Home ਪੰਜਾਬ ਰਜਿਸਟਰਡ ਵਾਹਨਾਂ ਦੇ ਡੀਲਰਾਂ ਵੱਲੋਂ ਵਾਹਨ ਖਰੀਦਣ ਜਾਂ ਵੇਚਣ ਦੀ ਪ੍ਰੀਕਿਰਿਆ ਨੂੰ...

ਰਜਿਸਟਰਡ ਵਾਹਨਾਂ ਦੇ ਡੀਲਰਾਂ ਵੱਲੋਂ ਵਾਹਨ ਖਰੀਦਣ ਜਾਂ ਵੇਚਣ ਦੀ ਪ੍ਰੀਕਿਰਿਆ ਨੂੰ ਹੋਰ ਵਧੇਰੇ ਪਾਰਦਰਸ਼ੀ ਬਣਾਉਣ ਲਈ ਨਵੇਂ ਨਿਯਮ ਲਾਗੂ – ਨਮਨ ਮੜਕਨ

New regulations strengthen transparency and accountability in vehicle transactions through registered dealers.

0

ਫਤਹਿਗੜ੍ਹ ਸਾਹਿਬ, 09 ਸਤੰਬਰ, 2026 (ਅਮਨਦੀਪ ਸਰਾਂ) : ਭਾਰਤ ਸਰਕਾਰ ਨੇ ਸੈਂਟਰਲ ਮੋਟਰ ਵਹੀਕਲ ਨਿਯਮ,1989 ਦੇ ਰੂਲ 55-ਏ ਤੋਂ ਰੂਲ 55-ਐਚ ਅਧੀਨ ਰਜਿਸਟਰਡ ਵਾਹਨਾਂ ਦੇ ਡੀਲਰਾਂ ਵੱਲੋਂ ਵਾਹਨ ਖਰੀਦਣ ਜਾਂ ਵੇਚਣ ਦੀ ਪ੍ਰੀਕਿਰਿਆ ਨੂੰ ਹੋਰ ਵਧੇਰੇ ਪਾਰਦਰਸ਼ੀ ਕੀਤਾ ਗਿਆ ਹੈ। ਇਹ ਜਾਣਕਾਰੀ ਰੀਜਨਲ ਟਰਾਂਸਪੋਰਟ ਅਫ਼ਸਰ,ਫਤਹਿਗੜ੍ਹ ਸਾਹਿਬ ਸ੍ਰੀ ਨਮਨ ਮੜਕਨ ਨੇ ਦਿੱਤੀ। ਸ੍ਰੀ ਨਮਨ ਮੜਕਨ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਮੂਹ ਵਾਹਨ ਮਾਲਕਾਂ, ਖਰੀਦਦਾਰਾਂ ਅਤੇ ਅਧਿਕਾਰਤ ਡੀਲਰਾਂ ਨੂੰ ਅਪੀਲ ਕੀਤੀ ਕਿ ਉਹ ਕੇਂਦਰੀ ਮੋਟਰ ਵਾਹਨ ਨਿਯਮਾਂ ਅਤੇ ਜਾਰੀ ਐਸ.ਓ.ਪੀ. ਦੀ ਪੂਰੀ ਪਾਲਣਾ ਨੂੰ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਮੋਟਰ ਵਾਹਨ ਐਕਟ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਮੋਟਰ ਵਹੀਕਲ ਨਿਯਮ,1989 ਦੇ ਰੂਲ 55-ਏ ਤੋਂ ਰੂਲ 55-ਐਚ ਅਨੁਸਾਰ ਕੋਈ ਵੀ ਵਿਅਕਤੀ ਬਿਨਾਂ ਅਧਿਕਾਰਿਤ ਸਰਟੀਫਿਕੇਟ (Authorization Certificate) ਦੇ ਰਜਿਸਟਰਡ ਵਾਹਨਾਂ ਦਾ ਡੀਲਰ ਨਹੀਂ ਬਣ ਸਕਦਾ। ਡੀਲਰਾਂ ਨੂੰ ਨਿਰਧਾਰਤ ਪੋਰਟਲ ਰਾਹੀਂ ਅਰਜ਼ੀ ਦੇਣੀ ਹੋਵੇਗੀ ਅਤੇ ਮਨਜ਼ੂਰੀ ਮਿਲਣ ਉਪਰੰਤ ਅਧਿਕਾਰਤ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ। ਰਜਿਸਟਰਡ ਡੀਲਰਾਂ ਨੂੰ ਆਪਣਾ ਅਧਿਕਾਰਿਤ ਸਰਟੀਫਿਕੇਟ(Authorization Certificate) ਆਪਣੇ ਕਾਰੋਬਾਰੀ ਸਥਾਨ ’ਤੇ ਲਗਾਉਣਾ ਲਾਜਮੀ ਹੋਵੇਗਾ। ਸ੍ਰੀ ਨਮਨ ਮੜਕਨ ਨੇ ਕਿਹਾ ਕਿ ਮੋਟਰ ਵਹੀਕਲ ਦੇ ਨਵੇਂ ਨਿਯਮਾਂ ਸਬੰਧੀ ਹੋਰ ਵਧੇਰੇ ਜਾਣਕਾਰੀ ਜਾਂ ਕਿਸੇ ਵੀ ਤਰ੍ਹਾਂ ਦੇ ਸਪੱਸ਼ਟੀਕਰਨ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਦੂਜੀ ਮੰਜਿਲ ਤੇ ਸਥਿਤ ਕਮਰਾ ਨੰ 322 ਰੀਜਨਲ ਟਰਾਂਸਪੋਰਟ ਅਫ਼ਸਰ ਦੇ ਦਫ਼ਤਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Exit mobile version