Home ਪਟਿਆਲਾ ਅਪਡੇਟ ਆਜ਼ਾਦੀ ਦਿਵਸ ’ਤੇ ਜਨਹਿਤ ਸਮਿਤੀ ਦਾ ਖੂਨਦਾਨ ਤੇ ਮੈਡੀਕਲ ਕੈਂਪ

ਆਜ਼ਾਦੀ ਦਿਵਸ ’ਤੇ ਜਨਹਿਤ ਸਮਿਤੀ ਦਾ ਖੂਨਦਾਨ ਤੇ ਮੈਡੀਕਲ ਕੈਂਪ

Janhit Samiti Patiala organised a blood donation and free medical check-up camp at Baradari Garden on Independence Day.

0

ਪਟਿਆਲਾ, 18 ਅਗਸਤ, 2026 (ਅਨਿਲ ਕੁਮਾਰ ਭਾਰਤੀ) : ਆਜ਼ਾਦੀ ਦਿਵਸ ਦੇ ਮੌਕੇ ’ਤੇ ਨਿਸ਼ਕਾਮ ਸੇਵਾ ਸੰਸਥਾ ਜਨਹਿਤ ਸਮਿਤੀ ਪਟਿਆਲਾ ਵੱਲੋਂ ਬਾਰਾਦਰੀ ਗਾਰਡਨ ਵਿੱਚ ਵਿਸ਼ਾਲ ਖੂਨਦਾਨ ਅਤੇ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਲੋਕਾਂ ਦੇ ਸਿਹਤ ਸਬੰਧੀ ਵੱਖ-ਵੱਖ ਟੈਸਟ ਕੀਤੇ ਗਏ ਅਤੇ ਖੂਨਦਾਨ ਲਈ ਵੀ ਲੋਕਾਂ ਨੇ ਉਤਸ਼ਾਹ ਨਾਲ ਭਾਗ ਲਿਆ। ਖੂਨਦਾਨ ਕੈਂਪ ਵਿੱਚ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਬਲੱਡ ਬੈਂਕ ਦੀ ਟੀਮ ਨੇ ਸੇਵਾਵਾਂ ਦਿੱਤੀਆਂ, ਜਦਕਿ ਮੁਫ਼ਤ ਮੈਡੀਕਲ ਜਾਂਚ ਲਈ ਸਦਭਾਵਨਾ ਹਸਪਤਾਲ ਦੀ ਟੀਮ ਮੌਜੂਦ ਰਹੀ। ਕੈਂਪ ਵਿੱਚ ਬਲੱਡ, ਸ਼ੂਗਰ, ਬੋਨ ਮਿਨਰਲ ਡੈਂਸਿਟੀ (BMD) ਅਤੇ ECG ਸਮੇਤ ਕਈ ਜਾਂਚਾਂ ਕੀਤੀਆਂ ਗਈਆਂ। ਕੈਂਪ ਦੇ ਪ੍ਰਬੰਧਕ ਅਤੇ ਸੰਸਥਾ ਦੇ ਜਨਰਲ ਸਕੱਤਰ ਵਿਨੋਦ ਸ਼ਰਮਾ ਨੇ ਕਿਹਾ ਕਿ ਲੋਕਾਂ ਨੂੰ ਆਪਣੀ ਸਿਹਤ ਦੀ ਨਿਯਮਤ ਜਾਂਚ ਕਰਵਾਉਣੀ ਚਾਹੀਦੀ ਹੈ, ਤਾਂ ਜੋ ਬਿਮਾਰੀਆਂ ਦੀ ਸਮੇਂ ਸਿਰ ਪਛਾਣ ਹੋ ਸਕੇ। ਉਨ੍ਹਾਂ ਕਿਹਾ ਕਿ ਖੂਨਦਾਨ ਇੱਕ ਮਹਾਨ ਸੇਵਾ ਹੈ, ਜਿਸ ਨਾਲ ਲੋੜਵੰਦ ਮਰੀਜ਼ਾਂ ਦੀ ਜ਼ਿੰਦਗੀ ਬਚਾਉਣ ਵਿੱਚ ਮਦਦ ਮਿਲਦੀ ਹੈ।

ਵਿਨੋਦ ਸ਼ਰਮਾ ਨੇ ਦੱਸਿਆ ਕਿ ਜਨਹਿਤ ਸਮਿਤੀ ਵੱਲੋਂ ਖੂਨਦਾਨ ਕੈਂਪਾਂ ਤੋਂ ਇਲਾਵਾ ਲੋੜਵੰਦ ਬੱਚਿਆਂ ਦੀਆਂ ਫੀਸਾਂ ਭਰਨ ਅਤੇ ਹੋਰ ਲੋਕ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ। ਸੰਸਥਾ ਦੀਆਂ ਪੰਜ ਐਂਬੂਲੈਂਸਾਂ ਵੀ ਦਿਨ-ਰਾਤ ਮਰੀਜ਼ਾਂ ਦੀ ਸੇਵਾ ਲਈ ਉਪਲਬਧ ਹਨ। ਉਨ੍ਹਾਂ ਲੋਕਾਂ ਨੂੰ ਸੰਸਥਾ ਨਾਲ ਜੁੜ ਕੇ ਸਮਾਜ ਸੇਵਾ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ। ਸੰਸਥਾ ਦੇ ਸੰਸਥਾਪਕ ਮੈਂਬਰ ਅਨਿਲ ਕੁਮਾਰ ਭਾਰਤੀ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਲੋਕਾਂ ਨੂੰ ਸਿਹਤ ਸੰਭਾਲ ਅਤੇ ਬਿਮਾਰੀਆਂ ਦੀ ਰੋਕਥਾਮ ਬਾਰੇ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜਨਹਿਤ ਸਮਿਤੀ ਇਸ ਦਿਸ਼ਾ ਵਿੱਚ ਲਗਾਤਾਰ ਕੰਮ ਕਰ ਰਹੀ ਹੈ। ਇਸ ਮੌਕੇ BSNL ਦੇ CGM ਸੁਖਬੀਰ ਸਿੰਘ ਨੇ ਵੀ ਸੰਸਥਾ ਦੇ ਸਮਾਜ ਸੇਵੀ ਕਾਰਜਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਦੀ ਅਗਵਾਈ ਹੇਠ BSNL ਦੀ ਟੀਮ ਨੇ ਖੂਨਦਾਨ ਕੈਂਪ ਵਿੱਚ ਸਹਿਯੋਗ ਦਿੱਤਾ।

