਦ ਨੇ ਵਾਧੂ ਕਰਮਚਾਰੀਆਂ ਦੀ ਨਿਯੁਕਤੀ ਨੂੰ ਵੀ ਮਨਜ਼ੂਰੀ ਦਿੱਤੀ ਹੈ। ਇਨ੍ਹਾਂ ਵਿੱਚ ਦੋ ਐਨੀਮਲ ਅਟੈਂਡੈਂਟ ਜਾਂ ਬਹੁ-ਉਦੇਸ਼ੀ ਕਰਮਚਾਰੀ, ਇੱਕ ਅਕਾਊਂਟੈਂਟ-ਕਮ-ਸਟੋਰਕੀਪਰ, ਤਿੰਨ ਸੁਰੱਖਿਆ ਕਰਮੀ ਅਤੇ ਇੱਕ ਡਾਟਾ ਐਂਟਰੀ ਆਪ੍ਰੇਟਰ ਸ਼ਾਮਲ ਹਨ। ਇਨ੍ਹਾਂ ਕਰਮਚਾਰੀਆਂ ਨਾਲ ਵਿਸ਼ੇਸ਼ ਉਪਚਾਰ ਯੂਨਿਟਾਂ ਦੇ ਸੰਚਾਲਨ, ਵਿੱਤੀ ਅਤੇ ਸਟੋਰ ਸਬੰਧਤ ਰਿਕਾਰਡ ਦੇ ਰੱਖ-ਰਖਾਅ, ਸੁਰੱਖਿਆ ਪ੍ਰਬੰਧ ਅਤੇ ਡਿਜੀਟਲ ਰਿਕਾਰਡ ਪ੍ਰਬੰਧਨ ਨੂੰ ਸੁਚਾਰੂ ਬਣਾਉਣ ਵਿੱਚ ਮਦਦ ਮਿਲੇਗੀ। ਸੈਂਟਰ ਦੇ ਕੰਮਕਾਜ ਦੀ ਸਮੀਖਿਆ ਕਰਦਿਆਂ ਗਵਰਨਿੰਗ ਬਾਡੀ ਨੇ ਕਿਹਾ ਕਿ ਪੰਚਕੂਲਾ ਸਥਿਤ ਇਹ ਕੇਂਦਰ ਹਰਿਆਣਾ ਅਤੇ ਗੁਆਂਢੀ ਰਾਜਾਂ ਲਈ ਇੱਕ ਮਹੱਤਵਪੂਰਨ ਪਸ਼ੂ ਚਿਕਿਤਸਾ ਰੈਫ਼ਰਲ ਕੇਂਦਰ ਵਜੋਂ ਉੱਭਰਿਆ ਹੈ। ਪਸ਼ੂ ਪਾਲਣ ਵਿਭਾਗ ਦੇ ਪ੍ਰਧਾਨ ਸਕੱਤਰ ਸ੍ਰੀ ਵਿਜੇ ਸਿੰਘ ਦਹੀਆ ਨੇ ਦੱਸਿਆ ਕਿ ਸੈਂਟਰ ਵਿੱਚ ਸਾਲ 2025-26 ਦੌਰਾਨ 24,401 ਬਾਹਰੀ ਰੋਗੀ ਮਾਮਲਿਆਂ ਦਾ ਉਪਚਾਰ ਕੀਤਾ ਗਿਆ, ਜਦੋਂ ਕਿ ਸਾਲ 2024-25 ਵਿੱਚ ਇਹ ਗਿਣਤੀ 23,056 ਅਤੇ ਸਾਲ 2023-24 ਵਿੱਚ 21,129 ਸੀ। ਪ੍ਰਯੋਗਸ਼ਾਲਾ ਜਾਂਚ ਦੀ ਗਿਣਤੀ ਸਾਲ 2023-24 ਵਿੱਚ 3,267 ਤੋਂ ਵਧ ਕੇ ਸਾਲ 2025-26 ਵਿੱਚ 4,407 ਹੋ ਗਈ। ਇਸੇ ਸਮੇਂ ਦੌਰਾਨ ਐਕਸਰੇ ਜਾਂਚ ਦੀ ਗਿਣਤੀ ਵੀ 1,625 ਤੋਂ ਵਧ ਕੇ 1,901 ਹੋ ਗਈ।

