Homeਪਟਿਆਲਾ ਅਪਡੇਟਖੇਡਾਂ ਵਤਨ ਪੰਜਾਬ ਦੀਆਂ-2026: ਪਟਿਆਲਾ ਦੇ ਤਿੰਨ ਬਲਾਕਾਂ ’ਚ ਬਲਾਕ ਪੱਧਰੀ ਖੇਡਾਂ...

ਖੇਡਾਂ ਵਤਨ ਪੰਜਾਬ ਦੀਆਂ-2026: ਪਟਿਆਲਾ ਦੇ ਤਿੰਨ ਬਲਾਕਾਂ ’ਚ ਬਲਾਕ ਪੱਧਰੀ ਖੇਡਾਂ ਦਾ ਚੌਥਾ ਦਿਨ

Khedan Watan Punjab Diyan 2026: Block-Level Games Enter Fourth Day in Patiala

ਪਟਿਆਲਾ 10 ਸਤੰਬਰ, 2026 (ਦੀਪਕ ਦੱਤਾ) :  ਖੇਡ ਵਿਭਾਗ ਪਟਿਆਲਾ ਵੱਲ਼ੋਂ ਅੱਜ ਮਿਤੀ 10-9-26 ਨੂੰ ਖੇਡਾਂ ਵਤਨ ਪੰਜਾਬ ਦੀਆਂ 2026 ਤਹਿਤ ਚੌਥੇ ਦਿਨ ਦੀਆਂ ਬਲਾਕ ਪੱਧਰੀ ਖੇਡਾਂ ਕਰਵਾਈਆਂ ਗਈਆਂ। ਚੌਥੇ ਦਿਨ, ਪਟਿਆਲਾ ਦੇ ਤਿੰਨ ਬਲਾਕਾਂ ਘਨੌਰ, ਸਨੌਰ ਅਤੇ ਸ਼ੰਭੂ ਕਲਾਂ ਵਿਖੇ ਬਲਾਕਪੱਧਰੀ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਜਿਹਨਾਂ ਵਿੱਚ ਵੱਖ-ਵੱਖ ਉਮਰ ਵਰਗ ਵਿੱਚ ਐਥਲੈਟਿਕਸ, ਫੁੱਟਬਾਲ, ਖੋ-ਖੋ, ਕਬੱਡੀ ਨੈਸ਼ਨਲ ਸਟਾਇਲ, ਕਬੱਡੀ ਸਰਕਲ ਸਟਾਇਲ, ਵਾਲੀਬਾਲ ਸ਼ੂਟਿੰਗ ਅਤੇ ਵਾਲੀਬਾਲ ਸਮੈਸ਼ਿੰਗ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਇਹਨਾਂ ਖੇਡਾਂ ਬਾਰੇ ਜਾਣਕਾਰੀ ਦਿੰਦਿਆਂ ਜਿਲ੍ਹਾ ਖੇਡ ਅਫਸਰ, ਨਵਜੋਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਬਲਾਕ ਪੱਧਰੀ ਖੇਡਾਂ ਦੇ ਚੌਥੇ ਦਿਨ ਬਲਾਕ ਘਨੌਰ ਵਿਖੇ ਪਹਿਲੇ ਦਿਨ ਦੀਆਂ ਖੇਡਾਂ ਦਾ ਉਦਘਾਟਨ ਸ੍ਰੀ ਗੁਰਲਾਲ ਸਿੰਘ, ਮਾਣਯੋਗ ਐਮ.ਐਲ.ਏ. ਘਨੌਰ ਵੱਲੋਂ ਕੀਤਾ ਗਿਆ। ਬਲਾਕ ਸਨੌਰ ਵਿਖੇ ਸ੍ਰੀ ਰਣਜੋਧ ਸਿੰਘ ਹਡਾਣਾ, ਹਲਕਾ ਇੰਚਾਰਜ ਸਨੌਰ ਵੱਲੋਂ ਬਲਾਕ ਪੱਧਰੀ ਖੇਡਾਂ ਵਿੱਚ ਸ਼ਿਰਕਤ ਕੀਤੀ ਗਈ। ਬਲਾਕ ਸ਼ੰਭੂ ਕਲਾਂ ਵਿਖੇ ਬਲਾਕ ਪੱਧਰੀ ਖੇਡਾਂ ਦਾ ਆਗਾਜ ਲਖਬੀਰ ਸਿੰਘ ਗੁੱਜਰ, ਚੇਅਰਮੈਨ ਮਾਰਕੀਟ ਕਮੇਟੀ ਵੱਲੋਂ ਕੀਤਾ ਗਿਆ।