ਹੱਡੀਆਂ ਦੇ ਮਾਹਿਰ ਡਾ. ਹਰਿ ਓਮ ਅਗਰਵਾਲ ਨੇ ਦੱਸਿਆ ਕਿ ਜਨਹਿਤ ਸਮਿਤੀ ਦੇ ਸਹਿਯੋਗ ਨਾਲ ਹਰ ਮਹੀਨੇ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਏ ਜਾਂਦੇ ਹਨ। ਇਸ ਦੌਰਾਨ ਵਿਸ਼ੇਸ਼ ਤੌਰ ’ਤੇ BMD ਟੈਸਟ ਰਾਹੀਂ ਲੋਕਾਂ ਦੀਆਂ ਹੱਡੀਆਂ ਦੀ ਸਿਹਤ ਦੀ ਜਾਂਚ ਕੀਤੀ ਗਈ। ਸੰਸਥਾ ਦੇ ਜੁਆਇੰਟ ਸਕੱਤਰ ਅਤੇ ਸਮਾਜ ਸੇਵੀ ਜਗਤਾਰ ਜੱਗੀ ਨੇ ਦੱਸਿਆ ਕਿ ਜਨਹਿਤ ਸਮਿਤੀ ਵੱਲੋਂ ਪਟਿਆਲਾ ਦੇ ਰਾਇਪੁਰ ਮੰਡਲਾ ਪਿੰਡ ਵਿੱਚ ਬੇਸਹਾਰਾ ਮਰੀਜ਼ਾਂ ਲਈ ਹੈਲਥ ਕੇਅਰ ਸੈਂਟਰ ਅਤੇ ਓਲਡ ਏਜ ਹੋਮ ਸਥਾਪਤ ਕਰਨ ਦੀ ਯੋਜਨਾ ’ਤੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਇਸ ਉਪਰਾਲੇ ਲਈ ਵੱਧ ਤੋਂ ਵੱਧ ਸਹਿਯੋਗ ਅਤੇ ਦਾਨ ਦੇਣ ਦੀ ਅਪੀਲ ਕੀਤੀ। ਕੈਂਪ ਵਿੱਚ ਚਮਨ ਲਾਲ ਗਰਗ, ਜੀ.ਐੱਸ. ਬੇਦੀ, ਰਾਜੇਸ਼ ਰੰਗੂਲਾ, ਮਨਦੀਪ ਸਿੰਘ ਬਰਾੜ, ਪ੍ਰੋ. ਸੁਭਾਸ਼ ਸ਼ਰਮਾ, ਵਿਨੈ ਸ਼ਰਮਾ, ਵਿਵੇਕ ਜੈਨ, ਹਰਦੇਵ ਬੱਲੀ, ਇੰਦਰਜੀਤ ਦੁਆ, ਪ੍ਰਦੀਪ ਕੁਮਾਰ, ਜਸਵੰਤ ਸਿੰਘ ਕੋਲੀ, ਕਮਲ ਕੌਸ਼ਿਕ, ਅਮਨ ਸ਼ਰਮਾ, ਮੁਕੇਸ਼ ਸਿੰਗਲਾ ਸਮੇਤ ਕਈ ਪਤਵੰਤੇ ਅਤੇ ਸਮਾਜ ਸੇਵੀ ਸ਼ਾਮਲ ਹੋਏ। ਸਮਾਗਮ ਦੌਰਾਨ ਉੱਭਰਦੇ ਗਾਇਕ ਹਰਪਾਲ ਮਾਨ ਅਤੇ ਗੁਰਮੁਖ ਸਿੰਘ ਨੇ ਆਪਣੇ ਗੀਤਾਂ ਨਾਲ ਹਾਜ਼ਰੀਨ ਦਾ ਮਨੋਰੰਜਨ ਕੀਤਾ। ਅੰਤ ਵਿੱਚ ਜਨਹਿਤ ਸਮਿਤੀ ਵੱਲੋਂ ਕੈਂਪ ਨੂੰ ਸਫਲ ਬਣਾਉਣ ਵਿੱਚ ਸਹਿਯੋਗ ਦੇਣ ਵਾਲੇ ਸਾਰੇ ਮੈਂਬਰਾਂ, ਡਾਕਟਰਾਂ, ਖੂਨਦਾਨੀਆਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ।

 

Exit mobile version