Home ਦੇਸ਼ ਹਿਮਾਚਲ ‘ਚ ਮਾਨਸੂਨ ਦਾ ਕਹਿਰ, 153 ਸੜਕਾਂ ਹੋਈਆਂ ਬੰਦ

ਹਿਮਾਚਲ ‘ਚ ਮਾਨਸੂਨ ਦਾ ਕਹਿਰ, 153 ਸੜਕਾਂ ਹੋਈਆਂ ਬੰਦ

Heavy monsoon rains continue to disrupt normal life in Himachal Pradesh.

0

ਸ਼ਿਮਲਾ, 5 ਅਗਸਤ, 2026 (ਰਾਜੇਸ਼ ਕੁਮਾਰ) : ਹਿਮਾਚਲ ਪ੍ਰਦੇਸ਼ ਵਿੱਚ ਹੋ ਰਹੀ ਲਗਾਤਾਰ ਭਾਰੀ ਬਾਰਿਸ਼ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ ਹੈ। ਰਾਜ ਐਮਰਜੈਂਸੀ ਆਪਰੇਸ਼ਨ ਸੈਂਟਰ (SEOC) ਅਨੁਸਾਰ ਸੂਬੇ ਵਿੱਚ 153 ਸੜਕਾਂ ਬੰਦ ਕੀਤੀਆਂ, 191 ਬਿਜਲੀ ਟਰਾਂਸਫਾਰਮਰ ਠੱਪ ਅਤੇ 58 ਪਾਣੀ ਸਪਲਾਈ ਯੋਜਨਾਵਾਂ ਪ੍ਰਭਾਵਿਤ ਹਨ। ਸਭ ਤੋਂ ਵੱਧ ਪ੍ਰਭਾਵ ਮੰਡੀ, ਸਿਰਮੌਰ, ਕੁੱਲੂ ਅਤੇ ਸ਼ਿਮਲਾ ਜ਼ਿਲ੍ਹਿਆਂ ਵਿੱਚ ਹੋਇਆ ਹੈ। ਪ੍ਰਸ਼ਾਸਨ ਵੱਲੋਂ ਸੜਕਾਂ ਖੋਲ੍ਹਣ, ਬਿਜਲੀ ਅਤੇ ਪਾਣੀ ਦੀ ਸਪਲਾਈ ਬਹਾਲ ਕਰਨ ਲਈ ਜੰਗੀ ਪੱਧਰ ‘ਤੇ ਕੰਮ ਕੀਤਾ ਜਾ ਰਿਹਾ ਹੈ।

ਮੌਸਮ ਵਿਭਾਗ ਨੇ ਅਗਲੇ 4 ਤੋਂ 5 ਦਿਨਾਂ ਤੱਕ ਹਿਮਾਚਲ ਵਿੱਚ ਮਾਨਸੂਨ ਸਰਗਰਮ ਰਹਿਣ ਅਤੇ ਕਈ ਥਾਵਾਂ ‘ਤੇ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਹੈ। ਲੋਕਾਂ ਨੂੰ ਭੂ-ਖਿਸਕਣ ਅਤੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ।

 

Exit mobile version