 ਬਲਾਕ ਘਨੌਰ ਵਿਖੇ ਫੁੱਟਬਾਲ ਗੇਮ ਉਮਰ ਵਰਗ ਅੰਡਰ-17 ਲੜਕਿਆਂ ਵਿੱਚ ਅਜਰਾਵਰ ਦੀ ਟੀਮ ਨੇ ਚੱਪੜ ਦੀ ਟੀਮ ਨੂੰ 4-3 ਨਾਲ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਇਸੇ ਤਰ੍ਹਾਂ ਅੰਡਰ-14 ਲੜਕਿਆਂ ਦੇ ਮੈਚ ਵਿੱਚ ਵੀ ਅਜਰਾਵਰ ਦੀ ਟੀਮ ਨੇ ਬਾਜੀ ਮਾਰੀ।
 ਬਲਾਕ ਸਨੌਰ ਵਿਖੇ ਗੇਮ ਖੋ-ਖੋ ਉਮਰ ਵਰਗ ਅੰਡਰ-21 ਲੜਕਿਆਂ ਵਿੱਚ ਸਨੌਰ ਕਲੱਬ ਦੀ ਟੀਮ ਨੇ ਪਹਿਲਾ ਸਥਾਨ ਅਤੇ ਪੈਕਸ ਪਬਲਿਕ ਸਕੂਲ ਦੀ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕਰਕੇ ਜਿੱਤ ਹਾਸਲ ਕੀਤੀ। ਫੁੱਟਬਾਲ ਗੇਮ ਅੰਡਰ-14 ਲੜਕਿਆਂ ਵਿੱਚ ਸੁਸ਼ੀਲਾ ਦੇਵੀ, ਪਟਿਆਲਾ ਦੀ ਟੀਮ, ਨਿਊ ਦਿੱਲੀ ਪਬਲਿਕ ਸਕੂਲ ਦੀ ਟੀਮ ਅਤੇ ਸਫੈਦੀਪੁਰ ਪਿੰਡ ਦੀ ਟੀਮ ਨੇ ਜਿੱਤ ਪ੍ਰਾਪਤ ਕੀਤੀ। ਖੋ-ਖੋ ਗੇਮ ਉਮਰ ਵਰਗ ਅੰਡਰ-17 ਲੜਕੀਆਂ ਵਿੱਚ ਸ਼ਹੀਦ ਉਧਮ ਸਿੰਘ ਸਟੇਡੀਅਮ ਸਨੌਰ ਨੇ ਪਹਿਲਾ ਸਥਾਨ ਅਤੇ ਦੀਪ ਇੰਗਲਿਸ਼ ਮਿਡਲ ਹਾਈ ਸਕੂਲ ਦੀ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।
 ਬਲਾਕ ਸ਼ੰਭੂ ਕਲਾਂ ਵਿਖੇ ਗੇਮ ਖੋ-ਖੋ ਉਮਰ ਵਰਗ ਅੰਡਰ-17 ਲੜਕੀਆਂ ਵਿੱਚ ਪਾਬਰੀ ਸਕੂਲ ਦੀ ਟੀਮ ਨੇ ਪਹਿਲਾ ਸਥਾਨ ਅਤੇ ਢਕਾਨਸੂ ਪਿੰਡ ਦੀ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕਰਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਇਸ ਤਰ੍ਹਾਂ ਗੇਮ ਕਬੱਡੀ ਨੈਸ਼ਨਲ ਸਟਾਇਲ ਉਮਰ ਵਰਗ ਅੰਡਰ-21 ਲੜਕਿਆਂ ਦੀ ਟੀਮ ਵਿੱਚ ਯੁਵਕ ਸੇਵਾਵਾਂ ਕਲੱਬ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਡਰ-14 ਲੜਕੀਆਂ ਵਿੱਚ ਵੀ ਯੁਵਕ ਸੇਵਾਵਾਂ ਕਲੱਬ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਡਰ-21 ਲੜਕੀਆਂ ਦੀ ਟੀਮ ਵਿੱਚ ਵੀ ਯੁਵਕ ਸੇਵਾਵਾਂ ਕਲੱਬ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਅੰਡਰ-17 ਲੜਕਿਆਂ ਵਿੱਚ ਪੀ.ਐਮ.ਸ੍ਰੀ ਹਾਈ ਸਕੂਲ ਢਕਾਨਸੂ ਕਲਾਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments