Home ਪੰਜਾਬ ਕੌਮੀ ਡੀ-ਵਾਰਮਿੰਗ ਡੇਅ 10 ਅਗਸਤ ਨੂੰ ਮਨਾਇਆ ਜਾਵੇਗਾ: ਅੰਕੁਰ ਮਹਿੰਦਰੂ

ਕੌਮੀ ਡੀ-ਵਾਰਮਿੰਗ ਡੇਅ 10 ਅਗਸਤ ਨੂੰ ਮਨਾਇਆ ਜਾਵੇਗਾ: ਅੰਕੁਰ ਮਹਿੰਦਰੂ

Health authorities urge parents, schools, and communities to ensure children's participation in the nationwide de-worming campaign.

0
ਸੰਗਰੂਰ, 03 ਅਗਸਤ, 2026 (ਦੀਪਕ ਦੱਤਾ) : ਡਿਪਟੀ ਕਮਿਸ਼ਨਰ ਸੰਗਰੂਰ ਸ਼੍ਰੀਮਤੀ ਪੂਨਮਦੀਪ ਕੌਰ ਦੀਆਂ ਹਦਾਇਤਾਂ ਅਨੁਸਾਰ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਅੰਕੁਰ ਮੋਹਿੰਦਰੂ ਦੀ ਪ੍ਰਧਾਨਗੀ ਅਤੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਅੰਜੂ ਸਿੰਗਲਾ ਦੀ ਅਗਵਾਈ ਹੇਠ ਡੀ-ਵਾਰਮਿੰਗ ਡੇਅ ਸਬੰਧੀ ਜ਼ਿਲ੍ਹਾ ਟਾਸਕ ਫੋਰਸ ਦੀ ਮੀਟਿੰਗ ਕੀਤੀ ਗਈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕੌਮੀ ਡੀ-ਵਾਰਮਿੰਗ ਡੇਅ 10 ਅਗਸਤ ਨੂੰ ਮਨਾਇਆ ਜਾ ਰਿਹਾ ਹੈ ਅਤੇ ਇਸਦਾ ਮੋਪ-ਅਪ ਡੇਅ 17 ਅਗਸਤ ਨੂੰ ਨਿਸ਼ਚਿਤ ਕੀਤਾ ਗਿਆ ਹੈ ਅਤੇ ਇਸ ਦੌਰਾਨ ਜ਼ਿਲ੍ਹੇ ਦੇ ਸਾਰੇ ਸਰਕਾਰੀ, ਅਰਧ-ਸਰਕਾਰੀ ਅਤੇ ਨਿੱਜੀ ਸਕੂਲਾਂ ਅਤੇ ਆਂਗਣਵਾੜੀਆਂ ਵਿੱਚ 1 ਸਾਲ ਤੋਂ 19 ਸਾਲ ਤਕ ਦੇ ਸਾਰੇ ਬੱਚਿਆਂ ਨੂੰ ਪੇਟ ਦੇ ਕੀੜਿਆਂ ਦੇ ਖਾਤਮੇ ਲਈ ਐਲਬੈਂਡਾਜ਼ੋਲ ਦੀਆਂ ਗੋਲੀਆਂ ਅਤੇ ਪੀਣ ਵਾਲੀ ਦਵਾਈ ਦਿੱਤੀ ਜਾਣੀ ਹੈ।
ਉਹਨਾਂ ਨੇ ਮੀਟਿੰਗ ਵਿੱਚ ਹਾਜ਼ਰ ਵੱਖ-ਵੱਖ ਵਿਭਾਗਾਂ ਦੇ ਨੁਮਾਇੰਦਿਆਂ ਨੂੰ ਹਦਾਇਤਾਂ ਦਿੰਦਿਆਂ ਕਿਹਾ ਕਿ ਇਸ ਮੁਹਿੰਮ ਨੂੰ ਸਫਲ ਬਨਾਉਣ ਵਿੱਚ ਸਮੂਹ ਵਿਭਾਗਾਂ ਦੀ ਭਾਗੀਦਾਰੀ ਜ਼ਰੂਰੀ ਹੈ। ਇਸ ਲਈ ਸਮੂਹ ਵਿਭਾਗ ਆਪਸੀ ਤਾਲਮੇਲ ਨਾਲ ਕੰਮ ਕਰਨ।
ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਅੰਜੂ ਸਿੰਗਲਾ ਨੇ ਦੱਸਿਆ ਕਿ ਇਹ ਗੋਲੀਆਂ ਸੰਗਰੂਰ ਵਿੱਚ ਲਗਭਗ 2,91,053 ਲਾਭਪਾਤਰੀਆਂ ਨੂੰ ਦਿੱਤੀਆਂ ਜਾਣੀਆਂ ਹਨ। ਉਹਨਾਂ ਕਿਹਾ ਕਿ ਗੋਲੀ ਦੇਣ ਵਾਲੇ ਅਧਿਆਪਕ ਜਾ ਮਾਪੇ ਇਸ ਗੱਲ ਦਾ ਧਿਆਨ ਰੱਖਣ ਕਿ ਇਹ ਗੋਲੀ ਖਾਲੀ ਪੇਟ ਨਹੀਂ ਖਾਣੀ। ਖਾਣਾ ਖਾਣ ਤੋਂ ਬਾਅਦ ਹੀ ਇਹ ਗੋਲੀ ਲਈ ਜਾਵੇ ਅਤੇ ਇਸ ਨੂੰ ਚਬਾ ਕੇ ਹੀ ਖਾਇਆ ਜਾਵੇ ਅਤੇ ਇੱਕ ਤੋਂ 02 ਸਾਲ ਤੱਕ ਦੇ ਬੱਚਿਆਂ ਨੂੰ ਗੋਲੀ ਦੀ ਥਾਂ ਸਿਰਪ (ਪੀਣ ਵਾਲੀ ਦਵਾਈ) ਦਿੱਤਾ ਜਾਵੇਗਾ।
ਇਸ ਦੌਰਾਨ ਮੀਟਿੰਗ ਵਿੱਚ ਡੀ.ਡੀ.ਪੀ.ਓ. ਜੇ.ਐਸ. ਬੱਗਾ, ਮੈਡੀਕਲ ਅਫਸਰ (ਜ਼ਿਲ੍ਹਾ ਸਕੂਲ ਹੈਲਥ) ਡਾ. ਅਮਨਜੋਤ ਕੌਰ, ਮੈਡੀਕਲ ਅਫਸਰ ਡਾ. ਗੁਰਬੀਰ ਕੌਰ, ਜ਼ਿਲ੍ਹਾ ਸਮੂਹ ਸਿੱਖਿਆ ਅਤੇ ਸੁਚਨਾ ਅਫਸਰ ਕਰਨੈਲ ਸਿੰਘ, ਆਰ.ਬੀ.ਐਸ.ਕੇ. ਕੋਆਰਡੀਨੇਟਰ ਲਖਵੀਰ ਕੌਰ ਅਤੇ ਵੱਖ-ਵੱਖ ਵਿਭਾਗਾਂ ਦੇ ਨੁਮਾਇੰਦੇ ਹਾਜ਼ਰ ਸਨ।

Exit mobile version