Home ਪਟਿਆਲਾ ਅਪਡੇਟ ਨਵੀਂ ਅਨਾਜ ਮੰਡੀ ‘ਚ 3 ਤੋਂ 9 ਦਸੰਬਰ ਤੱਕ ਹੋਵੇਗੀ ਜਯਾ ਕਿਸ਼ੋਰੀ...

ਨਵੀਂ ਅਨਾਜ ਮੰਡੀ ‘ਚ 3 ਤੋਂ 9 ਦਸੰਬਰ ਤੱਕ ਹੋਵੇਗੀ ਜਯਾ ਕਿਸ਼ੋਰੀ ਜੀ ਦੀ ਅੰਮ੍ਰਿਤਮਈ ਭਾਗਵਤ ਕਥਾ

Jaya Kishori Ji to deliver a seven-day divine Bhagwat Katha from December 3 to 9.

0
ਟਰੱਸਟ ਨੂੰ ਰੁਦਰਾ ਕੰਪਨੀ ਦੇ ਡਾਇਰੈਕਟਰਾਂ ਨੇ ਤਨ-ਮਨ-ਧਨ ਨਾਲ ਸਹਿਯੋਗ ਦੇਣ ਦਾ ਦਿੱਤਾ ਭਰੋਸਾ
ਪਟਿਆਲਾ 2 ਅਕਤੂਬਰ, 2026 (ਛਤਰਪਾਲ ਸਿੰਘ) : ਸ੍ਰੀ ਸਨਾਤਨ ਧਰਮ ਟਰੱਸਟ (ਰਜਿ.), ਪਟਿਆਲਾ ਵੱਲੋਂ ਸਰਹਿੰਦ ਰੋਡ ਸਥਿਤ ਨਵੀਂ ਅਨਾਜ ਮੰਡੀ ਵਿਖੇ 3 ਤੋਂ 9 ਦਸੰਬਰ ਤੱਕ ਵਿਸ਼ਾਲ ਸ੍ਰੀਮਦ ਭਾਗਵਤ ਕਥਾ ਕਰਵਾਈ ਜਾ ਰਹੀ ਹੈ, ਜਿਸ ਵਿੱਚ ਵਿਸ਼ਵ ਪ੍ਰਸਿੱਧ ਕਥਾਵਾਚਕ ਪੂਜਯ ਜਯਾ ਕਿਸ਼ੋਰੀ ਜੀ ਸੰਗਤਾਂ ਨੂੰ ਨਿਹਾਲ ਕਰਨਗੇ ਇਸ ਮਹਾਨ ਧਾਰਮਿਕ ਸਮਾਗਮ ਲਈ ਰੁਦਰਾ ਲੈਂਡ ਪ੍ਰਮੋਟਰਜ਼ ਵੱਲੋਂ ਟਰੱਸਟ ਨੂੰ ਪੂਰਨ ਸਹਿਯੋਗ ਦਿੱਤਾ ਗਿਆ ਹੈ। ਕੰਪਨੀ ਦੇ ਡਾਇਰੈਕਟਰ ਮਨੀਸ਼ ਗੋਇਲ ਅਤੇ ਰਿਤਿਕ ਬਾਂਸਲ ਨੇ ਟਰੱਸਟ ਅਹੁਦੇਦਾਰਾਂ ਨਾਲ ਮੁਲਾਕਾਤ ਕਰਕੇ ਇਸ ਸ਼ੁਭ ਕਾਰਜ ਵਿੱਚ ਤਨ, ਮਨ ਅਤੇ ਧਨ ਨਾਲ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਇਸ ਮੌਕੇ ਟਰੱਸਟ ਦੇ ਸੀਨੀਅਰ ਮੈਂਬਰ ਰਿਚੀ ਡਕਾਲਾ, ਰਾਮ ਡਕਾਲਾ, ਦਿਨੇਸ਼ ਅਗਰਵਾਲ, ਸੁਮਿਤ ਗੋਇਲ ਬੱਬੂ, ਧਰਮ ਬਾਂਸਲ, ਮਹੇਸ਼ ਗੁਪਤਾ ਟੋਨੀ ਅਤੇ ਰਾਜਨ ਸਿੰਗਲਾ ਹਾਜ਼ਰ ਰਹੇ। ਟਰੱਸਟੀਆਂ ਨੇ ਰੁਦਰਾ ਕੰਪਨੀ ਦਾ ਧੰਨਵਾਦ ਕਰਦਿਆਂ ਸਮੂਹ ਸ਼ਹਿਰ ਵਾਸੀਆਂ ਨੂੰ ਪਰਿਵਾਰ ਸਮੇਤ ਕਥਾ ਵਿੱਚ ਪਹੁੰਚਣ ਦਾ ਸੱਦਾ ਦਿੱਤਾ।

Exit mobile version