Homeਹਰਿਆਣਾਨੂਹ: 4 ਸਾਲ ਦੇ ਬੱਚੇ ਦੀ 'ਗ਼ਲਤ' ਲੱਤ ਦਾ ਆਪਰੇਸ਼ਨ, ਜਾਂਚ ਦੇ...

ਨੂਹ: 4 ਸਾਲ ਦੇ ਬੱਚੇ ਦੀ ‘ਗ਼ਲਤ’ ਲੱਤ ਦਾ ਆਪਰੇਸ਼ਨ, ਜਾਂਚ ਦੇ ਹੁਕਮ

ਗੁਰੂਗ੍ਰਾਮ, 27 ਜੁਲਾਈ, 2026 (ਸੰਜੀਵ ਸ਼ਰਮਾ) : ਹਰਿਆਣਾ ਦੇ ਨੂਹ ਜ਼ਿਲ੍ਹੇ ਵਿੱਚ ਸਥਿਤ ਸ਼ਹੀਦ ਹਸਨ ਖਾਨ ਮੇਵਾਤੀ ਸਰਕਾਰੀ ਮੈਡੀਕਲ ਕਾਲਜ (ਨਾਲਹੜ) ਤੋਂ ਡਾਕਟਰੀ ਲਾਪਰਵਾਹੀ ਦੀ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। 20 ਜੁਲਾਈ ਨੂੰ ਇਲਾਜ ਲਈ ਦਾਖਲ ਕਰਵਾਏ ਗਏ 4 ਸਾਲਾ ਮਾਸੂਮ ਦੀ ਖੱਬੀ ਲੱਤ ਦੀ ਰਸੌਲੀ ਕੱਢਣ ਦੀ ਬਜਾਏ ਡਾਕਟਰਾਂ ਨੇ ਉਸ ਦੀ ਠੀਕ-ਠਾਕ ਸੱਜੀ ਲੱਤ ਦਾ ਆਪਰੇਸ਼ਨ ਕਰ ਦਿੱਤਾ। ਪਰਿਵਾਰ ਵੱਲੋਂ ਵਿਰੋਧ ਜਤਾਉਣ ਤੋਂ ਬਾਅਦ ਡਾਕਟਰਾਂ ਨੇ ਆਪਣੀ ਗਲਤੀ ਕਬੂਲਦੇ ਹੋਏ ਦੂਜੀ ਲੱਤ ਦਾ ਵੀ ਆਪਰੇਸ਼ਨ ਕੀਤਾ। ਇਸ ਘਟਨਾ ਤੋਂ ਬਾਅਦ ਪੀੜਤ ਪਰਿਵਾਰ ਨੇ ਦੋਸ਼ੀ ਡਾਕਟਰਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ, ਜਿਸ ‘ਤੇ ਪ੍ਰਸ਼ਾਸਨ ਨੇ ਜਾਂਚ ਦਾ ਭਰੋਸਾ ਦਿੱਤਾ ਹੈ।

 

RELATED ARTICLES
- Advertisment -
Google search engine
Google search engine
Google search engine

Most Popular

Recent Comments