Home ਪੰਜਾਬ PSEB ਦਾ ਵੱਡਾ ਫੈਸਲਾ: 8ਵੀਂ, 10ਵੀਂ ਤੇ 12ਵੀਂ ਵਿੱਚ ਹੁਣ ਲਿਖਤੀ, ਪ੍ਰੈਕਟੀਕਲ...

PSEB ਦਾ ਵੱਡਾ ਫੈਸਲਾ: 8ਵੀਂ, 10ਵੀਂ ਤੇ 12ਵੀਂ ਵਿੱਚ ਹੁਣ ਲਿਖਤੀ, ਪ੍ਰੈਕਟੀਕਲ ਅਤੇ ਅੰਦਰੂਨੀ ਮੁਲਾਂਕਣ ਵੱਖ-ਵੱਖ ਪਾਸ ਕਰਨਾ ਲਾਜ਼ਮੀ

New rules to be implemented from the 2026-27 academic year; securing a minimum of 33% marks in each component will be mandatory.

0
ਅਕਾਦਮਿਕ ਸਾਲ 2026-27 ਤੋਂ ਨਵੇਂ ਨਿਯਮ ਲਾਗੂ, ਹਰ ਹਿੱਸੇ ਵਿੱਚ ਘੱਟੋ-ਘੱਟ 33% ਅੰਕ ਲੈਣੇ ਹੋਣਗੇ ਜ਼ਰੂਰੀ

ਚੰਡੀਗੜ੍ਹ: 13 ਜੁਲਾਈ 2026 (ਛਤਰਪਾਲ ਸਿੰਘ) : ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ ਅਕਾਦਮਿਕ ਸਾਲ 2026-27 ਤੋਂ 8ਵੀਂ, 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦੇ ਮੁਲਾਂਕਣ ਸਿਸਟਮ ਵਿੱਚ ਵੱਡਾ ਬਦਲਾਅ ਕੀਤਾ ਹੈ। ਨਵੇਂ ਨਿਯਮਾਂ ਅਨੁਸਾਰ ਹੁਣ ਵਿਦਿਆਰਥੀਆਂ ਲਈ ਲਿਖਤੀ ਪ੍ਰੀਖਿਆ, ਪ੍ਰਯੋਗੀ (ਪ੍ਰੈਕਟੀਕਲ) ਪ੍ਰੀਖਿਆ ਅਤੇ ਅੰਦਰੂਨੀ ਮੁਲਾਂਕਣ ਤਿੰਨਾਂ ਵਿੱਚ ਵੱਖ-ਵੱਖ ਪਾਸ ਹੋਣਾ ਲਾਜ਼ਮੀ ਹੋਵੇਗਾ।

ਹਰ ਹਿੱਸੇ ਵਿੱਚ ਘੱਟੋ-ਘੱਟ 33 ਫੀਸਦੀ ਅੰਕ ਪ੍ਰਾਪਤ ਕਰਨ ਤੋਂ ਬਿਨਾਂ ਵਿਦਿਆਰਥੀ ਪਾਸ ਨਹੀਂ ਮੰਨਿਆ ਜਾਵੇਗਾ। ਪਹਿਲਾਂ ਤਿੰਨਾਂ ਭਾਗਾਂ ਦੇ ਕੁੱਲ ਅੰਕਾਂ ਵਿੱਚੋਂ 33 ਫੀਸਦੀ ਪ੍ਰਾਪਤ ਕਰਨ ‘ਤੇ ਵਿਦਿਆਰਥੀ ਪਾਸ ਹੋ ਜਾਂਦਾ ਸੀ, ਪਰ ਹੁਣ ਕਿਸੇ ਇੱਕ ਭਾਗ ਦੇ ਵੱਧ ਅੰਕ ਦੂਜੇ ਭਾਗ ਦੇ ਘੱਟ ਅੰਕਾਂ ਦੀ ਭਰਪਾਈ ਨਹੀਂ ਕਰ ਸਕਣਗੇ।

ਬੋਰਡ ਨੇ ਇਸ ਸਬੰਧੀ ਨਵੇਂ ਮੁਲਾਂਕਣ ਮਾਡਿਊਲ ਵੀ ਜਾਰੀ ਕਰ ਦਿੱਤੇ ਹਨ। ਮੁਲਾਂਕਣ ਪ੍ਰਣਾਲੀ ਨੂੰ ਪਾਰਦਰਸ਼ੀ ਬਣਾਉਣ ਲਈ ਪ੍ਰੈਕਟੀਕਲ ਪ੍ਰੀਖਿਆਵਾਂ ਬਾਹਰੀ ਪ੍ਰੀਖਿਅਕਾਂ ਰਾਹੀਂ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਹੈ, ਤਾਂ ਜੋ ਅੰਕ ਦੇਣ ਵਿੱਚ ਪੱਖਪਾਤ ਦੀ ਸੰਭਾਵਨਾ ਖ਼ਤਮ ਹੋ ਸਕੇ।

ਇਸ ਦੇ ਨਾਲ ਹੀ 20 ਅੰਕਾਂ ਦੇ ਅੰਦਰੂਨੀ ਮੁਲਾਂਕਣ ਲਈ ਸਪੱਸ਼ਟ ਅੰਕ-ਵੰਡ ਵੀ ਤੈਅ ਕੀਤੀ ਗਈ ਹੈ, ਜਿਸ ਨਾਲ ਬਿਨਾਂ ਨਿਰਧਾਰਤ ਮਾਪਦੰਡਾਂ ਦੇ ਪੂਰੇ ਅੰਕ ਦੇਣ ਦੀ ਪ੍ਰਥਾ ‘ਤੇ ਰੋਕ ਲੱਗੇਗੀ। ਇਹ ਨਵੀਂ ਪ੍ਰਣਾਲੀ ਸੂਬੇ ਦੇ ਸਰਕਾਰੀ, ਏਡਿਡ, ਐਫੀਲੀਏਟਿਡ ਅਤੇ ਐਸੋਸੀਏਟਿਡ ਸਕੂਲਾਂ ਵਿੱਚ ਇਕਸਾਰ ਲਾਗੂ ਹੋਵੇਗੀ।

ਬੋਰਡ ਨੇ ਨਿਯਮਤ ਵਿਦਿਆਰਥੀਆਂ ਨੂੰ ਰਾਹਤ ਦਿੰਦਿਆਂ ਕਿਹਾ ਹੈ ਕਿ ਜੇਕਰ ਕੋਈ ਵਿਦਿਆਰਥੀ ਕਿਸੇ ਵਿਸ਼ੇਸ਼ ਕਾਰਨ ਕਰਕੇ ਪ੍ਰੀ-ਬੋਰਡ ਪ੍ਰੀਖਿਆ ਨਹੀਂ ਦੇ ਸਕਦਾ ਤਾਂ ਉਸ ਨੂੰ ਪਿਛਲੀਆਂ ਟਰਮ ਪ੍ਰੀਖਿਆਵਾਂ ਦੇ ਪ੍ਰਦਰਸ਼ਨ ਦੇ ਆਧਾਰ ‘ਤੇ ਅੰਕ ਦਿੱਤੇ ਜਾ ਸਕਣਗੇ। ਹਰ ਸਕੂਲ ਵਿੱਚ ਪ੍ਰਿੰਸੀਪਲ ਦੀ ਪ੍ਰਧਾਨਗੀ ਹੇਠ ਵਿਸ਼ੇਸ਼ ਕਮੇਟੀ ਬਣਾਈ ਜਾਵੇਗੀ, ਜੋ ਅੰਦਰੂਨੀ ਮੁਲਾਂਕਣ ਨੂੰ ਮਨਜ਼ੂਰੀ ਦੇਵੇਗੀ।

ਇਸ ਤੋਂ ਇਲਾਵਾ ਸਕੂਲਾਂ ਲਈ ਅੰਦਰੂਨੀ ਮੁਲਾਂਕਣ ਨਾਲ ਸਬੰਧਤ ਸਾਰਾ ਰਿਕਾਰਡ ਘੱਟੋ-ਘੱਟ ਤਿੰਨ ਸਾਲ ਤੱਕ ਸੰਭਾਲ ਕੇ ਰੱਖਣਾ ਵੀ ਲਾਜ਼ਮੀ ਕੀਤਾ ਗਿਆ ਹੈ।

Exit mobile version