Home ਦੇਸ਼ ਰਾਸ਼ਟਰੀ ਹੈਂਡਲੂਮ ਦਿਵਸ ‘ਤੇ ਮੋਦੀ ਦੀ GRWM ਮੁਹਿੰਮ

ਰਾਸ਼ਟਰੀ ਹੈਂਡਲੂਮ ਦਿਵਸ ‘ਤੇ ਮੋਦੀ ਦੀ GRWM ਮੁਹਿੰਮ

PM Modi urges citizens to promote India's handloom heritage on National Handloom Day 2026.

0
ਨਵੀਂ ਦਿੱਲੀ, 7 ਅਗਸਤ, 2026 (ਹਰਸ਼ਪ੍ਰੀਤ ਕੌਰ) : ਰਾਸ਼ਟਰੀ ਹੈਂਡਲੂਮ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਸੋਸ਼ਲ ਮੀਡੀਆ ਰਾਹੀਂ ਭਾਰਤ ਦੀ ਵਿਭਿੰਨ ਹੈਂਡਲੂਮ ਪਰੰਪਰਾ ਨੂੰ ਉਤਸ਼ਾਹਿਤ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਉਹ ਆਪਣੇ ਮਨਪਸੰਦ ਹੈਂਡਲੂਮ ਕੱਪੜਿਆਂ ਨਾਲ “Get Ready With Me (GRWM)” ਵੀਡੀਓ ਬਣਾਕੇ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕਰਨੀਆਂ ਚਾਹੀਦੀਆਂ ਹਨ ਅਤੇ  ਕਿਹਾ ਕਿ ਆਪਣੀਆਂ ਪੌਸਟਾਂ ਵਿੱਚ #NationalHandloomDay ਹੈਸ਼ਟੈਗ ਦੀ ਵਰਤੋਂ ਕਰਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਲਿਖਿਆ ਕਿ 7 ਅਗਸਤ ਨੂੰ ਰਾਸ਼ਟਰੀ ਹੈਂਡਲੂਮ ਦਿਵਸ ਹੈ ਅਤੇ ਇਹ ਭਾਰਤ ਦੀ ਹੈਂਡਲੂਮ ਵਿਭਿੰਨਤਾ ਨੂੰ ਦੁਨੀਆ ਤੱਕ ਪਹੁੰਚਾਉਣ ਦਾ ਸ਼ਾਨਦਾਰ ਮੌਕਾ ਹੈ। ਇਸ ਦਿਵਸ ਦਾ ਆਯੋਜਨ ਨਵੀਂ ਦਿੱਲੀ ਸਥਿਤ ਰਾਸ਼ਟਰਪਤੀ ਭਵਨ ਕਲਚਰਲ ਸੈਂਟਰ ਵਿੱਚ 12ਵਾਂ ਰਾਸ਼ਟਰੀ ਹੈਂਡਲੂਮ ਦਿਵਸ ਮਨਾਈਆ ਜਾ ਰਿਹਾ ਹੈ। ਸਮਾਗਮ ਵਿੱਚ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਕੇਂਦਰੀ ਕਪੜਾ ਮੰਤਰੀ ਗਿਰਿਰਾਜ ਸਿੰਘ, ਰਾਜ ਮੰਤਰੀ ਪਬਿਤ੍ਰਾ ਮਾਰਗਰੀਟਾ ਅਤੇ ਕਈ ਸੀਨੀਅਰ ਅਧਿਕਾਰੀ ਵੀ ਮੌਜੂਦ ਰਹਿਣਗੇ।
ਇਸ ਸਮਾਗਮ ਦੌਰਾਨ ਸਾਲ 2025 ਲਈ 3 ਸੰਤ ਕਬੀਰ ਹੈਂਡਲੂਮ ਐਵਾਰਡ ਅਤੇ 19 ਰਾਸ਼ਟਰੀ ਹੈਂਡਲੂਮ ਐਵਾਰਡ ਨਾਲ ਕੁੱਲ 22 ਐਵਾਰਡ ਦੇਸ਼ ਭਰ ਦੇ ਉੱਤਮ ਬੁਣਕਰਾਂ ਨੂੰ ਉਨ੍ਹਾਂ ਦੀ ਕਲਾ, ਨਵੀਨਤਾ ਅਤੇ ਰਵਾਇਤੀ ਬੁਣਾਈ ਨੂੰ ਸੰਭਾਲਣ ਵਿੱਚ ਯੋਗਦਾਨ ਲਈ ਪ੍ਰਦਾਨ ਕੀਤੇ ਜਾਣਗੇ। ਇਸ ਸਮਾਗਮ ਵਿੱਚ ਭਾਰਤ ਦੀਆਂ ਵੱਖ-ਵੱਖ ਹੈਂਡਲੂਮ ਪਰੰਪਰਾਵਾਂ ਨੂੰ ਸਮਰਪਿਤ ਚਾਰ ਯਾਦਗਾਰੀ ਡਾਕ ਟਿਕਟਾਂ ਵੀ ਜਾਰੀ ਕੀਤੀਆਂ ਜਾਣਗੀਆਂ ਅਤੇ ਨਾਲ ਹੀ “Earth. Root. Thread – Aal Dyed Handloom Textiles of Central India” ਅਤੇ “Handloom Awards Book 2025” ਦਾ ਵੀ ਲੋਕ ਅਰਪਣ ਕੀਤਾ ਜਾਵੇਗਾ।
ਕਪੜਾ ਮੰਤਰਾਲੇ ਦੇ ਅਨੁਸਾਰ ਭਾਰਤ ਦਾ ਹੈਂਡਲੂਮ ਖੇਤਰ 35 ਲੱਖ ਤੋਂ ਵੱਧ ਲੋਕਾਂ ਨੂੰ ਰੋਜ਼ਗਾਰ ਪ੍ਰਦਾਨ ਕਰਦਾ ਹੈ, ਜਿਨ੍ਹਾਂ ਵਿੱਚ 70 ਫ਼ੀਸਦੀ ਤੋਂ ਵੱਧ ਮਹਿਲਾਵਾਂ ਹਨ। ਇਹ ਖੇਤਰ ਭਾਰਤ ਦੀ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਦੇ ਨਾਲ-ਨਾਲ ਵਾਤਾਵਰਣ ਅਨੁਕੂਲ ਉਤਪਾਦਨ ਨੂੰ ਵੀ ਮਜਬੂਤ ਕਰ ਰਿਹਾ ਹੈ। ਰਾਸ਼ਟਰੀ ਹੈਂਡਲੂਮ ਦਿਵਸ ਹਰ ਸਾਲ 7 ਅਗਸਤ ਨੂੰ 1905 ਦੇ ਸਵਦੇਸ਼ੀ ਅੰਦੋਲਨ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਇਸ ਦਿਵਸ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਲ 2015 ਵਿੱਚ ਚੇਨਈ ਵਿੱਚ ਕੀਤੀ ਸੀ ਤਾਂ ਜੋ ਭਾਰਤੀ ਹੈਂਡਲੂਮ ਉਦਯੋਗ ਅਤੇ ਬੁਣਕਰਾਂ ਦੇ ਯੋਗਦਾਨ ਨੂੰ ਵਿਸ਼ਵ ਪੱਧਰ ‘ਤੇ ਮਾਣ ਮਿਲ ਸਕੇ।

Exit mobile version