Home ਪਟਿਆਲਾ ਅਪਡੇਟ ਪਟਿਆਲਾ ਵਿੱਚ ਫੂਡ ਸੇਫ਼ਟੀ ਟੀਮ ਦੀ ਵੱਡੀ ਕਾਰਵਾਈ, 1.25 ਕੁਇੰਟਲ ਪਨੀਰ ਜ਼ਬਤ

ਪਟਿਆਲਾ ਵਿੱਚ ਫੂਡ ਸੇਫ਼ਟੀ ਟੀਮ ਦੀ ਵੱਡੀ ਕਾਰਵਾਈ, 1.25 ਕੁਇੰਟਲ ਪਨੀਰ ਜ਼ਬਤ

Food Safety Team Conducts Raids in Patiala and Samana, Seizes 1.25 Quintals of Paneer and Sends Five Samples for Laboratory Testing.

0

ਛਾਹੜਾ ਦੀ ਪੰਜਾਬ ਮਿਲਕ ਡੇਅਰੀ ’ਤੇ ਛਾਪੇਮਾਰੀ; ਸਮਾਣਾ ਵਿੱਚੋਂ ਵੀ ਪਨੀਰ ਤੇ ਘਿਓ ਦੇ ਨਮੂਨੇ ਲਏ

ਪਟਿਆਲਾ, 10 ਅਕਤੂਬਰ, 2026 (ਕਾਜਲ) : ਖਾਣ-ਪੀਣ ਵਾਲੀਆਂ ਵਸਤਾਂ ਦੀ ਗੁਣਵੱਤਾ ਅਤੇ ਸ਼ੁੱਧਤਾ ਯਕੀਨੀ ਬਣਾਉਣ ਲਈ ਫੂਡ ਸੇਫ਼ਟੀ ਟੀਮ ਪਟਿਆਲਾ ਵੱਲੋਂ ਕਾਰਵਾਈ ਕਰਦਿਆਂ ਪਿੰਡ ਛਾਹੜਾ ਸਥਿਤ ਪੰਜਾਬ ਮਿਲਕ ਡੇਅਰੀ ’ਤੇ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਟੀਮ ਨੇ ਲਗਭਗ 1.25 ਕੁਇੰਟਲ ਪਨੀਰ ਜ਼ਬਤ ਕੀਤਾ। ਛਾਪੇਮਾਰੀ ਦੌਰਾਨ ਪਨੀਰ ਦਾ ਇੱਕ ਨਮੂਨਾ ਜਾਂਚ ਲਈ ਲੈਬਾਰਟਰੀ ਭੇਜਿਆ ਗਿਆ। ਬਾਕੀ ਸਟਾਕ ਨੂੰ ਸ਼ੱਕ ਦੇ ਆਧਾਰ ’ਤੇ ਫੂਡ ਸੇਫ਼ਟੀ ਐਂਡ ਸਟੈਂਡਰਡਜ਼ ਐਕਟ, 2006 ਤਹਿਤ ਅਗਲੀ ਕਾਰਵਾਈ ਤੱਕ ਜ਼ਬਤ ਕਰ ਲਿਆ ਗਿਆ। ਇਸ ਤੋਂ ਬਾਅਦ ਫੂਡ ਸੇਫ਼ਟੀ ਟੀਮ ਨੇ ਸਮਾਣਾ ਸ਼ਹਿਰ ਵਿੱਚ ਵੀ ਜਾਂਚ ਕੀਤੀ। ਇੱਥੇ ਵੱਖ-ਵੱਖ ਥਾਵਾਂ ਤੋਂ ਪਨੀਰ ਦੇ ਤਿੰਨ ਅਤੇ ਘਿਓ ਦਾ ਇੱਕ ਨਮੂਨਾ ਇਕੱਠਾ ਕੀਤਾ ਗਿਆ। ਇਸ ਮੁਹਿੰਮ ਦੌਰਾਨ ਕੁੱਲ ਪੰਜ ਨਮੂਨੇ ਲੈਬਾਰਟਰੀ ਜਾਂਚ ਲਈ ਭੇਜੇ ਗਏ ਹਨ। ਜਾਂਚ ਰਿਪੋਰਟ ਰਾਹੀਂ ਇਨ੍ਹਾਂ ਖਾਣ-ਪੀਣ ਵਾਲੀਆਂ ਵਸਤਾਂ ਦੀ ਗੁਣਵੱਤਾ ਅਤੇ ਸੁਰੱਖਿਆ ਬਾਰੇ ਪਤਾ ਲੱਗੇਗਾ। ਲੈਬਾਰਟਰੀ ਦੀ ਰਿਪੋਰਟ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

 

Exit mobile version