ਨਵੀਂ ਦਿੱਲੀ: 21 ਜੁਲਾਈ, 2026 (ਬਲਜੀਤ ਸਰਨਾ): ਜੇਕਰ ਤੁਸੀਂ ਵੀ ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ (Maruti Suzuki) ਦੀ ਕੋਈ ਕਾਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਖ਼ਬਰ ਤੁਹਾਡੀ ਜੇਬ ‘ਤੇ ਅਸਰ ਪਾ ਸਕਦੀ ਹੈ। ਕੰਪਨੀ ਨੇ ਮੰਗਲਵਾਰ ਨੂੰ ਰਸਮੀ ਐਲਾਨ ਕਰਦਿਆਂ ਦੱਸਿਆ ਕਿ ਅਗਸਤ 2026 ਤੋਂ ਉਨ੍ਹਾਂ ਦੀਆਂ ਗੱਡੀਆਂ ਦੀਆਂ ਕੀਮਤਾਂ ਵਿੱਚ 30,000 ਰੁਪਏ ਤੱਕ ਦਾ ਵਾਧਾ ਕੀਤਾ ਜਾ ਰਹਾ ਹੈ।
ਮਾਰੂਤੀ ਸੁਜ਼ੂਕੀ ਨੇ ਰੈਗੂਲੇਟਰੀ ਫਾਈਲਿੰਗ (Regulatory Filing) ਵਿੱਚ ਜਾਣਕਾਰੀ ਦਿੰਦਿਆਂ ਸਪੱਸ਼ਟ ਕੀਤਾ ਕਿ ਗੱਡੀਆਂ ਤਿਆਰ ਕਰਨ ਦੀ ਲਾਗਤ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਕੰਪਨੀ ਅਨੁਸਾਰ:
-
ਪਿਛਲੇ ਕੁੱਝ ਮਹੀਨਿਆਂ ਤੋਂ ਲਾਗਤ ਕਟੌਤੀ (Cost Cutting) ਦੇ ਕਈ ਉਪਾਅ ਕੀਤੇ ਗਏ ਤਾਂ ਜੋ ਗਾਹਕਾਂ ‘ਤੇ ਵਾਧੂ ਭਾਰ ਨਾ ਪਵੇ।
-
ਹਾਲਾਂਕਿ, ਲਗਾਤਾਰ ਵਧ ਰਹੇ ਮਹਿੰਗਾਈ ਦੇ ਦਬਾਅ ਅਤੇ ਪ੍ਰਤੀਕੂਲ ਮਾਹੌਲ ਕਾਰਨ ਹੁਣ ਵਧੀ ਹੋਈ ਲਾਗਤ ਦਾ ਕੁਝ ਹਿੱਸਾ ਗਾਹਕਾਂ ‘ਤੇ ਪਾਉਣਾ ਕੰਪਨੀ ਦੀ ਮਜਬੂਰੀ ਬਣ ਗਿਆ ਹੈ।
ਹਰ ਮਾਡਲ ‘ਤੇ ਵੱਖਰਾ ਹੋਵੇਗਾ ਅਸਰ
ਕੰਪਨੀ ਨੇ ਸਪੱਸ਼ਟ ਕੀਤਾ ਹੈ ਕਿ ਕੀਮਤਾਂ ‘ਚ ਇਹ ਵਾਧਾ ਸਾਰੇ ਮਾਡਲਾਂ ‘ਤੇ ਲਾਗੂ ਹੋਵੇਗਾ। ਪਰ ਵਾਧੇ ਦੀ ਅਸਲ ਰਕਮ ਵੱਖ-ਵੱਖ ਮਾਡਲਾਂ ਅਤੇ ਵੇਰੀਐਂਟਸ ਦੇ ਹਿਸਾਬ ਨਾਲ ਅਲੱਗ-ਅਲੱਗ ਹੋਵੇਗੀ।
ਅਗਸਤ ਮਹੀਨੇ ਤੋਂ ਬਾਅਦ ਇਹਨਾਂ ਸਾਰੀਆਂ ਕਾਰਾਂ ਦੀਆਂ ਸ਼ੋਰੂਮ ਕੀਮਤਾਂ ‘ਚ ਵਾਧਾ ਦੇਖਣ ਨੂੰ ਮਿਲੇਗਾ, ਇਸ ਲਈ ਜੋ ਗਾਹਕ ਨਵੀਂ ਕਾਰ ਖਰੀਦਣ ਦਾ ਮਨ ਬਣਾ ਰਹੇ ਹਨ, ਉਨ੍ਹਾਂ ਲਈ ਅਗਸਤ ਤੋਂ ਪਹਿਲਾਂ ਬੁਕਿੰਗ ਕਰਵਾਉਣਾ ਫਾਇਦੇਮੰਦ ਸਾਬਤ ਹੋ ਸਕਦਾ ਹੈ।
