Homeਪੰਜਾਬਜਲੰਧਰ ਪੁਲਿਸ ਵੱਲੋਂ FBI ਨੂੰ ਲੋੜੀਂਦਾ ਭਗੌੜਾ ਧੋਖਾਧੜੀ ਮਾਮਲੇ ਦਾ ਮੁਲਜ਼ਮ ਕਾਬੂ

ਜਲੰਧਰ ਪੁਲਿਸ ਵੱਲੋਂ FBI ਨੂੰ ਲੋੜੀਂਦਾ ਭਗੌੜਾ ਧੋਖਾਧੜੀ ਮਾਮਲੇ ਦਾ ਮੁਲਜ਼ਮ ਕਾਬੂ

Jalandhar Police arrest FBI-wanted fugitive in fraud case.

ਜਲੰਧਰ, 5 ਸਤੰਬਰ 2026 (ਛਤਰਪਾਲ ਸਿੰਘ): ਜਲੰਧਰ ਕਮਿਸ਼ਨਰੇਟ ਪੁਲਿਸ ਨੇ ਅੰਤਰਰਾਸ਼ਟਰੀ ਪੱਧਰਤੇ ਲੋੜੀਂਦੇ ਇੱਕ ਭਗੌੜੇ ਮੁਲਜ਼ਮ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਮਨਜੀਤ ਸਿੰਘ ਬੇਦੀ ਅਮਰੀਕਾ ਦੀ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (FBI) ਨੂੰ ਕਥਿਤ ਧੋਖਾਧੜੀ ਦੇ ਮਾਮਲੇ ਵਿੱਚ ਲੋੜੀਂਦਾ ਸੀ ਪੁਲਿਸ ਦੇ ਬਿਆਨ ਮੁਤਾਬਕ ਮਨਜੀਤ ਸਿੰਘ ਬੇਦੀ ਖ਼ਿਲਾਫ਼ ਅਮਰੀਕਾ ਵਿੱਚ U.S. benefits fraud ਨਾਲ ਸਬੰਧਤ ਮਾਮਲਾ ਦਰਜ ਹੈ ਇਸ ਤੋਂ ਇਲਾਵਾ ਉਹ ਜਲੰਧਰ ਦੇ ਰਾਮਾ ਮੰਡੀ ਥਾਣੇ ਵਿੱਚ ਦਰਜ ਇੱਕ ਵੱਖਰੇ ਧੋਖਾਧੜੀ ਦੇ ਮਾਮਲੇ ਵਿੱਚ ਵੀ ਲੋੜੀਂਦਾ ਸੀ ਪੁਲਿਸ ਅਨੁਸਾਰ, ਅਮਰੀਕੀ ਏਜੰਸੀ ਵੱਲੋਂ ਉਸ ਦੀ ਗ੍ਰਿਫ਼ਤਾਰੀ ਜਾਂ ਉਸ ਬਾਰੇ ਜਾਣਕਾਰੀ ਦੇਣ ਵਾਲੇ ਵਿਅਕਤੀ ਲਈ 1.5 ਲੱਖ ਅਮਰੀਕੀ ਡਾਲਰ ਦੇ ਇਨਾਮ ਦਾ ਐਲਾਨ ਕੀਤਾ ਗਿਆ ਸੀਜਲੰਧਰ ਕਮਿਸ਼ਨਰੇਟ ਪੁਲਿਸ ਨੇ ਇਸ ਕਾਰਵਾਈ ਨੂੰ ਅੰਤਰਰਾਸ਼ਟਰੀ ਅਤੇ ਵਿੱਤੀ ਅਪਰਾਧਾਂ ਨਾਲ ਨਜਿੱਠਣ ਦੀ ਦਿਸ਼ਾ ਵਿੱਚ ਇੱਕ ਅਹਿਮ ਉਪਲਬਧੀ ਦੱਸਿਆ ਹੈ ਪੁਲਿਸ ਵੱਲੋਂ ਮਾਮਲੇ ਸਬੰਧੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments