ਪਟਿਆਲਾ, 27 ਨਵੰਬਰ, 2026 (ਛਤਰਪਾਲ ਸਿੰਘ ) : ਸਕੂਲ ਦੇ ਇੰਚਾਰਜ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਸਕੂਲ ਦੇ ਵਿਦਿਆਰਥੀਆਂ ਨੇ ਸਬਜੈਕਟ ਫੇਅਰ ਮੁਕਾਬਲਾ ਜੋ ਕਿ ਪੀਐਮਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਲਿਆਣ ਵਿਖੇ ਕਰਵਾਇਆ ਗਿਆ।ਇਸ ਸਬਜੈਕਟ ਫੇਅਰ ਮੁਕਾਬਲੇ ਵਿੱਚ ਜਪਨੂਰ ਸਿੰਘ ਤੇ ਮਨਵੀਰ ਸਿੰਘ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਮ ਬਲਾਕ ਪੱਧਰ ਤੇ ਚਮਕਾਇਆ।ਇਸ ਮੁਕਾਬਲੇ ਵਿੱਚ ਬਲਾਕ ਦੇ ਸੀਨੀਅਰ ਸੈਕੰਡਰੀ ਸਕੂਲ ਤੇ ਮਿਡਲ ਸਕੂਲਾਂ ਨੇ ਭਾਗ ਲਿਆ ਨੇ ਭਾਗ ਲਿਆ। ਇਸ ਸਬਜੈਕਟ ਫੇਅਰ ਮੁਕਾਬਲੇ ਵਿੱਚ 22 ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ।ਉਹਨਾਂ ਨੇ ਦੱਸਿਆ ਕਿ ਇਹ ਨਤੀਜਾ ਕਲਸਟਰ ਦੇ ਹੈਡ ਪ੍ਰਿੰਸੀਪਲ ਦਿਆਲ ਸਿੰਘ (ਸਸਸਸ ਗੱਜੂਮਾਜਰਾ) ਦੀ ਯੋਗ ਅਗਵਾਈ ਹੇਠ ਆਇਆ ਹੈ।ਇੱਥੇ ਦੱਸਣਯੋਗ ਹੈ ਕਿ ਜਪਨੂਰ ਸਿੰਘ ਤੇ ਮਨਵੀਰ ਸਿੰਘ ਸੱਤਵੀਂ ਜਮਾਤ ਦੇ ਵਿਦਿਆਰਥੀ ਹਨ।ਉਹਨਾਂ ਨੇ ਦੱਸਿਆ ਕਿ ਇਹ ਨਤੀਜਾ ਮੈਡਮ ਚੀਨੂ ਮਿੱਤਲ ਦੀ ਮਿਹਨਤ ਸਦਕਾ ਅਤੇ ਵਿਦਿਆਰਥੀਆਂ ਦੀ ਲਗਨ ਦੇ ਨਾਲ ਆਇਆ ਹੈ।ਇਹਨਾਂ ਦੀ ਜਮਾਤ ਦੇ ਇੰਚਾਰਜ ਨੀਤੂ ਸ਼ਰਮਾ ਜੀ ਦਾ ਵੀ ਪੂਰਾ ਯੋਗਦਾਨ ਹੈ।ਐਸਐਮਸੀ ਦੇ ਚੇਅਰਮੈਨ ਜਸਪ੍ਰੀਤ ਕੌਰ ਨੇ ਉਚੇਚੇ ਤੌਰ ਤੇ ਪਹੁੰਚ ਕੇ ਵਿਦਿਆਰਥੀਆਂ ਹੌਸਲਾਂ ਅਫਜਾਈ ਕੀਤੀ ਤੇ ਸਾਰੇ ਸਟਾਫ ਨੂੰ ਵਧਾਈਆਂ ਵੀ ਦਿੱਤੀਆਂ।ਇਸ ਮੌਕੇ ਤੇ ਸੁਖਚੈਨ ਸਿੰਘ,ਐਸਐਮਸੀ ਮੈਂਬਰ,ਪ੍ਰੈੱਸ ਇੰਚਾਰਜ ਜਸਵਿੰਦਰ ਸਿੰਘ ਅਤੇ ਸਮੂਹ ਵਿਦਿਆਰਥੀ ਹਾਜ਼ਰ ਸਨ।
ਸਰਕਾਰੀ ਮਿਡਲ ਸਕੂਲ ਭੇਡਪੁਰਾ ਦੇ ਜਪਨੂਰ ਸਿੰਘ ਤੇ ਮਨਵੀਰ ਸਿੰਘ ਨੇ ਬਲਾਕ ਪੱਧਰ ਤੇ ਸਕੂਲ ਦਾ ਨਾਮ ਚਮਕਾਇਆ
Class 7 Students Japnoor Singh and Manveer Singh Secure First Position in Block-Level Subject Fair
