ਫਤਹਿਗੜ੍ਹ ਸਾਹਿਬ, 19 ਨਵੰਬਰ, 2026 (ਚੌਧਰੀ ਪ੍ਰਭਜੀਤ ਸਿੰਘ ) : ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਸ੍ਰੀ ਹਰਭਜਨ ਸਿੰਘ ਮਹਿਮੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 08 ਮਾਰਚ 2025 ਨੂੰ ਥਾਣਾ ਫਤਹਿਗੜ੍ਹ ਸਾਹਿਬ ਵੱਲੋਂ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਨੂੰ ਲਾਵਾਰਿਸ ਹਾਲਤ ਵਿੱਚ ਮਿਲੀ ਇੱਕ ਬੱਚੀ ਸਬੰਧੀ ਸੂਚਨਾ ਪ੍ਰਾਪਤ ਹੋਈ ਸੀ। ਉਨ੍ਹਾਂ ਦੱਸਿਆ ਕਿ ਬੱਚੀ ਆਪਣਾ ਨਾਮ ਖੁਸ਼ਬੂ ਅਤੇ ਉਮਰ ਲਗਭਗ 8-9 ਸਾਲ ਦੱਸ ਰਹੀ ਹੈ। ਬੱਚੀ ਅਨੁਸਾਰ ਉਸ ਦੇ ਪਿਤਾ ਦਾ ਨਾਮ ਕਾਲੂ ਅਤੇ ਮਾਤਾ ਦਾ ਨਾਮ ਨੰਦਨੀ ਹੈ। ਬੱਚੀ ਨੇ ਪਹਿਲਾਂ ਆਪਣਾ ਪਤਾ ਬਟਾਲਾ ਦੱਸਿਆ ਸੀ, ਪਰ ਹੁਣ ਉਹ ਆਪਣਾ ਪਤਾ ਪਟਿਆਲਾ ਦੱਸ ਰਹੀ ਹੈ। ਉਨ੍ਹਾਂ ਬੱਚੀ ਦਾ ਹੁਲੀਆ ਦੱਸਦਿਆਂ ਕਿਹਾ ਕਿ ਬੱਚੀ ਦਾ ਰੰਗ ਸਾਂਵਲਾ, ਸਿਰ ਦੇ ਵਾਲ ਕਾਲੇ ਅਤੇ ਕੱਟੇ ਹੋਏ ਹਨ ਅਤੇ ਉਸ ਦਾ ਕੱਦ ਕਰੀਬ ਸਾਢੇ ਚਾਰ ਫੁੱਟ ਹੈ। ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਉਕਤ ਬੱਚੀ ਜਾਂ ਉਸ ਦੇ ਮਾਪਿਆਂ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਤੁਰੰਤ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਨਾਲ ਸਿੱਧੇ ਤੌਰ ’ਤੇ ਜਾਂ ਟੈਲੀਫੋਨ ਨੰਬਰ 99143-10010 ’ਤੇ ਸੰਪਰਕ ਕਰਨ, ਤਾਂ ਜੋ ਬੱਚੀ ਨੂੰ ਉਸ ਦੇ ਮਾਪਿਆਂ ਤੱਕ ਪਹੁੰਚਾਉਣ ਵਿੱਚ ਮਦਦ ਕੀਤੀ ਜਾ ਸਕੇ।
ਲਾਵਾਰਿਸ ਮਿਲੀ ਕਰੀਬ 9 ਸਾਲਾ ਬੱਚੀ ਦੇ ਮਾਪਿਆਂ ਦੀ ਜਾਣਕਾਰੀ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਦੇ ਫੋਨ ਨੰਬਰ 99143-10010 ’ਤੇ ਦਿੱਤੀ ਜਾਵੇ-ਹਰਭਜਨ ਸਿੰਘ ਮਹਿਮੀ
District Child Protection Unit Seeks Information About Parents of Unclaimed 9-Year-Old Girl; Public Asked to Contact Helpline
