Home ਪਟਿਆਲਾ ਅਪਡੇਟ ਮਿਸ਼ਨ ਕਲੀਨ ਪਟਿਆਲਾ: ਪੂਰੇ ਸ਼ਹਿਰ ਦੀਆਂ ਮੁੱਖ ਸੜਕਾਂ ਅਤੇ ਬਾਜ਼ਾਰਾਂ ਨੂੰ ਤੜਕਸਾਰ...

ਮਿਸ਼ਨ ਕਲੀਨ ਪਟਿਆਲਾ: ਪੂਰੇ ਸ਼ਹਿਰ ਦੀਆਂ ਮੁੱਖ ਸੜਕਾਂ ਅਤੇ ਬਾਜ਼ਾਰਾਂ ਨੂੰ ਤੜਕਸਾਰ ਕੀਤਾ ਜਾਵੇਗਾ ਚਮਕਦਾਰ

0

ਪਟਿਆਲਾ, 22 ਜੁਲਾਈ, 2026 (ਹਰਸ਼ਪ੍ਰੀਤ ਕੌਰ): ਸ਼ਾਹੀ ਸ਼ਹਿਰ ਪਟਿਆਲਾ ਦੀ ਨੁਹਾਰ ਬਦਲਣ, ਸ਼ਹਿਰ ਵਾਸੀਆਂ ਨੂੰ ਸਵੱਛ ਵਾਤਾਵਰਣ ਮੁਹੱਈਆ ਕਰਵਾਉਣ ਅਤੇ ਗੰਦਗੀ ਤੋਂ ਮੁਕਤੀ ਦਿਵਾਉਣ ਲਈ ਨਗਰ ਨਿਗਮ ਪਟਿਆਲਾ ਵੱਲੋਂ ਇੱਕ ਬਹੁਤ ਹੀ ਅਹਿਮ ਅਤੇ ਵੱਡੀ ਪਹਿਲਕਦਮੀ ਕਰਦਿਆਂ ‘ਮਿਸ਼ਨ ਕਲੀਨ ਪਟਿਆਲਾ’ ਦਾ ਆਗਾਜ਼ ਕੀਤਾ ਗਿਆ ਹੈ। ਇਸ ਵਿਸ਼ੇਸ਼ ਮੁਹਿੰਮ ਤਹਿਤ ਹੁਣ ਪੂਰੇ ਸ਼ਹਿਰ ਦੀਆਂ ਮੁੱਖ ਸੜਕਾਂ, ਚੌਂਕਾਂ ਅਤੇ ਪ੍ਰਮੁੱਖ ਬਾਜ਼ਾਰਾਂ ਦੀ ਰੋਜ਼ਾਨਾ ਤੜਕਸਾਰ (ਸਵੇਰੇ-ਸਵੇਰੇ) ਹੀ ਵਿਸ਼ੇਸ਼ ਸਫ਼ਾਈ ਕੀਤੀ ਜਾਵੇਗੀ, ਤਾਂ ਜੋ ਦਿਨ ਚੜ੍ਹਦਿਆਂ ਹੀ ਸ਼ਹਿਰ ਵਾਸੀਆਂ ਨੂੰ ਸਾਫ਼-ਸੁਥਰੀਆਂ ਸੜਕਾਂ ਮਿਲ ਸਕਣ। ਇਸ ਮੁਹਿੰਮ ਦੀ ਸ਼ੁਰੂਆਤ ਅੱਜ ਮਾਨਯੋਗ ਮੇਅਰ ਕੁੰਦਨ ਗੋਗੀਆ ਅਤੇ ਨਿਗਮ ਕਮਿਸ਼ਨਰ ਪੂਜਾ ਸਿਆਲ ਗਰੇਵਾਲ ਵੱਲੋਂ ਖ਼ੁਦ ਸ਼ਹਿਰ ਦੇ ਕੇਂਦਰੀ ਸਥਾਨ ਲੀਲਾ ਭਵਨ ਵਿਖੇ ਪਹੁੰਚ ਕੇ ਕਰਵਾਈ ਗਈ। ਇਸ ਮੌਕੇ ਉਨ੍ਹਾਂ ਨਾਲ ਵਿਸ਼ੇਸ਼ ਤੌਰ ਤੇ ਵਧੀਕ ਕਮਿਸ਼ਨਰ ਸਿਮਰਪ੍ਰੀਤ ਕੌਰ, ਹੈਲਥ ਅਫਸਰ ਡਾ: ਨਵਿੰਦਰ ਸਿੰਘ, ਐਸ ਸੀ ਜੇ ਪੀ ਸਿੰਘ,ਸੈਨੇਟਰੀ ਇੰਸਪੈਕਟਰ ਰਿਸ਼ਵ ਗਰਗ, ਪੀ ਏ ਕ੍ਰਿਸ਼ਨ ਕੁਮਾਰ ਤੇ ਹੋਰ ਨਿਗਮ ਅਧਿਕਾਰੀ ਵੀ ਮੌਜੂਦ ਸਨ.

