Home ਸਪੋਰਟਸ “My Person”… ਅਰਸ਼ਦੀਪ ਸਿੰਘ ਨੇ ਮਾਡਲ ਸਮਰੀਨ ਕੌਰ ਨਾਲ ਰਿਸ਼ਤਾ ਕੀਤਾ ਜਨਤਕ

“My Person”… ਅਰਸ਼ਦੀਪ ਸਿੰਘ ਨੇ ਮਾਡਲ ਸਮਰੀਨ ਕੌਰ ਨਾਲ ਰਿਸ਼ਤਾ ਕੀਤਾ ਜਨਤਕ

0

ਚੰਡੀਗੜ੍ਹ, 27 ਜੁਲਾਈ, 2026 (ਹਰਸ਼ਪ੍ਰੀਤ ਕੌਰ) : ਪੰਜਾਬੀ ਮਾਡਲ ਅਤੇ ਅਦਾਕਾਰਾ ਸਮਰੀਨ ਕੌਰ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਚੱਲ ਰਹੀਆਂ ਅਫ਼ਵਾਹਾਂ ‘ਤੇ ਭਾਰਤੀ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਖ਼ੁਦ ਵਿਰਾਮ ਲਗਾ ਦਿੱਤਾ ਹੈ। ਅਰਸ਼ਦੀਪ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਮਰੀਨ ਨਾਲ ਦੋ ਖ਼ੂਬਸੂਰਤ ਤਸਵੀਰਾਂ ਸਾਂਝੀਆਂ ਕਰਦਿਆਂ “My Person” (ਮੇਰਾ ਆਪਣਾ) ਲਿਖ ਕੇ ਆਪਣੇ ਰਿਸ਼ਤੇ ਦੀ ਅਧਿਕਾਰਤ ਪੁਸ਼ਟੀ ਕੀਤੀ ਹੈ। ਦੋਵਾਂ ਦੇ ਅਫ਼ੇਅਰ ਦੀਆਂ ਚਰਚਾਵਾਂ ਅਪ੍ਰੈਲ 2026 ‘ਚ ਉਸ ਵੇਲੇ ਸ਼ੁਰੂ ਹੋਈਆਂ ਸਨ, ਜਦੋਂ ਅਰਸ਼ਦੀਪ ਨੇ ਸਨੈਚਪੈਟ ‘ਤੇ ਇੱਕ ਕੁੜੀ ਦਾ ਹੱਥ ਫੜੇ ਹੋਏ ਫੋਟੋ ਪਾਈ ਸੀ, ਜਿਸ ਦੇ ਟੈਟੂ ਤੋਂ ਪ੍ਰਸ਼ੰਸਕਾਂ ਨੇ ਸਮਰੀਨ ਕੌਰ ਦੀ ਪਛਾਣ ਕੀਤੀ ਸੀ। ਹੁਣ ਇਸ ਪੋਸਟ ਤੋਂ ਬਾਅਦ ਪ੍ਰਸ਼ੰਸਕਾਂ ਅਤੇ ਕ੍ਰਿਕਟ ਜਗਤ ਦੀਆਂ ਹਸਤੀਆਂ ਵੱਲੋਂ ਦੋਵਾਂ ਨੂੰ ਵਧਾਈਆਂ ਮਿਲ ਰਹੀਆਂ ਹਨ।

 

Exit mobile version