Home ਪਟਿਆਲਾ ਅਪਡੇਟ ਪੰਜਾਬ ਭਾਜਪਾ ‘ਚ ਅੰਦਰੂਨੀ ਕਲੇਸ਼! ਭੂਪੇਸ਼ ਅਗਰਵਾਲ ਨੇ ਲੀਡਰਸ਼ਿਪ ‘ਤੇ ਚੁੱਕੇ ਸਵਾਲ

ਪੰਜਾਬ ਭਾਜਪਾ ‘ਚ ਅੰਦਰੂਨੀ ਕਲੇਸ਼! ਭੂਪੇਸ਼ ਅਗਰਵਾਲ ਨੇ ਲੀਡਰਸ਼ਿਪ ‘ਤੇ ਚੁੱਕੇ ਸਵਾਲ

Former BJP spokesperson Bhupesh Aggarwal has raised concerns over the Punjab BJP's leadership, alleging that veteran party workers are being ignored in favour of newly inducted leaders.

0

ਪਟਿਆਲਾ, 5 ਅਗਸਤ, 2026 (ਬਲਜੀਤ ਸਰਨਾ) : ਪੰਜਾਬ ਭਾਜਪਾ ਵਿੱਚ ਅੰਦਰੂਨੀ ਨਾਰਾਜ਼ਗੀ ਖੁੱਲ੍ਹ ਕੇ ਸਾਹਮਣੇ ਆਉਣ ਲੱਗੀ ਹੈ। ਸਾਬਕਾ ਭਾਜਪਾ ਬੁਲਾਰੇ ਅਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਭੂਪੇਸ਼ ਅਗਰਵਾਲ ਨੇ ਪਾਰਟੀ ਦੀ ਮੌਜੂਦਾ ਲੀਡਰਸ਼ਿਪ ਅਤੇ ਨਵੀਂ ਟੀਮ ‘ਤੇ ਗੰਭੀਰ ਸਵਾਲ ਉਠਾਏ ਹਨ।

ਭੂਪੇਸ਼ ਅਗਰਵਾਲ ਨੇ ਦੋਸ਼ ਲਗਾਇਆ ਕਿ ਸਾਲਾਂ ਤੋਂ ਪਾਰਟੀ ਲਈ ਕੰਮ ਕਰ ਰਹੇ ਟਕਸਾਲੀ ਵਰਕਰਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ, ਜਦਕਿ ਨਵੇਂ ਸ਼ਾਮਲ ਹੋਏ ਆਗੂਆਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਾਰਟੀ ਦੇ ਸੀਨੀਅਰ ਅਹੁਦੇਦਾਰ ਵਰਕਰਾਂ ਦੀ ਗੱਲ ਸੁਣਨ ਲਈ ਵੀ ਤਿਆਰ ਨਹੀਂ ਹਨ ਅਤੇ ਨਾ ਹੀ ਉਨ੍ਹਾਂ ਨੂੰ ਮਿਲਣ ਦਾ ਸਮਾਂ ਦਿੱਤਾ ਜਾਂਦਾ ਹੈ।

ਉਨ੍ਹਾਂ ਨੇ ਕਿਹਾ ਕਿ ਭਾਜਪਾ ਪੁਰਾਣੇ ਕਾਰਕੁਨਾਂ ਦੀ ਮਿਹਨਤ ਨਾਲ ਮਜ਼ਬੂਤ ਬਣੀ ਹੈ, ਪਰ ਮੌਜੂਦਾ ਹਾਲਾਤਾਂ ਵਿੱਚ ਸਮਰਪਿਤ ਵਰਕਰ ਆਪਣੇ ਆਪ ਨੂੰ ਅਣਗੌਲਿਆ ਮਹਿਸੂਸ ਕਰ ਰਹੇ ਹਨ। ਅਗਰਵਾਲ ਨੇ ਚੇਤਾਵਨੀ ਦਿੱਤੀ ਕਿ ਜੇਕਰ ਪਾਰਟੀ ਨੇ ਵਰਕਰਾਂ ਦੀਆਂ ਭਾਵਨਾਵਾਂ ਨੂੰ ਨਜ਼ਰਅੰਦਾਜ਼ ਕਰਨਾ ਜਾਰੀ ਰੱਖਿਆ ਤਾਂ ਇਸ ਦਾ ਸਿਆਸੀ ਨੁਕਸਾਨ ਵੀ ਝੱਲਣਾ ਪੈ ਸਕਦਾ ਹੈ।

 

Exit mobile version