ਚਾਲੂ ਵਿੱਤੀ ਸਾਲ ਵਿੱਚ 1 ਅਪ੍ਰੈਲ ਤੋਂ 31 ਅਗਸਤ, 2026 ਤੱਕ ਦੇ ਪਹਿਲੇ ਪੰਜ ਮਹੀਨਿਆਂ ਦੌਰਾਨ ਸੈਂਟਰ ਵਿੱਚ ਗਲ਼ੀ ਦੇ ਕੁੱਤਿਆਂ ਸਮੇਤ ਕੁੱਲ 11,106 ਬਾਹਰੀ ਰੋਗੀ ਮਾਮਲੇ ਦਰਜ ਕੀਤੇ ਗਏ। ਇਸ ਸਮੇਂ ਦੌਰਾਨ 101 ਸਰਜਰੀਆਂ ਕੀਤੀਆਂ ਗਈਆਂ ਅਤੇ 1,807 ਪ੍ਰਯੋਗਸ਼ਾਲਾ ਜਾਂਚ, 870 ਐਕਸ-ਰੇ ਜਾਂਚ ਅਤੇ 105 ਉਲਟਾਸਾਊਂਡ ਜਾਂਚ ਕੀਤੀਆਂ ਗਈਆਂ। ਮੀਟਿੰਗ ਵਿੱਚ ਮਾਹਰ ਪਸ਼ੂ ਚਿਕਿਤਸਕਾ ਦੀ ਉਪਲਬਧਤਾ ਵਧਾਉਣ, ਕਰਮਚਾਰੀਆਂ ਦੀ ਤਾਇਨਾਤੀ ਅਤੇ ਡਿਊਟੀ ਵਿਵਸਥਾ ਨੂੰ ਬਿਹਤਰ ਬਣਾਉਣ ਅਤੇ ਹਸਪਤਾਲ ਦੇ ਸਰੋਤਾਂ ਦੀ ਪ੍ਰਭਾਵਸ਼ਾਲੀ ਵਰਤੋਂ ਯਕੀਨੀ ਬਣਾਉਣ ‘ਤੇ ਵੀ ਵਿਚਾਰ-ਵਾਂਦਰਾ ਕੀਤਾ ਗਿਆ। ਆਧੁਨਿਕ ਚਿਕਿਤਸਾ ਉਪਕਰਣਾਂ, ਕਿਫ਼ਾਇਤੀ ਦਵਾਈਆਂ, ਬਿਹਤਰ ਬੁਨਿਆਦੀ ਸਹੂਲਤਾਂ ਅਤੇ ਸਿਖਲਾਈ ਪ੍ਰਾਪਤ ਸਹਾਇਕ ਕਰਮਚਾਰੀਆਂ ਦੀ ਉਪਲਬਧਤਾ ਨਾਲ ਪੰਚਕੂਲਾ ਦਾ ਇਹ ਕੇਂਦਰ ਆਉਣ ਵਾਲੇ ਦਿਨਾਂ ਵਿੱਚ ਖੇਤਰ ਵਿੱਚ ਸੁਲੱਭ ਅਤੇ ਗੁਣਵੱਤਾਪੂਰਨ ਪਸ਼ੂ ਚਿਕਿਤਸਾ ਸੇਵਾਵਾਂ ਪ੍ਰਦਾਨ ਕਰਨ ਵਿੱਚ ਹੋਰ ਵੀ ਮਹੱਤਵਪੂਰਨ ਭੂਮਿਕਾ ਨਿਭਾਏਗਾ।

RELATED ARTICLES
- Advertisment -
Google search engine
Google search engine
Google search engine

Most Popular

Recent Comments