Home ਪੰਜਾਬ ਖੇਡਾਂ ਵਤਨ ਪੰਜਾਬ ਦੀਆਂ-2026 (ਸੀਜ਼ਨ-4): ਜ਼ਿਲ੍ਹਾ ਸੰਗਰੂਰ ਵਿੱਚ ਜ਼ਿਲ੍ਹਾ ਪੱਧਰੀ ਖੇਡਾਂ 29...

ਖੇਡਾਂ ਵਤਨ ਪੰਜਾਬ ਦੀਆਂ-2026 (ਸੀਜ਼ਨ-4): ਜ਼ਿਲ੍ਹਾ ਸੰਗਰੂਰ ਵਿੱਚ ਜ਼ਿਲ੍ਹਾ ਪੱਧਰੀ ਖੇਡਾਂ 29 ਸਤੰਬਰ ਤੋਂ ਹੋਣਗੀਆਂ ਸ਼ੁਰੂ

District-level games under Khedan Watan Punjab Diyan-2026 (Season 4) will begin in Sangrur district on September 29.

0
ਸੰਗਰੂਰ, 27 ਸਤੰਬਰ, 2026 (ਚੌਧਰੀ ਪ੍ਰਭਜੀਤ ਸਿੰਘ) :  ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਯੋਗ ਅਗਵਾਈ ਹੇਠ ਜ਼ਿਲ੍ਹੇ ਵਿੱਚ ‘ਖੇਡਾਂ ਵਤਨ ਪੰਜਾਬ ਦੀਆਂ-2026’ (ਸੀਜ਼ਨ-4) ਦੀਆਂ ਜ਼ਿਲ੍ਹਾ ਪੱਧਰੀ ਖੇਡਾਂ ਮਿਤੀ 29 ਸਤੰਬਰ 2026 ਤੋਂ 08 ਅਕਤੂਬਰ 2026 ਤੱਕ ਜ਼ਿਲ੍ਹਾ ਸੰਗਰੂਰ ਦੇ ਵੱਖ-ਵੱਖ ਨਿਰਧਾਰਤ ਵੈਨਿਊਜ਼ ਉੱਤੇ ਪੂਰੇ ਉਤਸ਼ਾਹ ਨਾਲ ਕਰਵਾਈਆਂ ਜਾ ਰਹੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ, ਸੰਗਰੂਰ ਨਵਦੀਪ ਸਿੰਘ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਦੌਰਾਨ ਵੱਖ-ਵੱਖ ਖੇਡ ਮੁਕਾਬਲੇ ਹੇਠ ਲਿਖੇ ਅਨੁਸਾਰ ਤੈਅ ਕੀਤੇ ਗਏ ਵੈਨਿਊਜ਼ ਉੱਤੇ ਕਰਵਾਏ ਜਾਣਗੇ।
