Homeਪੰਜਾਬਰੱਖੜੀ ਮੌਕੇ ਵੱਡੀ ਸਹੂਲਤ! 15 ਜੁਲਾਈ ਤੋਂ ਐਤਵਾਰ ਨੂੰ ਵੀ ਖੁੱਲ੍ਹਣਗੇ ਚੁਣੇ...

ਰੱਖੜੀ ਮੌਕੇ ਵੱਡੀ ਸਹੂਲਤ! 15 ਜੁਲਾਈ ਤੋਂ ਐਤਵਾਰ ਨੂੰ ਵੀ ਖੁੱਲ੍ਹਣਗੇ ਚੁਣੇ ਹੋਏ ਡਾਕਘਰ

ਫਿਰੋਜ਼ਪੁਰ, 2 ਜੁਲਾਈ 2026: ਰੱਖੜੀ ਦੇ ਤਿਉਹਾਰ ਮੌਕੇ ਰਾਖੀਆਂ ਦੀ ਸਮੇਂ ਸਿਰ ਅਤੇ ਸੁਚਾਰੂ ਢੰਗ ਨਾਲ ਡਿਲੀਵਰੀ ਯਕੀਨੀ ਬਣਾਉਣ ਲਈ ਫਿਰੋਜ਼ਪੁਰ ਡਾਕ ਮੰਡਲ ਅਧੀਨ ਚੁਣੇ ਹੋਏ ਡਾਕਘਰ 15 ਜੁਲਾਈ ਤੋਂ 28 ਅਗਸਤ 2026 ਤੱਕ ਐਤਵਾਰਾਂ ਅਤੇ ਹੋਰ ਸਰਕਾਰੀ ਛੁੱਟੀਆਂ ਵਾਲੇ ਦਿਨ ਵੀ ਖੁੱਲ੍ਹੇ ਰਹਿਣਗੇ।

ਡਾਕਘਰਾਂ ਦੇ ਸੁਪਰਡੈਂਟ ਰਵੀ ਕੁਮਾਰ ਨੇ ਦੱਸਿਆ ਕਿ ਇਹ ਵਿਸ਼ੇਸ਼ ਪ੍ਰਬੰਧ ਇਸ ਲਈ ਕੀਤਾ ਗਿਆ ਹੈ ਤਾਂ ਜੋ ਭੈਣਾਂ ਰੱਖੜੀ ਦੇ ਤਿਉਹਾਰ ਮੌਕੇ ਆਪਣੇ ਭਰਾਵਾਂ ਨੂੰ ਬਿਨਾਂ ਕਿਸੇ ਅਸੁਵਿਧਾ ਦੇ ਰਾਖੀ ਭੇਜ ਸਕਣ।

ਇਸ ਵਿਸ਼ੇਸ਼ ਪ੍ਰਬੰਧ ਅਧੀਨ ਸਬੰਧਤ ਡਾਕਘਰਾਂ ਦੇ ਬੁਕਿੰਗ ਕਾਊਂਟਰ ਹਰ ਐਤਵਾਰ ਅਤੇ ਸਰਕਾਰੀ ਛੁੱਟੀ ਵਾਲੇ ਦਿਨ ਸਵੇਰੇ 9:00 ਵਜੇ ਤੋਂ ਸ਼ਾਮ 4:30 ਵਜੇ ਤੱਕ ਖੁੱਲ੍ਹੇ ਰਹਿਣਗੇ।

ਇਸ ਸਹੂਲਤ ਅਧੀਨ ਸ਼ਾਮਲ ਡਾਕਘਰਾਂ ਵਿੱਚ ਫਿਰੋਜ਼ਪੁਰ ਹੈੱਡ ਪੋਸਟ ਆਫਿਸ, ਫਿਰੋਜ਼ਪੁਰ ਸਿਟੀ ਸਬ ਪੋਸਟ ਆਫਿਸ, ਜੀਰਾ ਸਬ ਪੋਸਟ ਆਫਿਸ, ਜਲਾਲਾਬਾਦ (ਵੈਸਟ) ਸਬ ਪੋਸਟ ਆਫਿਸ, ਫਾਜ਼ਿਲਕਾ ਸਬ ਪੋਸਟ ਆਫਿਸ ਅਤੇ ਅਬੋਹਰ ਸਬ ਪੋਸਟ ਆਫਿਸ ਸ਼ਾਮਲ ਹਨ।

ਰਵੀ ਕੁਮਾਰ ਨੇ ਕਿਹਾ ਕਿ ਰੱਖੜੀ ਦੇ ਮੌਕੇ ਡਾਕ ਦੀ ਵਧਦੀ ਆਵਾਜਾਈ ਨੂੰ ਧਿਆਨ ਵਿੱਚ ਰੱਖਦੇ ਹੋਏ ਪੂਰੇ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਗਾਹਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

ਉਨ੍ਹਾਂ ਦੱਸਿਆ ਕਿ ਡਾਕ ਬੁਕਿੰਗ ਸੇਵਾਵਾਂ ਤੋਂ ਇਲਾਵਾ ਇਨ੍ਹਾਂ ਡਾਕਘਰਾਂ ਵਿੱਚ ਆਧਾਰ ਕਾਰਡ ਦੀ ਨਵੀਂ ਰਜਿਸਟ੍ਰੇਸ਼ਨ ਅਤੇ ਸੋਧ ਦੀ ਸਹੂਲਤ ਵੀ ਉਪਲਬਧ ਰਹੇਗੀ।

ਇਸ ਤੋਂ ਇਲਾਵਾ, ਗਾਹਕਾਂ ਲਈ ਵਿਸ਼ੇਸ਼ ਰਾਖੀ ਬਾਕਸ ਅਤੇ ਰਾਖੀ ਲਿਫ਼ਾਫ਼ੇ ਵੀ ਉਪਲਬਧ ਕਰਵਾਏ ਜਾਣਗੇ ਤਾਂ ਜੋ ਰਾਖੀ ਪਾਰਸਲ ਸੁਰੱਖਿਅਤ ਢੰਗ ਨਾਲ ਆਪਣੀ ਮੰਜ਼ਿਲ ਤੱਕ ਪਹੁੰਚ ਸਕਣ।

ਡਾਕ ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਵਿਸ਼ੇਸ਼ ਸੇਵਾ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਰੱਖੜੀ ਸਮੇਂ ਸਿਰ ਭੇਜਣ ਤਾਂ ਜੋ ਤਿਉਹਾਰ ਤੋਂ ਪਹਿਲਾਂ ਇਹ ਆਪਣੇ ਗੰਤਵ ਸਥਾਨ ‘ਤੇ ਪਹੁੰਚ ਸਕੇ।

RELATED ARTICLES
- Advertisment -
Google search engine
Google search engine
Google search engine

Most Popular

Recent Comments