ਪਟਿਆਲਾ 11 ਅਕਤੂਬਰ, 2026 (ਗੁਰਮੀਤ ਸਿੰਘ ਤੁੰਗ) : ਪਟਿਆਲਾ ਸ਼ਹਿਰੀ ਤੋਂ ਵਿਧਾਇਕ ਸ੍ਰੀ ਅਜੀਤਪਾਲ ਸਿੰਘ ਕੋਹਲੀ ਵੱਲੋਂ ਅੱਜ ਪ੍ਰਾਚੀਨ ਸ੍ਰੀ ਭੂਤਨਾਥ ਮੰਦਿਰ ਦੇ ਨੇੜੇ 20 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਤ੍ਰਿਸ਼ੂਲ ਚੌਂਕ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਇਲਾਕੇ ਦੇ ਵਿਕਾਸ ਕਾਰਜਾਂ ਨੂੰ ਅੱਗੇ ਵਧਾਉਣ ਦੀ ਦਿਸ਼ਾ ਵਿੱਚ ਇਸ ਪ੍ਰੋਜੈਕਟ ਨੂੰ ਅਹਿਮ ਕਦਮ ਦੱਸਿਆ ਗਿਆ।ਤ੍ਰਿਸ਼ੂਲ ਚੌਂਕ ਦੇ ਨਿਰਮਾਣ ਨਾਲ ਇਲਾਕੇ ਦੀ ਦਿੱਖ ਨੂੰ ਸੁੰਦਰ ਬਣਾਉਣ ਅਤੇ ਭੂਤਨਾਥ ਮੰਦਿਰ ਦੇ ਆਲੇ-ਦੁਆਲੇ ਦੇ ਖੇਤਰ ਨੂੰ ਨਵੀਂ ਪਛਾਣ ਦੇਣ ਵਿੱਚ ਮਦਦ ਮਿਲੇਗੀ। ਇਸ ਪ੍ਰੋਜੈਕਟ ਨੂੰ ਲੈ ਕੇ ਇਲਾਕਾ ਵਾਸੀਆਂ ਵਿੱਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ।
ਇਸ ਮੌਕੇ ਦੇਵਿੰਦਰ ਪਾਲ ਸਿੰਘ ਮਿਕੀ, ਸੁਸ਼ੀਲ ਨਈਅਰ, ਉਪ ਪ੍ਰਧਾਨ ਪ੍ਰਾਚੀਨ ਸ੍ਰੀ ਭੂਤਨਾਥ ਮੰਦਿਰ, ਅਸ਼ੀਸ਼ ਨਈਅਰ, ਪ੍ਰਤੀਕ ਸਿੰਗਲਾ, ਪਵਨ ਸਿੰਗਲਾ, ਦਰਸ਼ਨ ਬਾਂਸਲ, ਵੀਰੇਂਦਰ ਖੰਨਾ, ਸੁਸ਼ੀਲ ਨਈਅਰ, ਹਿਤੇਸ਼ ਸਿੰਗਲਾ , ਦੇਵਰਾਜ ਅਗਰਵਾਲ, ਵਰੁਣ ਗੋਇਲ, ਮੋਨਿਕਾ ਸ਼ਰਮਾ, ਰਜੀਵ ਕੱਕੜ, ਅਨੁਰਾਗ ਸ਼ਰਮਾ, ਅਸੋਕ ਜਿੰਦਲ, ਵਲਰਾਮ ਮਿੱਤਲ
ਲੋਕ ਨਿਰਮਾਣ ਵਿਭਾਗ ਅਤੇ ਇਲਾਕਾ ਨਿਵਾਸੀ ਮੌਜੂਦ ਸਨ।
ਭੂਤਨਾਥ ਮੰਦਿਰ ਨੇੜੇ 20 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਤ੍ਰਿਸ਼ੂਲ ਚੌਂਕ ਦਾ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਰੱਖਿਆ ਨੀਂਹ ਪੱਥਰ
MLA Ajitpal Singh Kohli lays the foundation stone for Trishul Chowk near Bhutnath Temple in Patiala, with a project cost of ₹20 lakh.