ਗੇਮ ਆਰਚਰੀ ਜੀ.ਸੀ.ਐਮ ਕਾਨਵੈਂਟ ਸਕੂਲ, ਕੜਿਆਲ (ਦਿੜ੍ਹਬਾ) ਵਿਖੇ ਮਿਤੀ:29.09.2026 ਤੋਂ ਸ਼ੁਰੂ ਹੋ ਕੇ 30.09.2026 ਤੱਕ, ਸਾਈ ਸੈਂਟਰ ਮਸਤੁਆਣਾ ਸਾਹਿਬ ਵਿਖੇ ਗੇਮ ਹਾਕੀ ਮਿਤੀ: 01 ਤੋਂ 3-10-2026 ਤਕ ਅਤੇ ਗੇਮ ਬਾਕਸਿੰਗ ਮਿਤੀ: 01 ਤੋਂ 05-10-2026 ਤਕ ਕਰਵਾਈ ਜਾਣੀ ਹੈ। ਗੇਮ ਲਾਅਨ ਟੈਨਿਸ ਰਣਬੀਰ ਕਲੱਬ, ਸੰਗਰੂਰ ਵਿਖੇ 29.09.2026 ਤੋਂ 01.10.2026 ਤੱਕ ,ਚੈੱਸ ਅਗਰਵਾਲ ਧਰਮਸ਼ਾਲਾ, ਸੁਨਾਮੀ ਗੇਟ, ਨੇੜੇ ਵੱਡਾ ਚੌਕ, (ਸੰਗਰੂਰ) ਵਿਖੇ 29.09.2026 ਤੋਂ 01.10.2026 ਤਕ , ਫੁਟਬਾਲ ਸੰਤ ਅਤਰ ਸਿੰਘ ਅਕਾਲ ਅਕੈਡਮੀ, ਮਸਤੂਆਣਾ ਸਾਹਿਬ ਵਿਖੇ ਮਿਤੀ: 29-09-2026 ਤੋਂ 05-10-2026 ਤਕ।
ਵਾਰ ਹੀਰੋਜ਼ ਸਟੇਡੀਅਮ, ਸੰਗਰੂਰ ਵਿਖੇ ਗੇਮ ਅਥਲੈਟਿਕਸ, ਬਾਸਕਿਟਬਾਲ, ਕਿੱਕ ਬਾਕਸਿੰਗ, ਬੈਡਮਿੰਟਨ, ਟੇਬਲ ਟੈਨਿਸ , ਕੁਸ਼ਤੀ, ਜੂਡੋ ਮਿਤੀ: 01 ਤੋਂ 05-10-2026 ਤਕ ਅਤੇ ਗੇਮ ਵਾਲੀਬਾਲ ਸ਼ੂਟਿੰਗ ਅਤੇ ਸਮੈਸ਼ਿੰਗ ਮਿਤੀ: 02 ਤੋਂ 05-10-2026 ਤਕ, ਗੇਮ ਸਾਫਟਬਾਲ ਮਿਤੀ: 02 ਤੋਂ 04-10-2026 ਤੱਕ, ਗੇਮ ਰੋਲਰ ਸਕੇਟਿੰਗ (ਹਾਕੀ ਕੁਆਰਡਜ਼) ਮਿਤੀ: 4 ਤੋਂ 5-10-2026 ਤੱਕ ਅਤੇ ਗੇਮ ਤੈਰਾਕੀ ਮਿਤੀ: 30.09.2026 ਤੋਂ 01.10.2026 ਤਕ ਕਰਵਾਈ ਜਾ ਰਹੀ ਹੈ।  ਗੇਮ ਟੈਨਿਸ ਬਾਲ ਕ੍ਰਿਕਟ ਜਨਰਲ ਗੁਰਨਾਮ ਸਿੰਘ ਪਬਲਿਕ ਸਕੂਲ ਸੰਗਰੂਰ ਵਿਖੇ ਮਿਤੀ: 30-9-2026 ਤੋਂ 4-10-2026 ਤਕ, ਸ਼ਹੀਦ ਊਧਮ ਸਿੰਘ ਸ.ਸ.ਸ. ਸੁਨਾਮ ਵਿਖੇ ਗੇਮ ਵੇਟਲਿਫਟਿੰਗ ਮਿਤੀ: 01 ਤੋਂ 02-10-2026 ਤਕ ਅਤੇ ਗੇਮ ਪਾਵਰਲਿਫਟਿੰਗ ਮਿਤੀ: 03 ਤੋਂ 04-10-2026 ਤਕ, ਅਕਾਲ ਕਾਲਜ ਆਫ ਫਿਜ਼ੀਕਲ ਐਜੂਕੇਸ਼ਨ ਮਸਤੂਆਣਾ ਸਾਹਿਬ ਵਿਖੇ ਗੇਮ ਗੱਤਕਾ ਮਿਤੀ: 01 ਤੋਂ 05-10-2026 ਅਤੇ ਗੇਮ ਖੋਹ ਖੋਹ ਮਿਤੀ: 01 ਤੋਂ 04-10-2026 ਤਕ, ਕਬੱਡੀ ਨੈਸ਼ਨਲ ਸਟਾਇਲ ਅਤੇ ਸਰਕਲ ਸਟਾਇਲ ਮਿਤੀ: 01 ਤੋਂ 5-10-2026 ਤਕ।
