Homeਦੇਸ਼ਨਾਗਪੁਰ ਦੇ ਸਰਾਫ਼ਾ ਵਪਾਰੀਆਂ ਨੂੰ ਫ਼ਿਰੌਤੀ ਲਈ ਧਮਕੀਆਂ, 8 ਕਾਰੋਬਾਰੀਆਂ ਤੋਂ 10-10...

ਨਾਗਪੁਰ ਦੇ ਸਰਾਫ਼ਾ ਵਪਾਰੀਆਂ ਨੂੰ ਫ਼ਿਰੌਤੀ ਲਈ ਧਮਕੀਆਂ, 8 ਕਾਰੋਬਾਰੀਆਂ ਤੋਂ 10-10 ਲੱਖ ਦੀ ਮੰਗ

Nagpur Jewellers Receive Extortion Threats, ₹10 Lakh Demanded from Each of 8 Traders

ਨਾਗਪੁਰ, 2 ਨਵੰਬਰ 2026 (ਛੱਤਰਪਾਲ ਸਿੰਘ): ਮਹਾਰਾਸ਼ਟਰ ਦੇ ਨਾਗਪੁਰ ਵਿੱਚ ਸਰਾਫ਼ਾ ਬਾਜ਼ਾਰ ਦੇ ਵਪਾਰੀਆਂ ਨੂੰ ਨਿਸ਼ਾਨਾ ਬਣਾ ਕੇ ਫ਼ਿਰੌਤੀ ਮੰਗਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਕਥਿਤ ਤੌਰ ’ਤੇ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਂ ’ਤੇ ਭੇਜੀਆਂ ਗਈਆਂ ਧਮਕੀ ਭਰੀਆਂ ਚਿੱਠੀਆਂ ਨੇ ਵਪਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਚਿੰਤਾ ਵਧਾ ਦਿੱਤੀ ਹੈ। ਹੁਣ ਤੱਕ ਘੱਟੋ-ਘੱਟ ਅੱਠ ਵਪਾਰੀਆਂ ਨੂੰ ਅਜਿਹੀਆਂ ਚਿੱਠੀਆਂ ਮਿਲਣ ਦੀ ਜਾਣਕਾਰੀ ਹੈ।

ਚਿੱਠੀਆਂ ਵਿੱਚ ਹਰੇਕ ਵਪਾਰੀ ਤੋਂ 10 ਲੱਖ ਰੁਪਏ ਦੀ ਫ਼ਿਰੌਤੀ ਮੰਗੀ ਗਈ ਹੈ। ਧਮਕੀ ਦੇਣ ਵਾਲਿਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਪੈਸੇ ਨਾ ਦਿੱਤੇ ਗਏ ਜਾਂ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਂ ਵਪਾਰੀਆਂ ਸਮੇਤ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਜਾਨੋਂ ਮਾਰ ਦਿੱਤਾ ਜਾਵੇਗਾ। ਪੁਲਿਸ ਸੂਤਰਾਂ ਅਨੁਸਾਰ ਪਿਛਲੇ ਚਾਰ ਤੋਂ ਪੰਜ ਦਿਨਾਂ ਤੋਂ ਵਪਾਰੀਆਂ ਨੂੰ ਇਹ ਧਮਕੀ ਪੱਤਰ ਮਿਲ ਰਹੇ ਸਨ। ਮੁਲਜ਼ਮਾਂ ਨੇ ਫ਼ਿਰੌਤੀ ਦੇਣ ਲਈ ਆਪਣੀ ਸਹਿਮਤੀ ਪ੍ਰਗਟਾਉਣ ਵਾਸਤੇ ਦੁਕਾਨਾਂ ਦੇ ਬਾਹਰ ਇੱਕ ਵਿਸ਼ੇਸ਼ ਨਾਅਰਾ ਲਿਖਣ ਦੀ ਸ਼ਰਤ ਵੀ ਰੱਖੀ ਸੀ। ਇਸ ਤੋਂ ਬਾਅਦ ਫ਼ਿਰੌਤੀ ਦੀ ਰਕਮ ਪਹੁੰਚਾਉਣ ਲਈ ਅਗਲੇ ਨਿਰਦੇਸ਼ ਦੇਣ ਦੀ ਗੱਲ ਕਹੀ ਗਈ ਸੀ।

ਇਸ ਮਾਮਲੇ ਵਿੱਚ ਪੁਲਿਸ ਨੂੰ ਸ਼ੱਕ ਹੈ ਕਿ ਧਮਕੀ ਭਰੀਆਂ ਚਿੱਠੀਆਂ ਪਿੱਛੇ ਸਥਾਨਕ ਅਪਰਾਧੀਆਂ ਦਾ ਹੱਥ ਵੀ ਹੋ ਸਕਦਾ ਹੈ। ਜਾਂਚ ਏਜੰਸੀਆਂ ਇਹ ਪਤਾ ਲਗਾਉਣ ਵਿੱਚ ਜੁਟੀਆਂ ਹੋਈਆਂ ਹਨ ਕਿ ਕੀ ਇਸ ਘਟਨਾ ਦਾ ਸੱਚਮੁੱਚ ਕਿਸੇ ਗੈਂਗ ਨਾਲ ਸਬੰਧ ਹੈ ਜਾਂ ਗੈਂਗ ਦੇ ਨਾਂ ਦੀ ਵਰਤੋਂ ਕਰਕੇ ਵਪਾਰੀਆਂ ਨੂੰ ਡਰਾਇਆ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਆਫ਼ ਪੁਲਿਸ (ਜ਼ੋਨ-3) ਰਾਹੁਲ ਮਦਨੇ ਨੇ ਦੱਸਿਆ ਕਿ ਪੁਲਿਸ ਵੱਲੋਂ ਪ੍ਰਭਾਵਿਤ ਵਪਾਰੀਆਂ ਨਾਲ ਸੰਪਰਕ ਕੀਤਾ ਗਿਆ ਹੈ ਅਤੇ ਉਹ ਸ਼ਿਕਾਇਤ ਦਰਜ ਕਰਵਾਉਣ ਲਈ ਤਿਆਰ ਹਨ। ਇਸ ਸਬੰਧੀ ਤਹਿਸੀਲ ਪੁਲਿਸ ਥਾਣੇ ਵਿੱਚ ਮਾਮਲਾ ਦਰਜ ਕਰਨ ਦੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਵੱਲੋਂ ਧਮਕੀਆਂ ਦੇਣ ਵਾਲਿਆਂ ਦੀ ਪਛਾਣ ਕਰਨ ਅਤੇ ਪੂਰੇ ਮਾਮਲੇ ਦੀ ਸੱਚਾਈ ਸਾਹਮਣੇ ਲਿਆਉਣ ਲਈ ਜਾਂਚ ਜਾਰੀ ਹੈ।

 

RELATED ARTICLES
- Advertisment -
Google search engine
Google search engine
Google search engine

Most Popular

Recent Comments