ਪਟਿਆਲਾ ਅਪਡੇਟ ਐਕਸ਼ਨ ਮੋਡ ਵਿੱਚ ਨਗਰ ਨਿਗਮ, ਪਾਲਤੂ ਕੁੱਤਿਆਂ ਦੀ ਰਜਿਸਟ੍ਰੇਸ਼ਨ ਕਰਵਾਉਣੀ ਹੋਇਆ ਲਾਜ਼ਮੀ Municipal Corporation Makes Pet Dog Registration Mandatory By Harshpreet Kaur - August 15, 2026 0 Facebook Twitter Pinterest WhatsApp ਪਟਿਆਲਾ, 15 ਅਗਸਤ, 2026 (ਦੀਪਕ ਦੱਤਾ) : ਨਗਰ ਨਿਗਮ ਪਟਿਆਲਾ ਵੱਲੋਂ ਸ਼ਹਿਰ ਦੀ ਹਦੂਦ ਅੰਦਰ ਪਾਲਤੂ ਕੁੱਤੇ ਰੱਖਣ ਵਾਲੇ ਵਸਨੀਕਾਂ ਲਈ ਇੱਕ ਅਹਿਮ ਪਬਲਿਕ ਨੋਟਿਸ ਜਾਰੀ ਕੀਤਾ ਗਿਆ ਹੈ। ਨਿਗਮ ਪ੍ਰਸ਼ਾਸਨ ਨੇ ਹਦਾਇਤ ਕੀਤੀ ਹੈ ਕਿ ਨਿਗਮ ਖੇਤਰ ਅਧੀਨ ਜਿਨ੍ਹਾਂ ਵੀ ਵਸਨੀਕਾਂ ਨੇ ਆਪਣੇ ਘਰਾਂ ਵਿੱਚ ਪਾਲਤੂ ਕੁੱਤੇ ਰੱਖੇ ਹੋਏ ਹਨ, ਉਹ ਉਨ੍ਹਾਂ ਦੀ ਰਜਿਸਟ੍ਰੇਸ਼ਨ ਨਗਰ ਨਿਗਮ ਕੋਲ ਕਰਵਾਉਣੀ ਯਕੀਨੀ ਬਣਾਉਣ। ਸਿਹਤ ਅਫ਼ਸਰ ਨੇ ਦੱਸਿਆ ਕਿ ਨਗਰ ਨਿਗਮ ਪਟਿਆਲਾ ਨੇ ਸ਼ਹਿਰ ਵਾਸੀਆਂ ਦੀ ਸੁਵਿਧਾ ਲਈ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਆਨਲਾਈਨ ਕੀਤੀ ਗਈ ਹੈ। ਪਾਲਤੂ ਕੁੱਤਿਆਂ ਦੇ ਮਾਲਕ ਪੰਜਾਬ ਸਰਕਾਰ ਦੇ ਪੋਰਟਲ https://mseva.lgpunjab.gov.in/digit-ui/citizen/ptr-home ‘ਤੇ ਜਾ ਕੇ ਆਸਾਨੀ ਨਾਲ ਆਨਲਾਈਨ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਨਿਗਮ ਪ੍ਰਸ਼ਾਸ਼ਨ ਨੇ ਸਪੱਸ਼ਟ ਕੀਤਾ ਕਿ ਇਸ ਸਬੰਧੀ ਕਿਸੇ ਵੀ ਜਾਣਕਾਰੀ ਜਾਂ ਪੁੱਛਗਿੱਛ ਲਈ ਹੈਲਪਲਾਈਨ ਨੰਬਰ 1800-180-2808 ਜਾਂ ਈਮੇਲ Healthbranchmcpta@gmail.com ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਨਿਗਮ ਵੱਲੋਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਨਿਯਮਾਂ ਦੀ ਪਾਲਣਾ ਕਰਦਿਆਂ ਜਲਦ ਤੋਂ ਜਲਦ ਆਪਣੇ ਪਾਲਤੂ ਜਾਨਵਰਾਂ ਦਾ ਇੰਦਰਾਜ ਕਰਵਾਉਣ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਇਸ ਬਾਰੇ ਜਾਣਕਾਰੀ ਜਾਂ ਰਜਿਸਟਰੇਸ਼ਨ ਕਰਵਾਉਣਾ ਚਾਹੁੰਦਾ ਹੈ ਤਾ ਸਿੱਧੇ ਤੌਰ ਤੇ ਨਿਗਮ ਦੀ ਹੈਲਥ ਸ਼ਾਖਾ ਵਿੱਚ ਸੰਪਰਕ ਕਰ ਸਕਦਾ ਹੈ