Homeਦੇਸ਼ਮਿਸ ਵਰਲਡ 2026 ਦਾ ਅੱਜ ਫਾਈਨਲ, ਭਾਰਤ ਦੀ ਨਿਕਿਤਾ ਪੋਰਵਾਲ ਦੀ ਨਜ਼ਰ...

ਮਿਸ ਵਰਲਡ 2026 ਦਾ ਅੱਜ ਫਾਈਨਲ, ਭਾਰਤ ਦੀ ਨਿਕਿਤਾ ਪੋਰਵਾਲ ਦੀ ਨਜ਼ਰ ਖਿਤਾਬ ’ਤੇ

India’s Nikita Porwal competes for the Miss World 2026 crown in Vietnam.

ਨਵੀਂ ਦਿੱਲੀ, 5 ਸਤੰਬਰ 2026 (ਜਗਜੀਤ ਸਿੰਘ): ਮਿਸ ਵਰਲਡ 2026 ਦੇ ਖਿਤਾਬ ਲਈ ਅੱਜ ਵੀਅਤਨਾਮ ਵਿੱਚ ਦੁਨੀਆ ਭਰ ਦੀਆਂ ਸੁੰਦਰੀਆਂ ਵਿਚਕਾਰ ਫਾਈਨਲ ਮੁਕਾਬਲਾ ਹੋਣ ਜਾ ਰਿਹਾ ਹੈ। ਇਸ ਅੰਤਰਰਾਸ਼ਟਰੀ ਮੁਕਾਬਲੇ ਵਿੱਚ ਭਾਰਤ ਦੀ ਨੁਮਾਇੰਦਗੀ ਨਿਕਿਤਾ ਪੋਰਵਾਲ ਕਰ ਰਹੀ ਹੈ। 111 ਦੇਸ਼ਾਂ ਦੀਆਂ ਪ੍ਰਤੀਯੋਗੀਆਂ ਵਿਚਕਾਰ ਹੋਣ ਵਾਲੇ ਇਸ ਮੁਕਾਬਲੇ ਨੂੰ ਲੈ ਕੇ ਭਾਰਤੀ ਪ੍ਰਸ਼ੰਸਕਾਂ ਵਿੱਚ ਵੀ ਖਾਸ ਉਤਸ਼ਾਹ ਹੈ। ਮਿਸ ਵਰਲਡ 2026 ਦਾ ਗ੍ਰੈਂਡ ਫਿਨਾਲੇ 5 ਸਤੰਬਰ ਨੂੰ ਸ਼ਾਮ 5:30 ਵਜੇ (ਭਾਰਤੀ ਸਮੇਂ ਮੁਤਾਬਕ) ਸ਼ੁਰੂ ਹੋਵੇਗਾ ਅਤੇ ਇਸ ਦਾ ਲਾਈਵ ਪ੍ਰਸਾਰਣ JioHotstar ’ਤੇ ਕੀਤਾ ਜਾਵੇਗਾ। ਮੁਕਾਬਲੇ ਦੇ ਅੰਤ ਵਿੱਚ ਮਿਸ ਵਰਲਡ 2025 ਦੀ ਜੇਤੂ ਥਾਈਲੈਂਡ ਦੀ ਸੁਚਾਤਾ ਚੁਆਂਗਸਰੀ ਆਪਣੀ ਉੱਤਰਾਧਿਕਾਰੀ ਦੇ ਸਿਰ ਤਾਜ ਸਜਾਏਗੀ।

ਮਿਸ ਵਰਲਡ ਸੰਸਥਾ ਨੇ 25 ਮਾਰਚ 2026 ਨੂੰ ਐਲਾਨ ਕੀਤਾ ਸੀ ਕਿ 73ਵਾਂ ਮਿਸ ਵਰਲਡ ਮੁਕਾਬਲਾ ਵੀਅਤਨਾਮ ਵਿੱਚ ਕਰਵਾਇਆ ਜਾਵੇਗਾ। ਭਾਰਤ ਲਈ ਇਹ ਮੁਕਾਬਲਾ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਮਾਨੁਸ਼ੀ ਛਿੱਲਰ ਨੇ 2017 ਵਿੱਚ ਮਿਸ ਵਰਲਡ ਦਾ ਖਿਤਾਬ ਜਿੱਤਿਆ ਸੀ ਹੁਣ ਨਿਕਿਤਾ ਪੋਰਵਾਲ ਤੋਂ ਵੀ ਭਾਰਤ ਨੂੰ ਵੱਡੀਆਂ ਉਮੀਦਾਂ ਹਨ। ਮੱਧ ਪ੍ਰਦੇਸ਼ ਨਾਲ ਸਬੰਧਤ ਨਿਕਿਤਾ ਪੋਰਵਾਲ ਨੇ 2024 ਵਿੱਚ ਫੇਮਿਨਾ ਮਿਸ ਇੰਡੀਆ ਵਰਲਡ ਦਾ ਖਿਤਾਬ ਜਿੱਤ ਕੇ ਆਪਣੀ ਪਛਾਣ ਬਣਾਈ ਸੀ। ਮਾਡਲਿੰਗ ਅਤੇ ਬਿਊਟੀ ਪੇਜੈਂਟ ਦੀ ਦੁਨੀਆ ਵਿੱਚ ਆਉਣ ਤੋਂ ਪਹਿਲਾਂ ਉਹ ਟੈਲੀਵਿਜ਼ਨ ਐਂਕਰ ਵਜੋਂ ਕੰਮ ਕਰ ਚੁੱਕੀ ਹੈ ਅਤੇ ਥੀਏਟਰ ਨਾਲ ਵੀ ਜੁੜੀ ਰਹੀ ਹੈ।