ਪੁਲਿਸ ਲਾਈਨ ਸੰਗਰੂਰ ਵਿਖੇ ਗੇਮ ਰੋਲਰ ਸਕੇਟਿੰਗ (ਸਪੀਡ ) ਮਿਤੀ: 01 ਤੋਂ 04-10-2026 ਅਤੇ ਗੇਮ ਸ਼ੂਟਿੰਗ ਮਿਤੀ: 01 ਤੋਂ 04-10-2026 ਤੱਕ , ਸ: ਕਰਤਾਰ ਸਿੰਘ ਦਰਵੇਸ਼ (ਸਕੂਲ ਆਫ ਐਮੀਨੈਂਸ) ਰਾਜ ਹਾਈ ਸਕੂਲ ਸੰਗਰੂਰ ਗੇਮ ਨੈੱਟਬਾਲ ਮਿਤੀ: 02 ਤੋਂ 5-10-2026 ਤੱਕ ਅਤੇ ਗੇਮ ਹੈਂਡਬਾਲ ਮਿਤੀ: 01 ਤੋਂ 05-10-2026 ਤੱਕ, ਪ੍ਰੇਮ ਸਭਾ ਸ.ਸ. ਸਕੂਲ ਸੰਗਰੂਰ ਵਿਖੇ ਫੈਨਸਿੰਗ ਮਿਤੀ: 03 ਤੋਂ 05-10-2026 ਤੱਕ ਹੋਣਗੇ। ਇਸ ਤੋਂ ਇਲਾਵਾ ਜਿਮਨਾਸਟਿਕਸ, ਰੋਇੰਗ, ਸਾਈਕਲਿੰਗ, ਕਰਾਟੇ , ਕੈਕਿੰਗ ਕੈਨੋਇੰਗ, ਵੂਸ਼ੋ , ਘੋੜਸਵਾਰੀ, ਤਾਈਕਵਾਂਡੋ ,ਬੇਸਬਾਲ ਖੇਡਾਂ ਦੇ ਟ੍ਰਾਇਲ ਮਿਤੀ 07.10.2026 ਤੋਂ 08-10-2026 ਨੂੰ ਵਾਰ ਹੀਰੋਜ਼ ਸਟੇਡੀਅਮ, ਸੰਗਰੂਰ ਵਿਖੇ ਅਤੇ ਰਗਬੀ ਦੇ ਟ੍ਰਾਇਲ ਮਿਤੀ 07-10-2026 ਤੋ 08.10.2026 ਨੂੰ ਸੰਤ ਅਤਰ ਸਿੰਘ ਅਕਾਲ ਅਕੈਡਮੀ, ਮਸਤੂਆਣਾ ਸਾਹਿਬ ਵਿਖੇ ਲਏ ਜਾਣਗੇ। ਜ਼ਿਲ੍ਹਾ ਖੇਡ ਪ੍ਰਸ਼ਾਸਨ ਵੱਲੋਂ ਸਮੂਹ ਖੇਡ ਪ੍ਰੇਮੀਆਂ, ਸਕੂਲੀ ਬੱਚਿਆਂ ਅਤੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਨ੍ਹਾਂ ਖੇਡਾਂ ਵਿੱਚ ਵੱਧ-ਚੜ੍ਹ ਕੇ ਸ਼ਿਰਕਤ ਕਰਨ ਅਤੇ ਖਿਡਾਰੀਆਂ ਦੀ ਹੌਂਸਲਾ ਅਫ਼ਜ਼ਾਈ ਕਰਨ।

Exit mobile version