Home ਪੰਜਾਬ ਮੋਹਾਲੀ ਵਿਧਾਇਕ ਕੁਲਵੰਤ ਸਿੰਘ ਤਿੰਨ ਗਰੀਬ ਹੋਣਹਾਰ NEET ਵਿਦਿਆਰਥੀਆਂ ਦੀ ਪੜ੍ਹਾਈ ਦਾ...

ਮੋਹਾਲੀ ਵਿਧਾਇਕ ਕੁਲਵੰਤ ਸਿੰਘ ਤਿੰਨ ਗਰੀਬ ਹੋਣਹਾਰ NEET ਵਿਦਿਆਰਥੀਆਂ ਦੀ ਪੜ੍ਹਾਈ ਦਾ ਖਰਚਾ ਚੁੱਕਣਗੇ

Mohali MLA Kulwant Singh to Fund Education of Three Poor NEET Qualifiers

0

ਮੋਹਾਲੀ, 6 ਸਤੰਬਰ 2026 (ਜਗਜੀਤ ਸਿੰਘ): ਮੋਹਾਲੀ ਦੇ ਵਿਧਾਇਕ ਅਤੇ JLPL ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਕੁਲਵੰਤ ਸਿੰਘ ਨੇ ਇਸ ਸਾਲ NEET ਪ੍ਰੀਖਿਆ ਪਾਸ ਕਰਨ ਵਾਲੇ ਤਿੰਨ ਗਰੀਬ ਅਤੇ ਹੋਣਹਾਰ ਵਿਦਿਆਰਥੀਆਂ ਦੀ ਪੂਰੀ ਪੜ੍ਹਾਈ ਦਾ ਖਰਚਾ ਚੁੱਕਣ ਦਾ ਐਲਾਨ ਕੀਤਾ ਹੈ। ਕੁਲਵੰਤ ਸਿੰਘ ਨੇ ਦੱਸਿਆ ਕਿ ਉਹ ਇਨ੍ਹਾਂ ਵਿਦਿਆਰਥੀਆਂ ਦੀ ਮੈਡੀਕਲ ਕਾਲਜ ਦੀ ਫੀਸ, ਹੋਸਟਲ ਫੀਸ ਅਤੇ ਸਿੱਖਿਆ ਨਾਲ ਜੁੜੇ ਹੋਰ ਜ਼ਰੂਰੀ ਖਰਚੇ ਆਪਣੀ ਤਰਫੋਂ ਅਦਾ ਕਰਨਗੇ। ਇਹ ਤਿੰਨੇ ਵਿਦਿਆਰਥੀ ਪੰਜਾਬ ਦੇ ਮੈਰੀਟੋਰੀਅਸ ਸਕੂਲਾਂ ਵਿੱਚ ਪੜ੍ਹੇ ਹਨ ਅਤੇ NEET ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਮੈਡੀਕਲ ਸਿੱਖਿਆ ਲਈ ਚੁਣੇ ਗਏ ਹਨ।

ਜਾਣਕਾਰੀ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਦੇ ਆਲਮਵਾਲਾ ਪਿੰਡ ਨਾਲ ਸਬੰਧਤ ਮਹਿਕਦੀਪ ਸਿੰਘ ਨੂੰ ਗਿਆਨ ਸਾਗਰ ਮੈਡੀਕਲ ਕਾਲਜ, ਬਨੂੜ ਵਿੱਚ ਦਾਖਲਾ ਮਿਲਿਆ ਹੈ। ਮਲੋਟ ਦੇ ਅਮਨ ਸਿੰਘ ਨੇ ਮੈਡੀਕਲ ਕਾਲਜ ਫਰੀਦਕੋਟ ਵਿੱਚ ਦਾਖਲਾ ਹਾਸਲ ਕੀਤਾ ਹੈ, ਜਦਕਿ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਹੌਜ ਗੰਧੜ ਨਾਲ ਸਬੰਧਤ ਸੁਮਨਦੀਪ ਕੌਰ ਨੂੰ ਵੀ ਮੈਡੀਕਲ ਸਿੱਖਿਆ ਲਈ ਦਾਖਲਾ ਮਿਲਿਆ ਹੈ। ਵਿਦਿਆਰਥੀਆਂ ਦੇ ਪਰਿਵਾਰਾਂ ਨੇ ਕੁਲਵੰਤ ਸਿੰਘ ਦੇ ਇਸ ਫੈਸਲੇ ਲਈ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਆਰਥਿਕ ਮੁਸ਼ਕਲਾਂ ਦੇ ਬਾਵਜੂਦ ਉਨ੍ਹਾਂ ਦੇ ਬੱਚਿਆਂ ਨੂੰ ਆਪਣੀ ਡਾਕਟਰੀ ਪੜ੍ਹਾਈ ਜਾਰੀ ਰੱਖਣ ਦਾ ਮੌਕਾ ਮਿਲੇਗਾ। ਕੁਲਵੰਤ ਸਿੰਘ ਨੇ ਕਿਹਾ ਕਿ ਹੋਣਹਾਰ ਅਤੇ ਲੋੜਵੰਦ ਵਿਦਿਆਰਥੀਆਂ ਦੀ ਸਿੱਖਿਆ ਵਿੱਚ ਸਹਾਇਤਾ ਕਰਨਾ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ ਅਤੇ ਉਹ ਇਨ੍ਹਾਂ ਵਿਦਿਆਰਥੀਆਂ ਦੀ ਪੜ੍ਹਾਈ ਪੂਰੀ ਹੋਣ ਤੱਕ ਲੋੜੀਂਦਾ ਸਹਿਯੋਗ ਜਾਰੀ ਰੱਖਣਗੇ।

 

Exit mobile version