ਨਿਕਿਤਾ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਹੀ ਵੀਅਤਨਾਮ ਪਹੁੰਚ ਗਈ ਸੀ, ਜਿੱਥੇ ਉਸ ਨੇ ਵੱਖ-ਵੱਖ ਅਧਿਕਾਰਤ ਸਮਾਗਮਾਂ ਅਤੇ ਗਤੀਵਿਧੀਆਂ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ। ਡਾਂਸਿਜ਼ ਆਫ਼ ਵਰਲਡ’ ਪ੍ਰੋਗਰਾਮ ਦੌਰਾਨ ਉਸ ਦਾ ਰੌਇਲ ਬਲੈਕ ਅਤੇ ਗੋਲਡ ਲੁੱਕ ਖਾਸ ਤੌਰ ’ਤੇ ਚਰਚਾ ਵਿੱਚ ਰਿਹਾ। ਇਸ ਦੌਰਾਨ ਨਿਕਿਤਾ ਨੇ ਕਾਲੇ ਅਤੇ ਸੁਨਹਿਰੀ ਰੰਗ ਦੇ ਪਹਿਰਾਵੇ ਨਾਲ ਰਵਾਇਤੀ ਭਾਰਤੀ ਗਹਿਣੇ ਪਹਿਨੇ। ਉਸ ਦੀ ਲੰਮੀ ਚੁੱਟੀ ਨੂੰ ਵੀ ਸੁਨਹਿਰੀ ਗਹਿਣਿਆਂ ਨਾਲ ਸਜਾਇਆ ਗਿਆ ਸੀ, ਜਿਸ ਨੇ ਉਸ ਦੀ ਪੂਰੀ ਲੁੱਕ ਨੂੰ ਹੋਰ ਸ਼ਾਨਦਾਰ ਬਣਾਇਆ।

ਮਿਸ ਵਰਲਡ 2026 ਦੇ ਫਾਈਨਲ ਵਿੱਚ ਭਾਰਤ ਦੀ ਨਿਕਿਤਾ ਪੋਰਵਾਲ ਦੇ ਨਾਲ ਆਸਟ੍ਰੇਲੀਆ ਦੀ ਓਲੀਵਿਜਾ ਸਪੋਨੋਵਸਕਿਸ, ਬੰਗਲਾਦੇਸ਼ ਦੀ ਸਮਨਜ਼ਾਰ ਸਈਦ, ਬ੍ਰਾਜ਼ੀਲ ਦੀ ਗੈਬਰੀਏਲਾ ਬੋਟੇਲਹੋ, ਫਰਾਂਸ ਦੀ ਇੰਦਿਰਾ ਐਂਪੀਓਟ, ਇੰਡੋਨੇਸ਼ੀਆ ਦੀ ਆਡਰੀ ਬਿਆਂਕਾ ਕੈਲਿਸਤਾ, ਜਾਪਾਨ ਦੀ ਯੂਈ ਕਾਵਾਨਾ, ਮਲੇਸ਼ੀਆ ਦੀ ਤਾਨੂਸੀਆ ਚੈੱਟੀ, ਨੇਪਾਲ ਦੀ ਲੂਨਾ ਲੁਈਟੇਲ, ਫਿਲੀਪੀਨਜ਼ ਦੀ ਏਸ਼ੀਆ ਰੋਜ਼ ਸਿੰਪਸਨ ਅਤੇ ਇੰਗਲੈਂਡ ਦੀ ਗ੍ਰੇਸ ਰਿਚਰਡਸਨ ਸਮੇਤ ਕਈ ਦੇਸ਼ਾਂ ਦੀਆਂ ਪ੍ਰਤੀਯੋਗੀਆਂ ਖਿਤਾਬ ਲਈ ਮੁਕਾਬਲਾ ਕਰਨਗੀਆਂ। ਹੁਣ ਸਭ ਦੀਆਂ ਨਜ਼ਰਾਂ ਵੀਅਤਨਾਮ ਵਿੱਚ ਹੋਣ ਵਾਲੇ ਇਸ ਗ੍ਰੈਂਡ ਫਿਨਾਲੇ ’ਤੇ ਟਿਕੀਆਂ ਹਨ ਅਤੇ ਭਾਰਤੀ ਪ੍ਰਸ਼ੰਸਕ ਉਮੀਦ ਕਰ ਰਹੇ ਹਨ ਕਿ ਨਿਕਿਤਾ ਪੋਰਵਾਲ ਦੇਸ਼ ਲਈ ਮਿਸ ਵਰਲਡ ਦਾ ਤਾਜ ਜਿੱਤਣ ਵਿੱਚ ਕਾਮਯਾਬ ਰਹੇਗੀ।

 

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments