ਬੱਸੀ/ਖਮਾਣੋਂ/ਫਤਹਿਗੜ੍ਹ ਸਾਹਿਬ, 19 ਅਕਤੂਬਰ, 2026 (ਗੁਰਮੀਤ ਸਿੰਘ ਤੁੰਗ ) :ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵੀਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਉਪਰਾਲੇ ਤਹਿਤ ਬੱਸੀ ਪਠਾਣਾਂ ਬਲਾਕ ਦੇ ਪਿੰਡ ਮਨੈਲੀ, ਸਮਸ਼ਪੁਰ,ਰਾਏਪੁਰ ਰਾਈਆਂ ਖਮਾਣੋਂ ਬਲਾਕ ਦੇ ਕਿਸ਼ਨਪੁਰਾ, ਬਜੀਦਪੁਰ, ਆਲਮਪੁਰ ਅਤੇ ਖੇੜਾ ਲਾਕ ਦੇ ਪਿੰਡ ਹਿੰਦੁਪੁਰ, ਬਡਾਲੀ ਆਲਾ ਸਿੰਘ, ਇਸਰਹੇਲ ਵਿਖੇ ਐਲ.ਈ.ਡੀ. ਸਕਰੀਨ ਰਾਹੀਂ 30 ਮਿੰਟ ਦੀ ਵਿਸ਼ੇਸ਼ ਡਾਕੂਮੈਂਟਰੀ ਫਿਲਮ ਦਿਖਾਈ ਗਈ। ਇਸ ਦਾ ਉਦੇਸ਼ ਸ੍ਰੀ ਗੁਰੂ ਰਵੀਦਾਸ ਜੀ ਮਹਾਰਾਜ ਦੇ ਜੀਵਨ, ਉਨ੍ਹਾਂ ਦੀ ਵਿਚਾਰਧਾਰਾ ਅਤੇ ਮਨੁੱਖਤਾ ਦੀ ਭਲਾਈ ਲਈ ਦਿੱਤੇ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਉਣਾ ਹੈ। ਡਿਪਟੀ ਕਮਿਸ਼ਨਰ ਡਾ ਸੋਨਾ ਥਿੰਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 20 ਅਕਤੂਬਰ ਨੂੰ ਬਲਾਕ ਖਮਾਣੋਂ ਦੇ ਪਿੰਡ ਅਮਰਗੜ੍ਹ,ਮਨਸੂਰਪੁਰ,ਲਖਨਪੁਰ, ਬਲਾਕ ਬੱਸੀ ਪਠਾਣਾਂ ਦੇ ਪਿੰਡ ਨਾਰ ਸਿੰਘ ਪੁਰਾ, ਜੈ ਸਿੰਘ ਵਾਲਾ, ਕਰੀਮਪੁਰਾ ਅਤੇ ਬਲਾਕ ਖੇੜਾ ਦੇ ਪਿੰਡ ਭੂਆ ਖੇੜੀ, ਮਹਿਤਾਬਗੜ੍ਹ, ਭਗੜਾਣਾ ਵਿਖੇ ਵਿਸ਼ੇਸ਼ ਡਾਕੂਮੈਂਟਰੀ ਦਿਖਾਈ ਜਾਵੇਗੀ ਇਹ ਸ਼ੋਅ ਕ੍ਰਮਵਾਰ 05,06 ਅਤੇ 07 ਵਜੇ ਸ਼ੁਰੂ ਹੋਣਗੇ।
ਸ੍ਰੀ ਗੁਰੂ ਰਵੀਦਾਸ ਜੀ ਮਹਾਰਾਜ ਦਾ 650ਵਾਂ ਪ੍ਰਕਾਸ਼ ਪੁਰਬ ” 20 ਅਕਤੂਬਰ ਨੂੰ ਪਿੰਡ ਅਮਰਗੜ੍ਹ,ਮਨਸੂਰਪੁਰ,ਲਖਨਪੁਰ,ਨਾਰ ਸਿੰਘ ਪੁਰਾ, ਜੈ ਸਿੰਘ ਵਾਲਾ, ਕਰੀਮਪੁਰਾ, ਭੂਆ ਖੇੜੀ,ਮਹਿਤਾਬਗੜ੍ਹ ਅਤੇ ਭਗੜਾਣਾ ਵਿਖੇ ਦਿਖਾਈ ਜਾਵੇਗੀ ਦਸਤਾਵੇਜੀ ਫਿਲਮ
Documentary on Sri Guru Ravidas Ji Maharaj to Be Screened in Nine Villages on October 20