ਸਵੇਰੇ-ਸਵੇਰੇ ਜ਼ਮੀਨੀ ਪੱਧਰ ‘ਤੇ ਪਹੁੰਚੇ ਅਧਿਕਾਰੀਆਂ ਨੇ ਸਫ਼ਾਈ ਸੇਵਕਾਂ ਨਾਲ ਖ਼ੁਦ ਖੜ੍ਹੇ ਹੋ ਕੇ ਸਫ਼ਾਈ ਕਾਰਜਾਂ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਸ਼ਹਿਰ ਵਾਸੀਆਂ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੇਅਰ ਅਤੇ ਨਿਗਮ ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ ਇਹ ਮੁਹਿੰਮ ਸਿਰਫ਼ ਇੱਕ ਦਿਨ ਲਈ ਸੀਮਤ ਨਹੀਂ ਰਹੇਗੀ। ਅੱਜ ਤੋਂ ਰੋਜ਼ਾਨਾ ਸਵੇਰੇ ਉਹ ਖ਼ੁਦ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਜਾ ਕੇ ਸਫ਼ਾਈ ਕਾਰਜਾਂ ਦੀ ਸੁਪਰਵੀਜ਼ਨ (ਨਿਗਰਾਨੀ) ਕਰਨਗੇ। ਉਹਨਾਂ ਕਿਹਾ ਕਿ ਨਗਰ ਨਿਗਮ ਦਾ ਮੁੱਖ ਮਕਸਦ ਪਟਿਆਲਾ ਨੂੰ ਸਫ਼ਾਈ ਦੇ ਮਾਮਲੇ ਵਿੱਚ ਪੰਜਾਬ ਦਾ ਨੰਬਰ ਇੱਕ ਸ਼ਹਿਰ ਬਣਾਉਣਾ ਹੈ ਅਤੇ ਇਸ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਇਸ ਦੌਰਾਨ ਸੜਕਾਂ ਅਤੇ ਜਨਤਕ ਥਾਵਾਂ ਤੋਂ ਬਿਨਾਂ ਮੰਨਜੂਰ ਇਸ਼ਤਿਹਾਰ, ਗੈਰ-ਕਾਨੂੰਨੀ ਪੋਸਟਰ ਅਤੇ ਅਜਿਹੇ ਕਈ ਬੋਰਡਾ ਨੂੰ ਪੂਰੀ ਤਰ੍ਹਾਂ ਹਟਾਇਆ ਗਿਆ ਅਤੇ ਇਸ ਦੇ ਨਾਲ ਹੀ ਬਾਗਬਾਨੀ ਟੀਮ ਵਲੋਂ ਸ਼ਹਿਰ ਨੂੰ ਹੋਰ ਸੋਹਣੀ ਦਿੱਖ ਦੇਣ ਲਈ ਵਲੋਂ ਪੇੜ-ਪੌਦਿਆਂ ਦੇ ਆਲੇ ਦੁਆਲੇ ਸਫਾਈ ਦੇ ਨਾਲ ਨਾਲ ਨਿਗਮ ਟੀਮ ਵਲੋਂ ਇਮਾਰਤੀ ਮਲਬਾ ਚੁੱਕਣ ਵਾਲੀਆਂ ਵਿਸ਼ੇਸ਼ ਟੀਮਾਂ ਵੀ ਇਸ ਸ਼ਡਿਊਲ ਅਨੁਸਾਰ ਮੌਕੇ ‘ਤੇ ਉਪਲਬਧ ਰਹਿਣਗੀਆਂ।

Exit mobile version